ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ''ਚ 3 ਨਾਮਜ਼ਦ
Wednesday, Dec 20, 2017 - 03:09 AM (IST)

ਅਬੋਹਰ(ਰਹੇਜਾ, ਸੁਨੀਲ)—ਥਾਣਾ ਨੰਬਰ 2 ਦੀ ਪੁਲਸ ਨੇ ਘਰ ਵਿਚ ਦਾਖਲ ਹੋ ਕੇ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਤਿੰਨ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਉਤਮ ਵਿਹਾਰ ਕਾਲੋਨੀ ਅਬੋਹਰ ਦੀ ਇਕ ਲੜਕੀ ਨੇ ਦੱਸਿਆ ਕਿ ਉਹ 17 ਦਸੰਬਰ ਨੂੰ ਆਪਣੀ ਦਾਦੀ ਨਾਲ ਘਰ ਵਿਚ ਸੀ ਕਿ ਦੀਪਕ ਕੁਮਾਰ ਪੁੱਤਰ ਰਾਮ ਨਰਾਇਣ ਵਾਸੀ ਗਲੀ ਨੰਬਰ 6 ਇੰਦਰਾ ਨਗਰੀ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਲੱਗਾ, ਜਦੋਂ ਬਚਾਅ ਲਈ ਉਸਦੀ ਦਾਦੀ ਅਤੇ ਤਾਏ ਦਾ ਲੜਕਾ ਆਇਆ ਤਾਂ ਦੋਸ਼ੀ ਆਪਣੇ ਦੋਸਤਾਂ ਨਾਲ ਫਰਾਰ ਹੋ ਗਿਆ। ਪੁਲਸ ਨੇ ਦੀਪਕ ਅਤੇ ਦੋ ਹੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।