ਜਬਰ-ਜ਼ਨਾਹ ਦੇ ਦੋਸ਼ੀ ਨੂੰ 10 ਸਾਲ ਦੀ ਕੈਦ
Tuesday, Oct 24, 2017 - 04:01 AM (IST)
ਲੁਧਿਆਣਾ(ਮਹਿਰਾ)-ਜਗਦੀਪ ਕੌਰ ਵਿਰਕ ਦੀ ਅਦਾਲਤ ਨੇ ਜਬਰ-ਜ਼ਨਾਹ ਦੇ ਦੋਸ਼ 'ਚ ਅਨੁਰੁੱਧ ਉਰਫ ਵਿਜੇ ਨਿਵਾਸੀ ਪ੍ਰੇਮ ਲਾਲ ਦਾ ਵਿਹੜਾ, ਢੰਡਾਰੀ ਕਲਾਂ ਨੂੰ 10 ਸਾਲ ਦੀ ਕੈਦ ਅਤੇ ਡੇਢ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਪੁਲਸ ਥਾਣਾ ਫੋਕਲ ਪੁਆਇੰਟ ਵੱਲੋਂ ਦੋਸ਼ੀ ਖਿਲਾਫ ਧਾਰਾ 376 ਅਤੇ 506 ਆਈ. ਪੀ. ਸੀ. ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਪੀੜਤਾ ਦੀ ਮਾਤਾ ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ 16-17 ਸਾਲ ਦੀ ਬੇਟੀ ਪ੍ਰੈਗਨੈਂਟ ਹੈ ਅਤੇ ਜਦੋਂ ਉਸ ਨੇ ਉਸ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਦੋਸ਼ੀ ਜੋ ਕਿ ਉਸ ਦੇ ਘਰ ਦੇ ਕੋਲ ਹੀ ਰਹਿੰਦਾ ਹੈ, ਕਰੀਬ ਇਕ ਮਹੀਨਾ ਪਹਿਲਾਂ ਉਸ ਨੂੰ ਜੂਸ ਵਿਚ ਨਸ਼ੀਲਾ ਪਦਾਰਥ ਪਿਲਾ ਕੇ ਘਰ ਦੇ ਪਿਛਲੇ ਪਾਸੇ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਸ਼ਿਕਾਇਤਕਰਤਾ ਨੂੰ ਇਸ ਸਬੰਧੀ ਪਤਾ ਲੱਗਣ 'ਤੇ ਉਸ ਨੇ ਪੁਲਸ ਦੇ ਕੋਲ ਆਪਣੇ ਬਿਆਨ ਦਰਜ ਕਰਵਾਏ। ਨਾਲ ਹੀ ਲੜਕੀ ਨੇ ਕਿਹਾ ਕਿ ਦੋਸ਼ੀ ਨੇ ਉਸ ਨੂੰ ਧਮਕਾਇਆ ਸੀ ਕਿ ਜੇਕਰ ਉਸ ਨੇ ਇਸ ਸਬੰਧੀ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ।
