ਫੋਨ ਕਰ ਕਿਹਾ, ਮੈਂ ਗੈਂਗਸਟਰ ਜੱਗੂ ਭਗਵਾਨਪੁਰੀਆ ਬੋਲਦਾਂ ਤੇ ਮੰਗੀ 5 ਲੱਖ ਦੀ ਫਿਰੌਤੀ, ਦਿੱਤੀ ਇਹ ਧਮਕੀ

Friday, Mar 22, 2024 - 06:01 PM (IST)

ਫੋਨ ਕਰ ਕਿਹਾ, ਮੈਂ ਗੈਂਗਸਟਰ ਜੱਗੂ ਭਗਵਾਨਪੁਰੀਆ ਬੋਲਦਾਂ ਤੇ ਮੰਗੀ 5 ਲੱਖ ਦੀ ਫਿਰੌਤੀ, ਦਿੱਤੀ ਇਹ ਧਮਕੀ

ਨਕੋਦਰ (ਪਾਲੀ)- ਪੰਜਾਬ ’ਚ ਗੈਂਗਸਟਰਾਂ ਵੱਲੋਂ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਹੁਣ ਤਾਜ਼ੀ ਘਟਨਾ ਨਕੋਦਰ ਦੀ ਹੈ। ਇਥੇ ਗੈਂਗਸਟਰਾਂ ਵੱਲੋਂ ਨਕੋਦਰ ਦੇ ਕਈ ਜਿਊਲਰ ਸ਼ਾਪ ਦੇ ਮਾਲਕਾਂ ਤੋਂ ਫੋਨ ’ਤੇ ਵ੍ਹਟਸਐਪ ਕਾਲ ਕਰਕੇ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਹੈ। ਫਿਰੌਤੀ ਨਾ ਦੇਣ ਦੀ ਸੂਰਤ ’ਚ ਖਮਿਆਜ਼ਾ ਭੁਗਤਣ ਦੀ ਧਮਕੀ ਦਿੱਤੀ ਗਈ, ਜਿਸ ਕਾਰਨ ਸ਼ਹਿਰ ਦੇ ਲੋਕਾਂ ਅਤੇ ਖ਼ਾਸ ਕਰਕੇ ਵਪਾਰੀਆਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਿਟੀ ਥਾਣੇ ’ਚ ਵਪਾਰੀਆਂ ਦੀ ਸ਼ਿਕਾਇਤ ’ਤੇ ਪਿਛਲੇ 4 ਦਿਨਾਂ ’ਚ 2 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਮਿਤ ਕੰਵਰ ਵਾਸੀ ਨਕੋਦਰ ਨੇ ਦੱਸਿਆ ਕਿ ਉਸ ਦੀ ਜਿਊਲਰ ਦੀ ਦੁਕਾਨ ਹੈ। ਬੀਤੀ ਮਿਤੀ 14 ਮਾਰਚ ਨੂੰ ਉਹ ਆਪਣੀ ਦੁਕਾਨ ’ਤੇ ਸੀ ਤਾਂ ਕਿਸੇ ਨੇ ਫੋਨ ’ਤੇ ਵ੍ਹਟਸਐਪ ਕਾਲ ਕਰਕੇ 5 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਕਿਹਾ ਕਿ ਉਹ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਕਪੂਰਥਲਾ ਜੇਲ੍ਹ ’ਚੋਂ ਬੋਲਦਾ ਹਾਂ। ਉਸ ਨੇ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਸ ਨੂੰ ਗੋਲ਼ੀ ਮਾਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਕਤ ਵਿਅਕਤੀ ਲਗਾਤਾਰ ਫੋਨ ਕਰਕੇ ਧਮਕਾਉਂਦਾ ਆ ਰਿਹਾ ਹੈ। ਉਸ ਨੂੰ ਬਾਜ਼ਾਰ ’ਚੋਂ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਬਾਜ਼ਾਰ ’ਚ 4-5 ਹੋਰ ਵਿਅਕਤੀਆ ਨੂੰ ਅਜਿਹੇ ਫੋਨ ਕਰਕੇ ਗੋਲ਼ੀ ਮਾਰਨ ਦੀ ਧਮਕੀ ਦੇ ਕੇ ਪੈਸੇ ਦੀ ਮੰਗ ਕਰ ਰਿਹਾ ਹੈ।

ਇਹ ਵੀ ਪੜ੍ਹੋ: ਕੀ ਹੈ ਦਿੱਲੀ ਸ਼ਰਾਬ ਨੀਤੀ ਘਪਲਾ, ਜਾਣੋ ਕਿਵੇਂ ਫਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਇਸ ਸਬੰਧੀ ਉਸ ਨੇ ਆਪਣੇ ਤੌਰ ਤੇ ਧਮਕੀ ਵਾਲੀ ਆਡੀਓ ਸ਼ਹਿਰ ਦੇ ਜਾਣਕਾਰਾਂ ਨੂੰ ਸੁਣਾਈ ਤਾਂ ਪਤਾ ਲੱਗਾ ਕਿ ਉਪਰੋਕਤ ਫੋਨ ਸੰਦੀਪ ਸਿੰਘ ਉਰਫ਼ ਸੰਨੀ ਪੁੱਤਰ ਪਰਮਿੰਦਰ ਸਿੰਘ ਵਾਸੀ ਪ੍ਰੀਤ ਨਗਰ ਨਕੋਦਰ ਸਿਟੀ ਕਰ ਰਿਹਾ ਹੈ, ਜੋ ਪਿਛਲੇ 5-6 ਸਾਲ ਤੋਂ ਕੈਨੇਡਾ ’ਚ ਰਹਿ ਰਿਹਾ ਹੈ, ਜੋ ਇਹ ਆਪਣੇ ਸਾਥੀਆਂ ਨਾਲ ਮਿਲ ਕੇ ਫਿਰੌਤੀ ਦੀ ਮੰਗ ਕਰ ਰਿਹਾ ਹੈ।

ਕੈਨੇਡਾ ਰਹਿੰਦੇ ਸੰਦੀਪ ਸਿੰਘ ਉਰਫ਼ ਸੰਨੀ ਖ਼ਿਲਾਫ਼ ਮਾਮਲਾ ਦਰਜ
ਉਧਰ ਇਸ ਮਾਮਲੇ ਸਬੰਧੀ ਸਿਟੀ ਥਾਣਾ ਮੁਖੀ ਇੰਸ. ਸਜੀਵ ਕਪੂਰ ਨੇ ਦੱਸਿਆ ਕਿ ਅਮਿਤ ਕੰਵਰ ਦੇ ਬਿਆਨਾਂ ’ਤੇ ਸੰਦੀਪ ਸਿੰਘ ਉਰਫ਼ ਸੰਨੀ ਪੁੱਤਰ ਪਰਮਿੰਦਰ ਸਿੰਘ ਤੇ ਅਣਪਛਾਤੇ ਸਾਥੀਆਂ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: CM ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਦਿੱਲੀ ਵਿਧਾਨ ਸਭਾ ਦੀ ਬੈਠਕ ਰੱਦ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News