ਕਿਰਾਏ ਦੇ ਕਮਰੇ ’ਚ ਲਿਜਾ ਕੇ ਨਾਬਾਲਗਾ ਨਾਲ ਕੀਤਾ ਜਬਰ-ਜ਼ਨਾਹ
Thursday, Aug 02, 2018 - 03:25 AM (IST)

ਸਾਹਨੇਵਾਲ(ਜ.ਬ.)-ਇਕ ਹਵਸ ਦੇ ਭੁੱਖੇ ਭੇਡ਼ੀਏ ਨੇ ਇਕ 14 ਸਾਲਾ ਨਾਬਾਲਗ ਲਡ਼ਕੀ ਨੂੰ ਆਪਣੇ ਕਿਰਾਏ ਦੇ ਕਮਰੇ ’ਚ ਲਿਜਾ ਕੇ ਉਸ ਨਾਲ ਕਥਿਤ ਜ਼ਬਰਦਸਤੀ ਕਰਨ ਅਤੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮੱਕਡ਼ ਕਾਲੋਨੀ, ਗਿਆਸਪੁਰਾ ਦੇ ਇਕ ਵਿਹਡ਼ੇ ’ਚ ਰਹਿਣ ਵਾਲੀ 14 ਸਾਲਾ ਨਾਬਾਲਗ ਲਡ਼ਕੀ ਦੀ ਮਾਤਾ ਨੇ ਦੱਸਿਆ ਕਿ ਉਹ 26 ਜੂਨ ਨੂੰ ਉੱਤਰ ਪ੍ਰਦੇਸ਼ ਆਪਣੇ ਘਰ ਗਈ ਸੀ, ਜਿਥੋਂ ਉਹ 18 ਜੁਲਾਈ ਨੂੰ ਵਾਪਸ ਪਰਤ ਆਈ ਤਾਂ ਉਸ ਦੀ ਲਡ਼ਕੀ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲੇ ਸਾਵਨ ਕੁਮਾਰ ਪੁੱਤਰ ਗਿਆਨੰਦ ਸਿੰਘ ਵਾਸੀ ਕਸ਼ਮੀਰ ਦਾ ਵਿਹਡ਼ਾ, ਮੱਕਡ਼ ਕਾਲੋਨੀ, ਗਿਆਸਪੁਰਾ ਨੇ ਉਸ ਨੂੰ ਆਪਣੇ ਕਿਰਾਏ ਦੇ ਕਮਰੇ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਜਿਸ ਨੇ ਬਾਅਦ ’ਚ ਉਸ ਨੂੰ ਇਸ ਘਟਨਾ ਸਬੰਧੀ ਦੱਸਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੀਡ਼ਤ ਨਾਬਾਲਗਾ ਦੀ ਸ਼ਿਕਾਇਤ ’ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਉਕਤ ਸਾਵਨ ਕੁਮਾਰ ਖਿਲਾਫ ਪੋਸਕੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।