ਕੀ ਹੁਣ ਰੰਧਾਵਾ ਤੇ ਚੰਨੀ ਵਿਚਾਲੇ ਹੋ ਗਈ ਹੈ ਅਣਬਣ ? ਅਹਿਮ ਪ੍ਰੈੱਸ ਕਾਨਫਰੰਸ ਤੋਂ ਉਪ-ਮੁੱਖ ਮੰਤਰੀ ਨੇ ਬਣਾਈ ਦੂਰੀ
Sunday, Nov 07, 2021 - 05:39 PM (IST)
ਲੁਧਿਆਣਾ (ਹਿਤੇਸ਼)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਖਿੱਚੋਤਾਣ ਕਿਸੇ ਤੋਂ ਛੁਪੀ ਨਹੀਂ ਹੈ, ਜਿਸ ਤਹਿਤ ਸਿੱਧੂ ਖੁੱਲ੍ਹੇਆਮ ਸਰਕਾਰ ’ਤੇ ਹਮਲੇ ਕਰ ਰਹੇ ਹਨ ਤਾਂ ਚੰਨੀ ਵੱਲੋਂ ਸੁਲਝੇ ਹੋਏ ਸ਼ਬਦਾਂ ’ਚ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਵਿਚਾਲੇ ਚੰਨੀ ਦੀ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਅਣਬਣ ਹੋਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ, ਜਿਸ ਦੇ ਸੰਕੇਤ ਬਿਜਲੀ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਦੇ ਐਲਾਨ ਸਬੰਧੀ ਬੁਲਾਈ ਗਈ ਪ੍ਰੈੱਸ ਕਾਨਫਰੰਸ ’ਚ ਦੇਖਣ ਨੂੰ ਮਿਲੇ ਹਨ, ਜਦੋਂ ਰੰਧਾਵਾ ਦੋਵਾਂ ਫ਼ੈਸਲਿਆਂ ’ਤੇ ਮੋਹਰ ਲਾਉਣ ਲਈ ਕੈਬਨਿਟ ਮੀਟਿੰਗ ’ਚ ਮੌਜੂਦ ਸਨ ਪਰ ਉਸ ਦੇ ਐਲਾਨ ਮੌਕੇ ਉਨ੍ਹਾਂ ਨੇ ਚੰਨੀ ਤੋਂ ਦੂਰੀ ਬਣਾ ਲਈ।
ਇਹ ਵੀ ਪੜ੍ਹੋ : ਕਾਂਗਰਸ ਸਰਕਾਰ ਨੇ ਕਿਸਾਨਾਂ ਪ੍ਰਤੀ ਅਣਗਹਿਲੀ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ : ਹਰਸਿਮਰਤ ਬਾਦਲ
ਹਾਲਾਂਕਿ ਉਸ ਸਮੇਂ ਉਪ ਮੁੱਖ ਮੰਤਰੀ ਓ. ਪੀ. ਸੋਨੀ ਤੋਂ ਇਲਾਵਾ ਕਈ ਹੋਰ ਮੰਤਰੀ ਚੰਨੀ ਨਾਲ ਮੌਜੂਦ ਸਨ। ਸੂਤਰਾਂ ਦੇ ਅਨੁਸਾਰ ਇਹ ਪੁਲਸ ਵਿਭਾਗ ’ਚ ਟ੍ਰਾਂਸਫਰ ਤੇ ਪੋਸਟਿੰਗ ਨੂੰ ਲੈ ਕੇ ਪੈਦਾ ਹੋਏ ਕਿਸੇ ਵਿਵਾਦ ਦਾ ਨਤੀਜਾ ਹੋ ਸਕਦਾ ਹੈ ਕਿਉਂਕਿ ਗ੍ਰਹਿ ਵਿਭਾਗ ਦੇਣ ਦੇ ਬਾਵਜੂਦ ਰੰਧਾਵਾ ਨੂੰ ਟ੍ਰਾਂਸਫਰ ਤੇ ਪੋਸਟਿੰਗ ਸਬੰਧੀ ਫ਼ੈਸਲੇ ਲੈਣ ਲਈ ਸੀਮਤ ਅਧਿਕਾਰ ਦਿੱਤੇ ਗਏ ਹਨ।