ਲੜਕੀ ਨੇ ਲਾਇਆ ਅਗਵਾ ਕਰ ਕੇ ਜਬਰ-ਜ਼ਨਾਹ ਕਰਨ ਦਾ ਦੋਸ਼

Thursday, Jun 28, 2018 - 01:23 AM (IST)

ਲੜਕੀ ਨੇ ਲਾਇਆ ਅਗਵਾ ਕਰ ਕੇ ਜਬਰ-ਜ਼ਨਾਹ ਕਰਨ ਦਾ ਦੋਸ਼

ਅਬੋਹਰ(ਸੁਨੀਲ)–ਇਕ ਪਿੰਡ ਦੀ  ਲੜਕੀ ਨੂੰ ਅਗਵਾ ਕਰ ਕੇ ਉਸ  ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ ਥਾਣਾ ਖੁਈਆਂ ਸਰਵਰ ਦੀ ਪੁਲਸ ਨੇ ਪਿੰਡ ਦੇ ਹੀ ਇਕ ਨੌਜਵਾਨ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਪੀਡ਼ਤਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਜਦੋਂ ਉਹ ਪਖਾਨੇ ’ਚੋਂ ਵਾਪਸ ਆਪਣੇ ਕਮਰੇ ’ਚ ਜਾਣ ਲੱਗੀ ਤਾਂ ਪਖਾਨੇ ਦੇ ਕੋਲ ਪਹਿਲਾਂ ਤੋਂ ਲੁਕ ਕੇ ਖਡ਼੍ਹਾ  ਪਿੰਡ   ਤੂਤਵਾਲਾ  ਦਾ  ਵਾਸੀ ਜਸਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ  ਉਸ ਦਾ ਮੂੰਹ ਦਬਾ ਕੇ ਜਬਰੀ ਉਸ ਨੂੰ ਆਪਣੇ ਨਾਲ ਖੇਤਾਂ ’ਚ ਲੈ ਗਿਆ ਤੇ ਉਸ ਦੇ ਨਾਲ ਜਬਰ-ਜ਼ਨਾਹ ਕਰ ਕੇ ਫਰਾਰ ਹੋ ਗਿਆ।  ਉਸ ਨੇ ਘਰ ਆ ਕੇ ਹੱਡਬੀਤੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ, ਜਿਨ੍ਹਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਉਸ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਪੁਲਸ ਨੇ ਪੀਡ਼ਤਾ ਦੇ ਬਿਆਨਾਂ ਦੇ  ਆਧਾਰ ’ਤੇ ਜਸਵਿੰਦਰ ਸਿੰਘ ਖਿਲਾਫ  ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ  ਦਿੱਤੀ ਹੈ।


Related News