ਮੱਥਾ ਟਿਕਾਣ ਦੇ ਬਹਾਨੇ ਰਿਸ਼ਤੇਦਾਰ ਨੇ ਪਹਿਲਾਂ ਕੀਤੀਆਂ ਦਰਿੰਦਗੀ ਦੀਆਂ ਹੱਦਾਂ ਪਾਰ ਤੇ ਫਿਰ ਦਿੱਤਾ ਦਰਦਨਾਕ ਮੌਤ ਨੂੰ ਅੰਜ
Sunday, Aug 06, 2017 - 04:22 PM (IST)
ਜਲਾਲਾਬਾਦ (ਬੰਟੀ) — ਇਥੋਂ ਦੇ ਪਿੰਡ ਚੱਕ ਜਾਨੀਸਰ 'ਚ ਨੌਜਵਾਨ ਨੇ ਲੜਕੀ ਨੂੰ ਮੁਕਤਸਰ ਮੱਥਾ ਟਿਕਾਣ ਦੇ ਬਹਾਨੇ ਖੇਤਾਂ 'ਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਤੇ ਬਾਅਦ 'ਚ ਉਸ ਨੂੰ ਜ਼ਹਿਰ ਖਿਲਾ ਕੇ ਖੁਦ ਵੀ ਜ਼ਹਿਰੀਲੀ ਚੀਜ਼ ਖਾ ਲਈ। ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚਰਨਜੀਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਐਲਨਾਬਾਦ ਜ਼ਿਲਾ ਸਿਰਸਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਪੁੱਤਰ ਹਰਮੰਦਰ ਸਿੰਘ ਵਾਸੀ ਚੱਕ ਜਾਨੀਸਰ ਨੇ ਉਸ ਨੂੰ ਟੈਲੀਫੋਨ ਕਰ ਕੇ ਬੱਸ ਅੱਡਾ ਮੁਕਤਸਰ ਬੁਲਾਇਆ ਤੇ ਕਿਹਾ ਕਿ ਮੱਥਾ ਟੇਕਣ ਜਾਣਾ ਹੈ ਪਰ ਉਕਤ ਨੌਜਵਾਨ ਨੇ ਖੇਤਾਂ 'ਚ ਲਿਜਾ ਕੇ ਉਸ ਨਾਲ ਜ਼ਬਰ ਜਨਾਹ ਕੀਤਾ ਤੇ ਬਾਅਦ 'ਚ ਦੋਸ਼ੀ ਨੇ ਜ਼ਬਰਦਸਤੀ ਉਸ ਨੂੰ ਜ਼ਹਿਰੀਲੀ ਦਵਾਈ ਪਿਆ ਕੇ ਖੁਦ ਵੀ ਦਵਾਈ ਪੀ ਲਈ ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ। ਪੁਲਸ ਨੇ ਉਕਤ ਮਹਿਲਾ ਦੇ ਬਿਆਨਾਂ 'ਤੇ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਹੈ।
