ਗੈਂਗਸਟਰ ਅਰਸ਼ ਡੱਲਾ ਨੇ ਬਠਿੰਡਾ ਦੇ ਘੋੜਾ ਵਪਾਰੀ ਤੋਂ ਮੰਗੀ 20 ਲੱਖ ਦੀ ਫਿਰੌਤੀ

Thursday, Feb 16, 2023 - 01:29 PM (IST)

ਗੈਂਗਸਟਰ ਅਰਸ਼ ਡੱਲਾ ਨੇ ਬਠਿੰਡਾ ਦੇ ਘੋੜਾ ਵਪਾਰੀ ਤੋਂ ਮੰਗੀ 20 ਲੱਖ ਦੀ ਫਿਰੌਤੀ

ਸੰਗਤ ਮੰਡੀ (ਮਨਜੀਤ) : ਪਿੰਡ ਪੱਕਾ ਕਲਾਂ ਵਿਖੇ ਘੋੜਿਆਂ ਦੇ ਵਪਾਰੀ ਤੋਂ ਗੈਂਗਸਟਰ ਅਰਸ਼ ਡੱਲਾ ਦੇ ਨਾਂ ਹੇਠ ਵਿਦੇਸ਼ੀ ਨੰਬਰ ਤੋਂ ਕਾਲ ਕਰ ਕੇ 20 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ। ਫਿਰੌਤੀ ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਥਾਣਾ ਸੰਗਤ ਦੇ ਮੁਖੀ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ਼ ਗੋਰਾ ਨੇ ਥਾਣੇ ’ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਕਿ 7 ਫਰਵਰੀ ਨੂੰ ਵਿਦੇਸ਼ੀ ਨੰਬਰ ਤੋਂ ਉਸ ਦੇ ਫੋਨ ’ਤੇ ਦੋ ਮਿਸ ਕਾਲਾਂ ਆਈਆਂ ਜੋ ਉਸ ਨੇ ਰਸੀਵ ਨਹੀਂ ਕੀਤੀਆਂ। ਉਸੇ ਦਿਨ ਹੀ ਉਸੇ ਨੰਬਰ ਤੋਂ ਉਸ ਨੂੰ ਵਟਸਐਪ ਮੈਸੇਜ਼ ਆਇਆ, ਜਿਸ ’ਚ ਲਿਖਿਆ ਸੀ ਕਿ ‘ਤੈਨੂੰ ਦੋ ਵਾਰ ਫੋਨ ਲਗਾਇਆ ਪਰ ਤੂੰ ਚੁੱਕਿਆ ਨਹੀਂ, ਬਾਅਦ ’ਚ ਤੂੰ ਲਗਾਇਆ ਪਰ ਅਸੀਂ ਚੁੱਕਿਆ ਨਹੀਂ, ਮੈਨੂੰ ਮਜ਼ਬੂਰ ਨਾ ਕਰ ਨੁਕਸਾਨ ਕਰਨ ਨੂੰ, ਉਸ ਤੋਂ ਪਹਿਲਾ ਫੋਨ ਕਰ।’

ਇਹ ਵੀ ਪੜ੍ਹੋ- ਪਟਿਆਲਾ-ਸੰਗਰੂਰ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ, ਡਾਕਟਰੀ ਦੀ ਪੜ੍ਹਾਈ ਕਰ ਰਹੇ ਦੋ ਨੌਜਵਾਨਾਂ ਦੀ ਮੌਤ

ਇਸ ਤੋਂ ਬਾਅਦ ਅਗਲੇ ਦਿਨ ਉਸੇ ਨੰਬਰ ਤੋਂ ਫਿਰ ਕਾਲ ਆਈ ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਗੈਂਗਸਟਰ ਅਰਸ਼ ਡੱਲਾ ਦੱਸਿਆ ਅਤੇ ਕਿਹਾ ਕਿ ਤੇਰੇ ਬਾਰੇ ਸਾਨੂੰ ਸਾਰਾ ਕੁੱਝ ਪਤਾ ਹੈ, ਤੂੰ ਕਿੱਥੇ-ਕਿੱਥੇ ਬੈਠਦਾ ਹੈ ਅਤੇ ਤੇਰਾ ਘੋੜਿਆਂ ਦਾ ਚੰਗਾ ਕਾਰੋਬਾਰ ਹੈ। ਸਾਨੂੰ ਇਕ ਘੋੜਾ ਵੇਚ ਕੇ 20 ਲੱਖ ਰੁਪਏ ਦੇ, ਨਹੀਂ ਤਾਂ ਤੈਨੂੰ ਜਾਨੋਂ ਮਾਰ ਦਿਆਂਗੇ। ਪੁਲਸ ਵੱਲੋਂ ਹਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਬਲਜੀਤ ਸਿੰਘ ਦੇ ਬਿਆਨਾਂ ’ਤੇ ਗੈਂਗਸਟਰ ਅਰਸ਼ ਡੱਲਾ, ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਭੁੱਚੋ ਕਲਾਂ ਅਤੇ ਸੁਖਦੀਪ ਸਿੰਘ ਪੁੱਤਰ ਕਰਮਤੋਜ ਵਾਸੀ ਤਖਤਮੱਲ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਆਪਣੇ ਕੋਲ ਕੰਮ ਕਰਨ ਵਾਲੇ ਕਾਮਿਆਂ ਦੇ ਨਾਂ ਕਰ ’ਤੀ 30 ਏਕੜ ਜ਼ਮੀਨ, ਜਾਣੋ ਕੀ ਰਹੀ ਵਜ੍ਹਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News