ਇਸ ਗ਼ਲਤੀ ਕਾਰਣ ਐਨਕਾਊਂਟਰ ’ਚ ਮਾਰਿਆ ਗਿਆ ਅੰਮ੍ਰਿਤਪਾਲ ਨੂੰ ਸ਼ਹੀਦ ਕਰਨ ਵਾਲਾ ਰਾਣਾ ਮਨਸੂਰਪੁਰੀਆ

Tuesday, Mar 19, 2024 - 06:33 PM (IST)

ਇਸ ਗ਼ਲਤੀ ਕਾਰਣ ਐਨਕਾਊਂਟਰ ’ਚ ਮਾਰਿਆ ਗਿਆ ਅੰਮ੍ਰਿਤਪਾਲ ਨੂੰ ਸ਼ਹੀਦ ਕਰਨ ਵਾਲਾ ਰਾਣਾ ਮਨਸੂਰਪੁਰੀਆ

ਹੁਸ਼ਿਆਰਪੁਰ : ਮੁਕੇਰੀਆਂ ਕੋਲ ਮੰਸੂਰਪੁਰ ਵਿਚ ਐਤਵਾਰ ਨੂੰ ਹੈੱਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਕਤਲ ਕਰਨ ਵਾਲੇ ਬਦਮਾਸ਼ ਸੁਖਵਿੰਦਰ ਸਿੰਘ ਉਰਫ ਰਾਣਾ ਮਨਸੂਰਪੁਰੀਆ ਦਾ ਪੁਲਸ ਨੇ ਸੋਮਵਾਰ ਸ਼ਾਮ ਸਾਢੇ ਛੇ ਵਜੇ ਐਨਕਾਊਂਟਰ ਕਰ ਦਿੱਤਾ। ਮਨਸੂਰਪੁਰੀਆ ਇਕ ਗਲਤੀ ਕਾਰਣ ਪੁਲਸ ਦੇ ਹੱਥ ਚੜ੍ਹ ਕੇ ਮਾਰਿਆ ਗਿਆ। ਐਤਵਾਰ ਤੋਂ ਹੀ ਰਾਣਾ ਮਨਸੂਰਪੁਰੀਆ ਦੇ ਪਿੱਛੇ ਲੱਗੀ ਪੁਲਸ ਨੂੰ ਪਹਿਲੀ ਸਫਲਤਾ ਉਸ ਸਮੇਂ ਮਿਲੀ ਜਦੋਂ ਰਾਣਾ ਦੀ ਲੋਕੇਸ਼ਨ ਉਸ ਦੇ ਮੋਬਾਇਲ ਆਨ ਕਰਦੇ ਹੀ ਮਿਲ ਗਈ। ਜਿਵੇਂ ਹੀ ਰਾਣੇ ਨੇ ਆਪਣਾ ਮੋਬਾਇਲ ਆਨ ਕੀਤਾ ਤਾਂ ਪੁਲਸ ਨੂੰ ਉਸ ਦੀ ਲੋਕੇਸ਼ਨ ਮਿਲ ਗਈ। ਲੋਕੇਸ਼ਨ ਮੁਤਾਬਕ ਰਾਣਾ ਪੁਰਾਣਾ ਭੰਗਾਲਾ ਦੇ ਕਰੀਬ ਹਾਜੀਪੁਰ ਕੋਲ ਜੰਗਲ ਵੱਲ ਜਾਂਦਾ ਦੇਖਿਆ ਗਿਆ। 

ਇਹ ਵੀ ਪੜ੍ਹੋ : ਪੰਜਾਬ ’ਚ ਸ਼ਰਮਨਾਕ ਘਟਨਾ, ਸਕੇ ਭਰਾਵਾਂ ਨੇ 6ਵੀਂ ਜਮਾਤ ਦੀ ਕੁੜੀ ਨਾਲ ਕੀਤਾ ਬਲਾਤਕਾਰ, ਹੋਈ ਗਰਭਵਤੀ

ਪਹਿਲੀ ਵਾਰ ਪੰਜਾਬ ਪੁਲਸ ਨੇ ਕਿਸੇ ਗੈਂਗਸਟਰ ਜਾਂ ਮੁਲਜ਼ਮ ਨੂੰ ਟ੍ਰੇਸ ਕਰਨ ਲਈ ਉਕਤ ਤਿੰਨ ਚਾਰ ਕਿਲੋਮੀਟਰ ਦੇ ਇਲਾਕੇ ਵਿਚ ਸਰਚ ਨੂੰ ਤੇਜ਼ ਕਰਨ ਲਈ ਕਈ ਡ੍ਰੋਨਾਂ ਦੀ ਮਦਦ ਲਈ। ਪੂਰਾ ਦਿਨ ਪੁਲਸ ਨੂੰ ਚਕਮਾ ਦਿੰਦੇ ਹੋਏ ਰਾਣਾ ਕਦੇ ਖੇਤਾਂ ਵਿਚ ਲੁਕਦਾ ਤਾਂ ਕਦੇ ਕਿਸੇ ਹੋਰ ਥਾਂ ’ਤੇ। ਇਸ ਦੌਰਾਨ ਰਾਣਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੰਗਾਲਾ ਮੇਨ ਰੋਡ ’ਤੇ ਪਹੁੰਚਿਆ। ਜਿੱਥੇ ਉਸ ਨੇ ਪੈਟਰੋਲ ਪੰਪ ’ਤੇ 200 ਰੁਪਏ ਦਾ ਪੈਟਰੋਲ ਭਰਵਾਇਆ। ਪੁਲਸ ਲਗਾਤਾਰ ਉਸ ਦੀ ਪੈੜ ਦੱਬਦੀ ਉਸ ਦੇ ਪਿੱਛੇ ਸੀ। 

ਇਹ ਵੀ ਪੜ੍ਹੋ : 60 ਸਾਲਾ ਔਰਤ ਨਾਲ ਸੰਬੰਧ ਬਨਾਉਣਾ ਚਾਹੁੰਦੇ ਸੀ ਨੌਜਵਾਨ, ਜਦੋਂ ਨਾ ਮੰਨੀ ਤਾਂ ਕਰ ਦਿੱਤਾ ਕਾਰਾ

ਸ਼ਾਮ 5 ਵਜੇ ਉਹ ਇਕ ਦੁਕਾਨ ’ਤੇ ਪਾਨ ਜਰਦਾ ਖਰੀਦਣ ਲਈ ਪਹੁੰਚਿਆ। ਇਸ ਤੋਂ ਬਾਅਦ 6.30 ਵਜੇ ਜਦੋਂ ਪੁਲਸ ਨੇ ਰਾਣੇ ਨੂੰ ਘੇਰਿਆ ਤਾਂ ਦੂਰੋਂ ਹੀ ਉਸ ਨੇ ਪੁਲਸ ’ਤੇ ਫਾਇਰਿੰਗ ਕਰ ਦਿੱਤੀ ਅਤੇ ਹਿਮਾਚਲ ਵਾਲੇ ਪਾਸੇ ਨੂੰ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਵਿਚ ਉਹ ਮਾਰਿਆ ਗਿਆ। ਲਗਭਗ 6.33 ਵਜੇ ਪਿੱਛਾ ਕਰਦੇ ਸਮੇਂ ਮੇਨ ਰੋਡ ਤੋਂ ਹੇਠਾਂ ਖੇਤਾਂ ਵਿਚ ਲਾਸ਼ ਮਿਲੀ। ਉਸ ਨੂੰ ਗੋਲ਼ੀ ਲੱਗੀ ਹੋਈ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਏਲਾਂਟੇ ਮਾਲ ’ਚ ਕੰਮ ਕਰਦੀ ਰਹੀ ਬੀਬੀ ਨੇ ਕਰ ’ਤਾ ਵੱਡਾ ਕਾਂਡ, ਪੂਰੀ ਘਟਨਾ ਜਾਣ ਨਹੀਂ ਹੋਵੇਗਾ ਯਕੀਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News