ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ, ਇੱਕਲੀ ਦੇਖ ਕੀਤਾ ਸੀ ਘਟੀਆ ਕਾਰਾ

Sunday, Feb 27, 2022 - 08:50 AM (IST)

ਲੁਧਿਆਣਾ (ਰਾਜ) : ਬਹਾਦਰਕੇ ਰੋਡ ’ਤੇ ਘਰ ਵਿਚ ਇਕੱਲੀ ਦੇਖ ਕੇ 6 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਅਜੇ ਸਿੰਘ ਨੂੰ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਸ਼ਨੀਵਾਰ ਨੂੰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਮੁਲਜ਼ਮ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ। ਜਾਣਕਾਰੀ ਮੁਤਾਬਕ 22 ਫਰਵਰੀ ਨੂੰ ਕਾਸਾਬਾਦ ਦਾ ਰਹਿਣ ਵਾਲਾ ਮੁਲਜ਼ਮ ਅਜੇ ਸਿੰਘ ਬਹਾਦਰਕੇ ਰੋਡ ਸਥਿਤ ਫਾਂਬੜਾ ਕਾਲੋਨੀ ਵਿਚ ਆਪਣੇ ਦੋਸਤ ਗਣੇਸ਼ ਨੂੰ ਮਿਲਣ ਗਿਆ ਸੀ। ਗਣੇਸ਼ ਤਾਂ ਨਹੀਂ ਸੀ, ਉਸੇ ਘਰ ਦੇ ਦੂਜੇ ਕਿਰਾਏਦਾਰ ਦੀ 6 ਸਾਲ ਦੀ ਬੱਚੀ ਨੇ ਗੇਟ ਖੋਲ੍ਹਿਆ, ਜਿਸ ਦੇ ਮਾਤਾ-ਪਿਤਾ ਕੰਮ ’ਤੇ ਗਏ ਹੋਏ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 50ਵੇਂ ਰੋਜ਼ ਫੈਸਟੀਵਲ ਦੀਆਂ ਲੱਗੀਆਂ ਰੌਣਕਾਂ, ਜਾਣੋ ਪਹਿਲੇ ਦਿਨ ਕੀ ਹੋਇਆ ਖ਼ਾਸ (ਤਸਵੀਰਾਂ)

ਬੱਚੀ ਘਰ ਵਿਚ ਇਕੱਲੀ ਸੀ, ਜਿਸ ਦਾ ਫ਼ਾਇਦਾ ਚੁੱਕਦੇ ਹੋਏ ਮੁਲਜ਼ਮ ਅਜੇ ਨੇ ਬੱਚੀ ਨੂੰ ਕਮਰੇ ’ਚ ਨਾਲ ਲਿਜਾ ਕੇ ਜਬਰ-ਜ਼ਿਨਾਹ ਕੀਤਾ ਅਤੇ ਧਮਕਾਉਂਦਾ ਹੋਇਆ ਫ਼ਰਾਰ ਹੋ ਗਿਆ। ਪੁਲਸ ਵੱਲੋਂ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਪਰ ਮੁਲਜ਼ਮ ਦੇ ਫੜ੍ਹੇ ਨਾ ਜਾਣ ਕਾਰਨ ਪੀੜਤ ਪਰਿਵਾਰ ਨੇ ਥਾਣੇ ਜੋਧੇਵਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਪੁਲਸ ਨੂੰ ਕੁੱਝ ਦਿਨ ਦਾ ਸਮਾਂ ਦਿੱਤਾ ਕਿ ਜੇਕਰ ਮੁਲਜ਼ਮ ਨਾ ਫੜ੍ਹਿਆ ਤਾਂ ਉਹ ਮੇਨ ਰੋਡ ਜਾਮ ਕਰਨਗੇ।

ਇਹ ਵੀ ਪੜ੍ਹੋ : ਭਾਰਤ ਵੱਲੋਂ ਰੂਸ ਖ਼ਿਲਾਫ਼ ਵੋਟ ਨਾ ਪਾਉਣ 'ਤੇ 'ਮਨੀਸ਼ ਤਿਵਾੜੀ' ਦਾ ਵੱਡਾ ਬਿਆਨ, ਜਾਣੋ ਕੀ ਕਿਹਾ

ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਫੜ੍ਹਨ ਦੇ ਯਤਨ ਤੇਜ਼ ਕਰ ਦਿੱਤੇ ਸਨ। ਐੱਸ. ਐੱਚ. ਓ. ਇੰਸਪੈਕਟਰ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਫੜ੍ਹਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਮੁਲਜ਼ਮ ਦਾ ਇਕ ਟਿਕਾਣਾ ਨਹੀਂ ਸੀ। ਇਸ ਲਈ ਉਸ ਨੂੰ ਫੜ੍ਹਨ ਵਿਚ ਸਮਾਂ ਲੱਗ ਗਿਆ ਪਰ ਆਖ਼ਰ ਉਸ ਨੂੰ ਫੜ੍ਹ ਲਿਆ ਗਿਆ। ਜਦੋਂ ਉਹ ਲੁਧਿਆਣਾ ਛੱਡਣ ਦੀ ਤਾਕ ਵਿਚ ਘੁੰਮ ਰਿਹਾ ਸੀ। ਮੁਲਜ਼ਮ ਦਾ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News