ਜਬਰ-ਜ਼ਿਨਾਹ ਦੇ ਦੋਸ਼ੀ ਚਚੇਰੇ ਭਰਾ ਨੂੰ 20 ਸਾਲ ਦੀ ਕੈਦ
Tuesday, Feb 07, 2023 - 02:04 PM (IST)
ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਰਵੀਇੰਦਰ ਕੌਰ ਦੀ ਅਦਾਲਤ ਨੇ ਨਾਬਾਲਗਾ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ’ਚ ਉਸ ਦੇ ਚਚੇਰੇ ਭਰਾ ਕੁਣਾਲ ਉਰਫ਼ ਸੌਰਵ ਬਿੰਦਰਾ ਨਿਵਾਸੀ ਜਗਰਾਓਂ ਨੂੰ 20 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਪੁਲਸ ਥਾਣਾ ਸਿਟੀ ਜਗਰਾਓਂ ਵਲੋਂ ਮੁਲਜ਼ਮ ਖ਼ਿਲਾਫ਼ ਉਸ ਦੀ ਚਚੇਰੀ ਭੈਣ ਦੀ ਸ਼ਿਕਾਇਤ ’ਤੇ 12 ਜੁਲਾਈ 2021 ਨੂੰ ਉਸ ਦੇ ਨਾਲ ਜਬਰ-ਜ਼ਿਨਾਹ ਕਰਨ ਅਤੇ ਪੋਕਸੋ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ।
ਸ਼ਿਕਾਇਤਕਰਤਾ ਮੁਤਾਬਕ ਉਹ ਆਪਣੇ ਸਾਂਝੇ ਘਰ ’ਚ ਆਪਣੇ ਪਿਤਾ ਅਤੇ ਤਾਏ ਦੇ ਨਾਲ ਵੱਖ-ਵੱਖ ਰਹਿੰਦੇ ਹਨ ਪਰ ਉਸ ਦਾ ਭਰਾ ਉਸ ਦੇ ਤਾਏ ਦੇ ਮੁੰਡੇ ਕੁਣਾਲ ਸੌਰਵ ਬਿੰਦਰਾ ਦੀ ਦੁਕਾਨ ਚਲਾਉਂਦਾ ਹੈ। ਸ਼ਿਕਾਇਤਕਰਤਾ ਮੁਤਾਬਕ ਉਸ ਦਾ ਚਚੇਰਾ ਭਰਾ ਕੁਣਾਲ ਉਰਫ਼ ਸੌਰਵ ਬਿੰਦਰਾ ਪਿਛਲੇ 1 ਸਾਲ ਤੋਂ ਉਸ ਨਾਲ ਜ਼ਬਰਦਸਤੀ ਬਿਨਾਂ ਸਹਿਮਤੀ ਦੇ ਸਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਜਦੋਂ ਉਹ ਮਨ੍ਹਾ ਕਰਦੀ ਤਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਸੀ।
ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅਦਾਲਤ ਦੇ ਫ਼ੈਸਲੇ ਮੁਤਾਬਕ ਜੇਕਰ ਮੁਲਜ਼ਮ ਕੋਲੋਂ ਜੁਰਮਾਨੇ ਦੀ ਰਕਮ ਵਸੂਲ ਹੁੰਦੀ ਹੈ ਤਾਂ ਉਸ ’ਚੋਂ 40 ਹਜ਼ਾਰ ਰੁਪਏ ਪੀੜਤਾ ਨੂੰ ਅਦਾ ਕੀਤੇ ਜਾਣਗੇ।