ਲੁਧਿਆਣਾ : ਅੱਧੀ ਰਾਤੀਂ ਘਰੋਂ ਚੁੱਕ ਬੱਚੀ ਨਾਲ ਕੀਤਾ ਬਲਾਤਕਾਰ, ਪੁਲਸ ਨੇ ਦਬੋਚਿਆ

09/16/2019 9:56:15 AM

ਲੁਧਿਆਣਾ (ਨਰਿੰਦਰ) : ਇੱਥੇ ਮਾਤਾਰਾਣੀ ਕਾਲੋਨੀ ਨੇੜੇ 6 ਸਾਲਾ ਬੱਚੀ ਨੂੰ ਘਰੋਂ ਚੁੱਕ ਕੇ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ 24 ਘੰਟਿਆਂ ਅੰਦਰ ਕਾਬੂ ਕਰ ਲਿਆ ਹੈ। ਉੱਥੇ ਹੀ ਇਸ ਮਾਮਲੇ ਦੀ ਪੈਰਵੀ ਫਾਸਟ ਟਰੈਕ ਅਦਾਲਤ 'ਚ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪਰਿਵਾਰ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਹ ਸੁੱਤੇ ਹੋਏ ਸੀ ਤਾਂ ਇਕ ਵਿਅਕਤੀ ਉਨ੍ਹਾਂ ਦੀ ਬੇਟੀ ਨੂੰ ਚੁੱਕ ਕੈ ਲੈ ਗਿਆ। ਜਦੋਂ ਉਨ੍ਹਾਂ ਦੀ ਅੱਖ ਖੁੱਲ੍ਹੀ ਤਾਂ ਆਸ-ਪਾਸ ਲੱਭਣ 'ਤੇ ਬੱਚੀ ਨੇੜੇ ਹੀ ਝਾੜੀਆਂ 'ਚੋਂ ਮਿਲੀ।

ਬੱਚੀ ਲਹੂ-ਲੁਹਾਨ ਹਾਲਤ 'ਚ ਤੜਫ ਰਹੀ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਅਤੇ ਪੁਲਸ ਨੂੰ ਇਸ ਬਾਰੇ ਇਤਲਾਹ ਦਿੱਤੀ ਗਈ। ਫਿਲਹਾਲ ਪੁਲਸ ਅਧਿਕਾਰੀਆਂ ਨੇ ਸੈਸ਼ਨ ਜੱਜ ਤੋਂ ਇਸ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਕੋਰਟ 'ਚ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਦੋਸ਼ੀ ਨੂੰ ਜਲਦ ਤੋਂ ਜਲਦ ਉਸ ਦੀ ਘਿਨਾਉਣੀ ਕਰਤੂਤ ਦੀ ਸਜ਼ਾ ਮਿਲ ਸਕੇ।


Babita

Content Editor

Related News