ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਕੀਤਾ ਜਬਰ-ਜ਼ਨਾਹ

Tuesday, Jul 16, 2019 - 11:08 PM (IST)

ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਕੀਤਾ ਜਬਰ-ਜ਼ਨਾਹ

ਮੋਹਾਲੀ (ਕੁਲਦੀਪ)-ਪੰਜਾਬ ਦੇ ਮੋਗਾ ਜ਼ਿਲੇ ਤੋਂ ਕਿਸੇ ਲੜਕੀ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮੋਹਾਲੀ ਬੁਲਾਉਣ ਅਤੇ ਫਿਰ ਉਸ ਦੇ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਦੌਰਾਨ ਪੁਲਸ ਸਟੇਸ਼ਨ ਮਟੌਰ ਅਧੀਨ ਆਉਂਦੇ ਖੇਤਰ ਸੈਕਟਰ-70 ਵਿਚ ਤਿੰਨ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ ਪੀੜਤਾ ਮੋਗਾ ਜ਼ਿਲੇ ਦੀ ਰਹਿਣ ਵਾਲੀ ਹੈ। ਉਸ ਨੇ ਨੌਕਰੀ ਸਬੰਧੀ ਇਸ਼ਤਿਹਾਰ ਵੇਖਿਆ ਤਾਂ ਉਸ ਨੰਬਰ 'ਤੇ ਫੋਨ ਕੀਤਾ, ਜਿਸ 'ਤੇ ਕਿਸੇ ਵਿਕਾਸ ਨਾਂ ਦੇ ਵਿਅਕਤੀ ਨਾਲ ਉਸ ਦੀ ਗੱਲਬਾਤ ਹੋਈ। ਲੜਕੀ ਮੋਗਾ ਤੋਂ ਮੋਹਾਲੀ ਆ ਗਈ ਅਤੇ ਵਿਕਾਸ ਨੇ ਸੈਕਟਰ-43 ਸਥਿਤ ਬੱਸ ਸਟੈਂਡ ਤੋਂ ਲੜਕੀ ਨੂੰ ਲੈਣ ਲਈ ਆਪਣੇ ਕਿਸੇ ਨੇਪਾਲੀ ਦੋਸਤ ਰਾਮ ਬਹਾਦਰ ਨੂੰ ਭੇਜ ਦਿੱਤਾ। ਰਾਮ ਬਹਾਦਰ ਲੜਕੀ ਨੂੰ ਆਪਣੇ ਮਟੌਰ ਸਥਿਤ ਕਮਰੇ ਵਿਚ ਲੈ ਗਿਆ ਅਤੇ ਰਾਤ ਨੂੰ ਉਸ ਨੂੰ ਆਪਣੇ ਕਮਰੇ ਵਿਚ ਰੱਖਿਆ, ਜਿਥੇ ਉਸ ਨੇ ਲੜਕੀ ਨਾਲ ਜਬਰ-ਜ਼ਨਾਹ ਕੀਤਾ। ਸੰਪਰਕ ਕਰਨ 'ਤੇ ਐੱਸ. ਐੱਚ. ਓ. ਮਟੌਰ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਰਾਮ ਬਹਾਦਰ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੂਜੇ ਦੋ ਮੁਲਜ਼ਮਾਂ ਵਿਕਾਸ ਅਤੇ ਸੁਮਨ ਨੂੰ ਵੀ ਧਾਰਾ-120ਬੀ ਵਿਚ ਸ਼ਾਮਲ ਕੀਤਾ ਗਿਆ ਹੈ।


author

Karan Kumar

Content Editor

Related News