ਨਾਬਾਲਗ ਭਤੀਜੀ ਨਾਲ ਰੇਪ ਕਰਨ ਵਾਲਿਆਂ ਨੂੰ 12-12 ਸਾਲ ਦੀ ਕੈਦ ਤੇ ਜੁਰਮਾਨਾ

Wednesday, Jul 10, 2019 - 09:42 PM (IST)

ਨਾਬਾਲਗ ਭਤੀਜੀ ਨਾਲ ਰੇਪ ਕਰਨ ਵਾਲਿਆਂ ਨੂੰ 12-12 ਸਾਲ ਦੀ ਕੈਦ ਤੇ ਜੁਰਮਾਨਾ

ਮੋਹਾਲੀ (ਕੁਲਦੀਪ)-ਇੱਥੇ ਦੀ ਇਕ ਅਦਾਲਤ ਨੇ ਪਿਛਲੇ ਸਾਲ ਆਪਣੀ ਹੀ ਨਾਬਾਲਿਗ ਭਤੀਜੀ ਦੇ ਨਾਲ ਰੇਪ ਕਰਨ ਵਾਲੇ ਦੋ ਮੁਲਜ਼ਮਾਂ ਨੂੰ 12-12 ਸਾਲ ਕੈਦ ਦੀ ਸਜਾ ਸੁਣਾਈ ਹੈ । ਮੁਲਜ਼ਮਾਂ ਦੇ ਨਾਮ ਭਿੰਦਰ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਰਘੁਵੀਰ ਸਿੰਘ ਨਿਵਾਸੀ ਪਿੰਡ ਮਾਮੋਲੀ ਜ਼ਿਲਾ ਪਟਿਆਲਾ ਦੱਸੇ ਜਾਂਦੇ ਹਨ । ਪੀੜਤ ਲੜਕੀ ਰਿਸ਼ਤੇ ਵਿਚ ਉਨ੍ਹਾਂ ਦੀ ਭਤੀਜੀ ਲੱਗਦੀ ਸੀ । ਦੋਵਾਂ ਮੁਲਜਮਾਂ ਨੂੰ ਇਹ ਸਜਾ ਅੱਜ ਐਡੀਸ਼ਨਲ ਡਿਸਟਰਿਕਟ ਐਂਡ ਸ਼ੈਸ਼ਨਜ਼ ਜੱਜ ਡਾ. ਹਰਪ੍ਰੀਤ ਕੌਰ ਦੀ ਅਦਾਲਤ ਵਲੋਂ ਸਰਕਾਰੀ ਵਕੀਲ ਮਨਜੀਤ ਸਿੰਘ ਦੀਆਂ ਦਲੀਲਾਂ ਦੇ ਨਾਲ ਸਹਿਮਤ ਹੁੰਦੇ ਹੋਏ ਸੁਣਾਈ ਗਈ ਹੈ । ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 10-10 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ ।

ਪ੍ਰਾਪਤ ਜਾਣਕਾਰੀ ਮੁਤਾਬਕ ਇਹ ਮਾਮਲਾ ਪੁਲਸ ਸਟੇਸ਼ਨ ਬਨੂੰੜ ਵਿਚ 16 ਅਪ੍ਰੈਲ 2018 ਨੂੰ ਦਰਜ ਕੀਤਾ ਗਿਆ ਸੀ । ਪੀੜਤ ਨਾਬਾਲਿਗ ਲੜਕੀ ਨੇ ਆਪਣੇ ਨਾਲ ਹੋਈ ਇਸ ਘਿਨੌਨੀ ਘਟਨਾ ਬਾਰੇ ਆਪਣੇ ਸਕੂਲ ਵਿਚ ਅਧਿਆਪਕਾਵਾਂ ਨੂੰ ਦੱਸੀ ਸੀ ਜਿਸ ਬਾਅਦ ਸਕੂਲ ਵਿਚ ਬਣੀ ਸੈਕਸੁਅਲ ਹੈਰਾਸਮੈਂਟ ਕਮੇਟੀ ਵਲੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਅਤੇ ਪੁਲਸ ਸਟੇਸ਼ਨ ਬਨੂੰੜ ਵਿਚ ਉਕਤ ਦੋਵਾਂ ਮੁਲਜ਼ਮਾਂ ਭਿੰਦਰ ਸਿੰਘ ਅਤੇ ਗੁਰਮੀਤ ਸਿੰਘ ਖਿਲਾਫ ਆਈ. ਪੀ. ਸੀ. ਦੀ ਧਾਰਾ 376, 34 ਅਤੇ ਪੌਕਸੋ ਐਕਟ ਦੀ ਧਾਰਾ 6 ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ । ਇਸ ਕੇਸ ਦੀ ਸੁਣਵਾਈ ਮੋਹਾਲੀ ਦੀ ਉਕਤ ਅਦਾਲਤ ਵਿਚ ਚੱਲ ਰਹੀ ਸੀ । ਮਾਣਯੋਗ ਅਦਾਲਤ ਨੇ ਅੱਜ ਕੇਸ ਦੀ ਸੁਣਵਾਈ ਕਰਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਪੌਕਸੋ ਐਕਟ ਦੀ ਧਾਰਾ 6 ਵਿਚ 12-12 ਸਾਲ ਕੈਦ ਦੀ ਸਜਾ ਸੁਣਾ ਕੇ ਜੇਲ ਭੇਜ ਦਿੱਤਾ ਹੈ।


author

Karan Kumar

Content Editor

Related News