BSF ਪੰਜਾਬ ਦਾ ਟਵਿੱਟਰ ਹੈਂਡਲ ਹੋਇਆ ਹੈਕ, ਰਾਮਦੇਵ ਦੀ ਵੀਡੀਓ ''ਤੇ ਹੀ ਕਰ''ਤਾ ਕਾਂਡ

Wednesday, Dec 04, 2024 - 06:20 PM (IST)

ਵੈੱਬ ਡੈਸਕ : ਯੋਗ ਗੁਰੂ ਰਾਮਦੇਵ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਜਿਸ 'ਚ ਉਹ ਖੁਦ ਗਧੀ ਦਾ ਦੁੱਧ ਕੱਢਦੇ ਨਜ਼ਰ ਆ ਰਹੇ ਹਨ। ਰਾਮਦੇਵ ਦੁੱਧ ਪੀਂਦੇ ਵੀ ਹਨ। ਇਸ ਦੌਰਾਨ ਯੋਗ ਗੁਰੂ ਵੀ ਗਧੀ ਦੇ ਦੁੱਧ ਦੇ ਫਾਇਦੇ ਦੱਸਦੇ ਹੋਏ ਨਜ਼ਰ ਆ ਰਹੇ ਹਨ। ਸੀਮਾ ਸੁਰੱਖਿਆ ਬਲ ਪੰਜਾਬ ਫਰੰਟੀਅਰ (ਬੀਐੱਸਐੱਫ ਪੰਜਾਬ ਫਰੰਟੀਅਰ) ਦੇ ਸੋਸ਼ਲ ਮੀਡੀਆ ਹੈਂਡਲ ਤੋਂ ਉਸ ਦੀ ਇਸ ਵੀਡੀਓ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ। ਜਿਸ 'ਤੇ ਬੀਐਸਐਫ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ।

ਦਰਅਸਲ, ਗਧੀ ਦਾ ਦੁੱਧ ਕੱਢਣ ਦੀ ਵੀਡੀਓ ਕਲਿੱਪ ਇੱਕ ਨਿਊਜ਼ ਚੈਨਲ ਦੇ ਐਕਸ ਹੈਂਡਲ 'ਤੇ ਸ਼ੇਅਰ ਕੀਤੀ ਗਈ ਸੀ। ਜਿਸ ਦੇ ਕਮੈਂਟ ਬਾਕਸ ਵਿੱਚ ਬੀਐੱਸਐੱਫ ਪੰਜਾਬ ਫਰੰਟੀਅਰ ਵੱਲੋਂ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ। ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖਬਰ ਮੁਤਾਬਕ ਇਹ ਟਿੱਪਣੀ ਕਰੀਬ ਇੱਕ ਘੰਟੇ ਤੱਕ ਸੋਸ਼ਲ ਮੀਡੀਆ 'ਤੇ ਰਹੀ। ਜਿਸ ਨੂੰ ਲੈ ਕੇ ਲੋਕਾਂ ਨੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਹਾਲਾਂਕਿ, ਇੱਕ ਘੰਟੇ ਬਾਅਦ ਇਸਨੂੰ ਹਟਾ ਦਿੱਤਾ ਗਿਆ। ਪੂਰੀ ਘਟਨਾ 'ਤੇ ਬੀਐੱਸਐੱਫ ਵੱਲੋਂ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ। ਬੀਐੱਸਐੱਫ ਪੰਜਾਬ ਫਰੰਟੀਅਰ ਨੇ ਐਕਸ 'ਤੇ ਲਿਖਿਆ ਕਿ ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਸਾਡੇ ਅਧਿਕਾਰੀ ਇਸ ਦੌਰਾਨ ਇੱਕ ਅਜਿਹੀ ਸਮੱਗਰੀ ਪੋਸਟ ਕੀਤੀ ਗਈ ਜੋ ਬੀਐੱਸਐੱਫ ਦੇ ਸਿਧਾਂਤਾਂ ਦੇ ਮੁਤਾਬਕ ਨਹੀਂ ਸੀ। ਅਸੀਂ ਤੁਰੰਤ ਇਸਦਾ ਪਤਾ ਲਗਾਇਆ ਅਤੇ ਖਾਤੇ ਦਾ ਨਿਯੰਤਰਣ ਮੁੜ ਪ੍ਰਾਪਤ ਕਰ ਲਿਆ। ਇਹ ਮਸਲਾ ਹੱਲ ਕਰ ਲਿਆ ਗਿਆ ਹੈ ਅਤੇ ਅਸੀਂ ਅਣਅਧਿਕਾਰਤ ਪੋਸਟ ਕਾਰਨ ਹੋਈ ਕਿਸੇ ਵੀ ਅਸੁਵਿਧਾ ਜਾਂ ਉਲਝਣ ਲਈ ਦਿਲੋਂ ਮੁਆਫੀ ਚਾਹੁੰਦੇ ਹਾਂ।

ਜੇਕਰ ਯੋਗ ਗੁਰੂ ਰਾਮਦੇਵ ਦੀ ਵੀਡੀਓ ਦੀ ਗੱਲ ਕਰੀਏ ਤਾਂ ਇਸ 'ਚ ਉਹ ਗਧੀ ਦਾ ਦੁੱਧ ਪੀਣ ਦੇ ਫਾਇਦੇ ਦੱਸਦੇ ਹੋਏ ਨਜ਼ਰ ਆ ਰਹੇ ਹਨ। ਰਾਮਦੇਵ ਮੁਤਾਬਕ ਉਹ ਜ਼ਿੰਦਗੀ 'ਚ ਪਹਿਲੀ ਵਾਰ ਗਧੀ ਦਾ ਦੁੱਧ ਪੀ ਰਿਹਾ ਸੀ। ਰਾਮਦੇਵ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਊਠ, ਗਾਵਾਂ, ਭੇਡਾਂ ਅਤੇ ਬੱਕਰੀਆਂ ਤੋਂ ਦੁੱਧ ਕੱਢਿਆ ਹੈ ਪਰ ਗਧੀ ਦਾ ਦੁੱਧ ਸੁਪਰ ਟਾਨਿਕ ਹੈ ਅਤੇ ਇਹ ਸੁਪਰ ਕਾਸਮੈਟਿਕ ਦਾ ਕੰਮ ਕਰਦਾ ਹੈ। ਰਾਮਦੇਵ ਨੇ ਇਹ ਵੀ ਕਿਹਾ ਕਿ ਇਹ ਦੁੱਧ ਸਿਹਤ ਅਤੇ ਸੁੰਦਰਤਾ ਦੋਵਾਂ ਲਈ ਫਾਇਦੇਮੰਦ ਹੈ। ਯੋਗਗੁਰੂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਦੁੱਧ ਤੋਂ ਐਲਰਜੀ ਹੁੰਦੀ ਹੈ, ਉਹ ਗਧੀ ਦਾ ਦੁੱਧ ਵੀ ਪੀ ਸਕਦੇ ਹਨ।


Baljit Singh

Content Editor

Related News