ਘਰ ''ਚ ਕੰਮ ਕਰਨ ਵਾਲੀ ਔਰਤ ਨਾਲ ਜਬਰ-ਜ਼ਨਾਹ, ਮਾਮਲਾ ਦਰਜ

Monday, Jun 17, 2019 - 06:46 PM (IST)

ਘਰ ''ਚ ਕੰਮ ਕਰਨ ਵਾਲੀ ਔਰਤ ਨਾਲ ਜਬਰ-ਜ਼ਨਾਹ, ਮਾਮਲਾ ਦਰਜ

ਬਰੇਟਾ (ਬਾਂਸਲ)— ਘਰ 'ਚ ਪਤਨੀ ਦੇ ਕੰਮ 'ਚ ਹੱਥ ਵਟਾਉਣ ਵਾਲੀ ਔਰਤ ਨਾਲ ਜਬਰ-ਜ਼ਨਾਹ ਕਰਨ ਤੇ ਹੋਰ ਵਿਅਕਤੀਆਂ ਨਾਲ ਸਬੰਧ ਬਣਾਉਣ ਦਾ ਦਬਾਅ ਬਣਾਉਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਐੱਸ.ਐੱਚ.ਓ. ਇੰਸਪੈਕਟਰ ਸ਼ਿਵ ਕੁਮਾਰ ਨੇ ਦੱਸਿਆ ਕਿ ਪੀੜਤ ਔਰਤ ਨੇ ਰੁਲਦੂ ਰਾਮ ਵਾਸੀ ਬਰੇਟਾ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਉਸ ਦੇ ਘਰ ਕੰਮ ਕਰਦੀ ਸੀ। ਇਕ ਦਿਨ ਰੁਲਦੂ ਦੀ ਪਤਨੀ ਘਰ 'ਚ ਨਹੀਂ ਸੀ ਤੇ ਰੁਲਦੂ ਨੇ ਉਸ ਨਾਲ ਧੱਕੇ ਨਾਲ ਜਬਰ ਜ਼ਨਾਹ ਕੀਤਾ ਤੇ ਮੂੰਹ ਬੰਦ ਰੱਖਣ ਲਈ ਬਲੈਕਮੇਲ ਕਰਨ ਲੱਗਿਆ। ਇਕ ਮਹੀਨਾ ਬੀਤ ਜਾਣ 'ਤੇ ਉਪਰੋਕਤ ਵਿਅਕਤੀ ਹੋਰਾਂ ਸਾਥੀਆਂ ਨਾਲ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਲੱਗਿਆ। ਪੀੜਤਾ ਨੇ ਦੱਸਿਆ ਕਿ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਰੁਲਦੂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਧਾਰਾ 376, 417 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਰੁਲਦੂ ਰਾਮ ਦਾ ਕਹਿਣਾ ਹੈ ਕਿ ਉਕਤ ਔਰਤ ਉਸ ਦੇ ਕਿਰਾਏ ਦੇ ਮਕਾਨ 'ਚ ਰਹਿੰਦੀ ਹੈ, ਜਿਸ ਨੇ ਇਕ ਸਾਲ ਤੋਂ ਨਾ ਤਾਂ ਕਿਰਾਇਆ ਦਿੱਤਾ ਹੈ ਤੇ ਨਾਲ ਹੀ ਬਿਜਲੀ ਦਾ ਬਿੱਲ ਭਰਿਆ ਹੈ, ਜਿਸ ਕਾਰਨ ਬਿਜਲੀ ਵਾਲਿਆਂ ਨਾਲ ਕੁਨੈਕਸ਼ਨ ਕੱਟ ਦਿੱਤਾ ਹੈ। ਰੁਲਦੂ ਰਾਮ ਦਾ ਕਹਿਣਾ ਹੈ ਕਿ ਉਕਤ ਔਰਤ ਵਲੋਂ ਲਾਏ ਦੋਸ਼ ਸਰਾਸਰ ਝੂਠੇ ਹਨ।


author

Baljit Singh

Content Editor

Related News