ਨਾਬਾਲਗਾ ਨਾਲ ਜਬਰ-ਜ਼ਿਨਾਹ ਕਰਨ ਵਾਲੇ ਪਿਤਾ ਨੂੰ ਉਮਰਕੈਦ, ਮਾਂ ਨੂੰ ਵੀ ਅਦਾਲਤ ਨੇ ਸੁਣਾਈ ਸਜ਼ਾ
Thursday, Feb 24, 2022 - 01:25 PM (IST)
ਚੰਡੀਗੜ੍ਹ (ਸੰਦੀਪ) : ਨਾਬਾਲਿਗਾ ਨਾਲ ਜਬਰ-ਜ਼ਿਨਾਹ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਪਿਤਾ ਨੂੰ ਉਮਰਕੈਦ ਦੀ ਸਖ਼ਤ ਸਜ਼ਾ ਸੁਣਾਈ ਹੈ। ਸਜ਼ਾ ਦੇ ਨਾਲ ਹੀ ਅਦਾਲਤ ਨੇ ਦੋਸ਼ੀ ’ਤੇ 1 ਲੱਖ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਅਦਾਲਤ ਨੇ ਕੇਸ ਵਿਚ ਦੋਸ਼ੀ ਮਾਂ ਨੂੰ ਵੀ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ, ਉਸ ਦੀ ਸਜ਼ਾ ਨੂੰ ਅੰਡਰਗੋਨ ਕਰ ਦਿੱਤਾ ਗਿਆ। ਮਾਂ ਨੂੰ ਸਭ ਕੁੱਝ ਜਾਣਨ ਤੋਂ ਬਾਅਦ ਵੀ ਸੱਚਾਈ ਲੁਕਾਉਣ ਦਾ ਦੋਸ਼ੀ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਖ਼ਤਮ ਹੋਇਆ 'ਬਿਜਲੀ ਸੰਕਟ', ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ
ਸਬੰਧਿਤ ਥਾਣਾ ਪੁਲਸ ਨੇ ਦੋਸ਼ੀ ਖ਼ਿਲਾਫ਼ 2020 ਵਿਚ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਵੱਲੋਂ ਦਰਜ ਕੀਤੇ ਗਏ ਕੇਸ ਅਨੁਸਾਰ ਨਾਬਾਲਗਾ ਦੇ ਨਾਲ ਉਸ ਦੇ ਹੀ ਪਿਤਾ ਵੱਲੋਂ ਜਬਰ-ਜ਼ਿਨਾਹ ਕੀਤੇ ਜਾਣ ਨਾਲ ਸਬੰਧਿਤ ਸ਼ਿਕਾਇਤ ਉਸ ਦੀ ਵੱਡੀ ਭੈਣ ਵੱਲੋਂ ਹੈਲਪਲਾਈਨ ’ਤੇ ਦਿੱਤੀ ਗਈ ਸੀ। ਸ਼ਿਕਾਇਤ ਵਿਚ ਦੋਸ਼ ਲਾਏ ਗਏ ਸਨ ਕਿ ਦੋਸ਼ੀ ਆਪਣੀ ਛੋਟੀ ਬੇਟੀ ਦੇ ਨਾਲ ਜਬਰ-ਜ਼ਿਨਾਹ ਕਰਦਾ ਸੀ। ਇਸ ਸਬੰਧੀ ਪੀੜਤਾ ਨੇ ਮਾਂ ਨੂੰ ਦੱਸਿਆ ਸੀ ਪਰ ਉਸ ਦੀ ਮਾਂ ਨੇ ਸਭ ਕੁੱਝ ਜਾਣਨ ਦੇ ਬਾਵਜੂਦ ਵੀ ਇਸ ਦੇ ਵਿਰੋਧ ਵਿਚ ਕੋਈ ਕਦਮ ਨਹੀਂ ਚੁੱਕਿਆ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਮਾਰਚ ਮਹੀਨੇ ਬਣਨ ਵਾਲੀ ਸਰਕਾਰ ਲਈ ਖੜ੍ਹੀ ਹੋਵੇਗੀ ਆਫ਼ਤ, ਜਾਣੋ ਕਾਰਨ
ਇਸ ਦਾ ਫ਼ਾਇਦਾ ਦੋਸ਼ੀ ਚੁੱਕਦਾ ਸੀ ਪਰ ਪੀੜਤਾ ਦੀ ਵੱਡੀ ਭੈਣ ਨੇ ਆਪਣੇ ਪਿਤਾ ਦੀਆਂ ਇਸ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਇਸ ਦੀ ਸ਼ਿਕਾਇਤ ਹੈਲਪਲਾਈਨ ’ਤੇ ਦਿੱਤੀ। ਇਸ ਦੌਰਾਨ ਵੱਡੀ ਧੀ ਨੇ ਵੀ ਪਿਤਾ ’ਤੇ ਉਸ ਨਾਲ ਜਬਰ-ਜ਼ਿਨਾਹ ਕੀਤੇ ਜਾਣ ਦੇ ਦੋਸ਼ ਲਾਏ ਸਨ। ਮਾਮਲਾ ਪੁਲਸ ਦੇ ਧਿਆਨ ਵਿਚ ਆਉਣ ਤੋਂ ਬਾਅਦ ਪੁਲਸ ਨੇ ਦੋਸ਼ੀ ਖ਼ਿਲਾਫ਼ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕਰਨ ਅਤੇ ਹੋਰ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦੋਂ ਕਿ ਮਾਂ ਖ਼ਿਲਾਫ਼ ਸਭ ਕੁੱਝ ਜਾਣਨ ਦੇ ਬਾਵਜੂਦ ਸੱਚਾਈ ਲੁਕਾਉਣ ਦੀ ਧਾਰਾ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੋਹਾਲੀ ਅਦਾਲਤ 'ਚ 'ਬਿਕਰਮ ਮਜੀਠੀਆ' ਨੇ ਕੀਤਾ ਆਤਮ-ਸਮਰਪਣ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ