ਰਾਮ ਰਹੀਮ ਜੇਲ ''ਚ ਕਰ ਰਿਹੈ ਯੋਗਾ, ਰੋਜ਼ ਕਰਦਾ ਹੈ ਗੀਤਾ ਦਾ ਪਾਠ

10/15/2017 12:53:36 PM

ਰੋਹਤਕ — ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦਾ ਜੇਲ 'ਚ ਨੇਮ ਬਦਲ ਗਿਆ ਹੈ। ਰੇਪ ਕਰਨ ਤੋਂ ਬਾਅਦ ਰਾਮ ਰਹੀਮ ਹੁਣ ਜੇਲ 'ਚ ਗੀਤਾ ਪੜ੍ਹ ਰਿਹਾ ਹੈ। ਹੁਣੇ ਜਿਹੇ ਰਾਮ ਰਹੀਮ ਨੇ ਭਗਵਤ ਗੀਤਾ ਲਾਇਬ੍ਰੇਰੀ 'ਚੋਂ ਕਢਵਾਈ ਹੈ। ਅੱਜਕੱਲ੍ਹ ਰਾਮ ਰਹੀਮ ਰੋਜ਼ ਸਵੇਰੇ 5:30 ਤੋਂ 6 ਵਜੇ ਤੱਕ ਉੱਠ ਜਾਂਦਾ ਹੈ। ਦਿਨ 'ਚ ਕਹੀਂ ਅਤੇ ਖੁਰਪੀ ਨਾਲ ਕਿਆਰੀਆਂ ਬਣਾਉਂਦਾ ਹੈ।
ਜੇਲ 'ਚ ਭਗਵਤ ਗੀਤਾ ਪੜ੍ਹ ਰਿਹੈ ਰਾਮ ਰਹੀਮ
ਜਾਣਕਾਰੀ ਦੇ ਅਨੁਸਾਰ ਰਾਮ ਰਹੀਮ ਸਵੇਰੇ ਉੱਠ ਕੇ ਯੋਗਾ ਕਰਦਾ ਹੈ। ਉਸਨੂੰ ਸਵੇਰੇ 8:30 ਤੋਂ 9 ਵਜੇ ਦੇ ਵਿਚਕਾਰ ਨਾਸ਼ਤਾ ਦਿੱਤਾ ਜਾਂਦਾ ਹੈ। ਰਾਮ ਰਹੀਮ ਦਿਨ 'ਚ 2 ਘੰਟੇ ਲਈ ਅਰਾਮ ਕਰਦਾ ਹੈ। ਸ਼ਾਮ 6:30 ਤੋਂ 7:00 ਵਜੇ ਤੋਂ ਬਾਅਦ ਬੈਰਕ ਬੰਦ ਕਰ ਦਿੱਤਾ ਜਾਂਦਾ ਹੈ। ਰਾਤ 8:00 ਤੋਂ 9:00 ਵਜੇ ਦੇ ਵਿਚਕਾਰ ਉਸਨੂੰ ਰਾਤ ਦਾ ਭੋਜਨ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਉਹ ਭਗਵਤ ਗੀਤਾ ਪੜ੍ਹਦਾ ਹੈ ਅਤੇ ਬਾਅਦ 'ਚ ਸੌਂ ਜਾਂਦਾ ਹੈ।
ਘੱਟ ਹੋ ਰਿਹੈ ਰਾਮ ਰਹੀਮ ਦਾ ਭਾਰ
36 ਤਰ੍ਹਾਂ ਦੇ ਭੋਜਨ ਖਾਣ ਵਾਲੇ ਰਾਮ ਰਹੀਮ ਨੂੰ ਜੇਲ 'ਚ ਦਾਲ ਰੋਟੀ ਨਾਲ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ। ਇਸ ਕਾਰਨ ਰਾਮ ਰਹੀਮ ਦਾ ਭਾਰ 6 ਕਿਲੋ ਘੱਟ ਹੋ ਗਿਆ ਹੈ। ਜੇਲ ਆਉਣ ਸਮੇਂ ਰਾਮ ਰਹੀਮ ਦਾ ਭਾਰ 90 ਕਿਲੋ ਸੀ ਜੋ ਕਿ ਹੁਣ ਘੱਟ ਕੇ 84 ਕਿਲੋ ਰਹਿ ਗਿਆ ਹੈ। ਰਾਮ ਰਹੀਮ ਨੂੰ ਜਿਸ ਸਮੇਂ ਜੇਲ ਹੋਈ ਤਾਂ ਉਸੇ ਦਿਨ ਉਸਦੇ ਜੇਲ ਅਕਾਊਂਟ 'ਚ 18 ਹਜ਼ਾਰ ਰੁਪਏ ਪਾਏ ਗਏ ਸਨ। ਇਸ ਤੋਂ ਬਾਅਦ ਜਦੋਂ ਰਾਮ ਰਹੀਮ ਦੀ ਮਾਂ(ਨਸੀਬ ਕੌਰ) ਜੇਲ 'ਚ ਆਈ ਤਾਂ ਉਨ੍ਹਾਂ ਨੇ ਰਾਮ ਰਹੀਮ ਦੇ ਜੇਲ ਅਕਾਊਂਟ 'ਚ 5 ਹਜ਼ਾਰ ਪਾਏ ਸਨ। 
ਬੀ.ਪੀ. ਅਤੇ ਸ਼ੂਗਰ ਦੀਆਂ ਦਵਾਈਆਂ
ਰਾਮ ਰਹੀਮ ਨੂੰ ਬੀ.ਪੀ. ਅਤੇ ਸ਼ੂਗਰ ਹੋਣ ਦੇ ਕਾਰਨ ਉਸਦੀਆਂ ਦਵਾਈਆਂ ਚਲ ਰਹੀਆਂ ਹਨ। ਰਾਮ ਰਹੀਮ ਨੂੰ ਐਮਸ ਦੇ ਡਾਕਟਰਾਂ ਵਲੋਂ ਤੈਅ ਕੀਤੀਆਂ ਗਈਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਲਗਾਤਾਰ ਡਾਕਟਰਾਂ ਵਲੋਂ ਉਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ।


Related News