ਕੜ੍ਹੀ ਪੱਤੇ 'ਚ ਛੁਪਿਆ ਚੰਗੀ ਸਿਹਤ ਦਾ ਖਜ਼ਾਨਾ, ਇਹਨਾਂ ਬਿਮਾਰੀਆਂ ਤੋਂ ਕਰਦਾ ਹੈ ਬਚਾਅ
Wednesday, Jun 19, 2024 - 04:26 PM (IST)
ਜਲੰਧਰ- ਕੜ੍ਹੀ ਪੱਤੇ ਕੌਲੈਸਟ੍ਰੌਲ ਨੂੰ ਘੱਟ ਕਰਨ ਵਿਚ ਬਹੁਤ ਮੱਦਦਗਾਰ ਹੁੰਦੇ ਹਨ। ਇਸ ਦੇ ਸਦਕਾ ਦਿਲ ਅਤੇ ਸਿਹਤ ਤੰਦਰੁਸਤ ਰਹਿੰਦੇ ਹਨ ਅਤੇ ਹਾਰਟ ਅਟੈਕ ਜਾਂ ਸਟ੍ਰੋਕ ਆਦਿ ਦਾ ਖਤਰਾ ਘਟਦਾ ਹੈ। ਇਸ ਲਈ ਹਰ ਰੋਜ਼ 5 ਤੋਂ 10 ਕੜ੍ਹੀ ਪੱਤੇ ਖਾਣੇ ਫਾਇਦੇਮੰਦ ਹਨ। ਦਿਲ ਦੇ ਨਾਲ ਕੜ੍ਹੀ ਪੱਤੇ ਸਾਡੇ ਦਿਮਾਗ਼ ਨੂੰ ਵੀ ਫਾਇਦਾ ਪਹੁੰਚਾਉਂਦੇ ਹਨ। ਭਾਰਤੀ ਰਸੋਈ 'ਚ ਅਜਿਹੀਆਂ ਕਈ ਜੜ੍ਹੀਆਂ ਬੂਟੀਆਂ ਅਤੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਭੋਜਨ ਦੇ ਸੁਆਦ ਨੂੰ ਕਈ ਗੁਣਾ ਵਧਾ ਦਿੰਦੇ ਹਨ। ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਇਹ ਸਿਹਤ ਨੂੰ ਕਈ ਫਾਇਦੇ ਵੀ ਪ੍ਰਦਾਨ ਕਰਦਾ ਹੈ। ਕੜ੍ਹੀ ਪੱਤਾ ਇਹਨਾਂ ਵਿੱਚੋਂ ਇੱਕ ਹੈ, ਜਿਸ ਦੀ ਵਰਤੋਂ ਕਈ ਤਰ੍ਹਾਂ ਦੇ ਪਕਵਾਨਾਂ 'ਚ ਕੀਤੀ ਜਾਂਦੀ ਹੈ। ਇਹ ਭਾਰਤੀ ਪਕਵਾਨਾਂ 'ਚ ਵਰਤੀ ਜਾਣ ਵਾਲੀ ਸਭ ਤੋਂ ਪ੍ਰਸਿੱਧ ਜੜੀ ਬੂਟੀ ਹੈ।ਹਾਲਾਂਕਿ, ਲੋਕ ਅਕਸਰ ਇਸ ਦੀ ਵਰਤੋਂ ਬਾਰੇ ਉਲਝਣ ਵਿੱਚ ਰਹਿੰਦੇ ਹਨ ਕਿ ਰੋਜ਼ਾਨਾ ਇਸ ਦਾ ਸੇਵਨ ਕਰਨਾ ਸਾਡੀ ਸਿਹਤ ਲਈ ਫਾਇਦੇਮੰਦ ਹੈ ਜਾਂ ਨਹੀਂ? ਆਓ ਤੁਹਾਨੂੰ ਕੜ੍ਹੀ ਪੱਤੇ ਫਾਇਦੇ ਦੱਸੀਏ -
1. ਸਰੀਰ ਰੱਖੇ ਤੰਦਰੁਸਤ
ਕੜ੍ਹੀ ਪੱਤੇ 'ਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ 'ਚ ਸਹਾਇਤਾ ਕਰਦੀਆਂ ਹਨ। ਇਸ 'ਚ ਆਇਰਨ, ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਹੋਰ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ ਜੋ ਸਰੀਰ ਨੂੰ ਅਨੀਮੀਆ, ਹਾਈ ਬਲੱਡ ਪ੍ਰੈੱਸ਼ਰ, ਸ਼ੂਗਰ ਵਰਗੀਆਂ ਬੀਮਾਰੀਆਂ ਤੋਂ ਬਚਾ ਸਕਦੇ ਹਨ। ਇੰਨਾ ਹੀ ਨਹੀਂ, ਇਸ 'ਚ ਵਿਟਾਮਿਨ ਵੀ ਹੁੰਦੇ ਹਨ ਜੋ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੇ ਹਨ। ਜੇ ਤੁਸੀਂ ਕੜ੍ਹੀ ਪੱਤੇ ਦੀ ਵਰਤੋਂ ਖ਼ਾਲੀ ਪੇਟ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਲਾਭ ਹੋਵੇਗਾ।
2.ਭਾਰ ਕਰੇ ਕੰਟਰੋਲ
ਕੜ੍ਹੀ ਪੱਤੇ ਦੀ ਵਰਤੋਂ ਕਰਨ ਨਾਲ ਤੁਹਾਡਾ ਭਾਰ ਕੰਟਰੋਲ 'ਚ ਰਹਿੰਦਾ ਹੈ ਅਤੇ ਤੁਹਾਡਾ ਭਾਰ ਨਹੀਂ ਵੱਧਦਾ। ਇਹ ਤੁਹਾਡੇ ਕੈਲੇਸਟੋਰਲ ਨੂੰ ਵੀ ਕੰਟਰੋਲ 'ਚ ਰੱਖਦਾ ਹੈ। ਕੜ੍ਹੀ ਪੱਤੇ ਤੁਹਾਡੇ ਸਰੀਰ 'ਚ ਖ਼ੂਨ ਦੀ ਕਮੀ ਨੂੰ ਪੂਰਾ ਕਰਦੇ ਹਨ, ਇਸ ਦੀ ਵਰਤੋਂ ਨਾਲ ਤੁਹਾਡੇ ਸਰੀਰ ਨੂੰ ਬਹੁਤ ਲਾਭ ਹੁੰਦਾ ਹੈ ਕਿਉਂਕਿ ਇਸ 'ਚ ਆਇਰਨ ਅਤੇ ਫ਼ੋਲਿਕ ਐਸਿਡ ਦੀ ਬਹੁਤ ਮਾਤਰਾ ਹੁੰਦੀ ਹੈ। ਜੇ ਤੁਸੀਂ ਖ਼ਾਲੀ ਪੇਟ ਕੜ੍ਹੀ ਪੱਤੇ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਣ ਸ਼ਕਤੀ ਵੱਧਦੀ ਹੈ। ਇੰਨਾ ਹੀ ਨਹੀਂ ਕੜ੍ਹੀ ਪੱਤੇ ਖਾਣ ਨਾਲ ਤੁਹਾਨੂੰ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।
3.ਦਿਲ ਦੀਆਂ ਬੀਮਾਰੀਆਂ ਤੋਂ ਰਾਹਤ
ਕਈ ਵਾਰ ਸਵੇਰੇ ਉਠਣ ਤੋਂ ਬਾਅਦ ਸਾਡਾ ਜੀ ਬਹੁਤ ਮਚਲਾਉਂਦਾ ਹੈ ਅਤੇ ਸਾਨੂੰ ਉਲਟੀ ਜਿਹਾ ਮਹਿਸੂਸ ਹੋਣ ਲੱਗਦੀ ਹੈ। ਅਜਿਹੇ 'ਚ ਜੇ ਤੁਸੀਂ ਸਵੇਰੇ ਖ਼ਾਲੀ ਪੇਟ ਕੜ੍ਹੀ ਪੱਤੇ ਦੀ ਵਰਤੋਂ ਕਰੋ ਤਾਂ ਤੁਸੀਂ ਇਸ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਕੜ੍ਹੀ ਪੱਤਾ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟਸ ਤੁਹਾਨੂੰ ਇਨ੍ਹਾਂ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਇਹ ਤੁਹਾਡੇ ਕੈਲੈਸਟਰੋਲ ਨੂੰ ਵੀ ਕੰਟਰੋਲ 'ਚ ਰੱਖਦਾ ਹੈ। ਜੇ ਤੁਸੀਂ ਕੜ੍ਹੀ ਪੱਤੇ ਨੂੰ ਪੀਸ ਕੇ ਇਸ 'ਚ ਸ਼ਹਿਦ ਮਿਲਾ ਕੇ ਖਾਉਗੇ ਤਾਂ ਤੁਹਾਨੂੰ ਕਫ਼ ਤੋਂ ਰਾਹਤ ਮਿਲੇਗੀ ਅਤੇ ਖੰਘ ਤੁਹਾਡੇ ਆਲੇ-ਦੁਆਲੇ ਵੀ ਨਹੀਂ ਫਟਕੇਗੀ। ਜੇ ਤੁਸੀਂ ਲੰਮੇ ਸਮੇਂ ਤੋਂ ਚਮੜੀ ਦੀ ਸਮੱਸਿਆ ਨਾਲ ਜੂਝ ਰਹੇ ਹੋ ਜਾਂ ਤੁਹਾਡੇ ਚਿਹਰੇ 'ਤੇ ਕਿੱਲ ਛਾਈਆਂ ਹਨ ਤਾਂ ਤੁਹਾਨੂੰ ਹਰ ਰੋਜ਼ ਕੜ੍ਹੀ ਪੱਤੇ ਚਬਾਉਣੇ ਚਾਹੀਦੇ ਹਨ ਅਤੇ ਇਸ ਦਾ ਪੇਸਟ ਬਣਾ ਕੇ ਆਪਣੇ ਚਿਹਰੇ 'ਤੇ ਲਗਾਓ।
4. ਵਾਲਾਂ ਨੂੰ ਮਜ਼ਬੂਤ
ਕੜ੍ਹੀ ਪੱਤਿਆਂ ਦਾ ਇਕ ਹੋਰ ਵੱਡਾ ਫਾਇਦਾ ਵਾਲਾਂ ਨੂੰ ਮਿਲਦਾ ਹੈ। ਇਹਨਾਂ ਦੇ ਸੇਵਨ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਤੇ ਇਸ ਨਾਲ ਵਾਲਾਂ ਝੜਨਾ ਘੱਟ ਹੁੰਦਾ ਹੈ। ਉਮਰ ਤੋਂ ਪਹਿਲਾਂ ਚਿੱਟੇ ਵਾਲਾਂ ਦੇ ਆਉਣ ਦੀ ਸਮੱਸਿਆ ਵੀ ਇਸ ਨਾਲ ਹੱਲ ਹੋ ਜਾਂਦੀ ਹੈ।
5.ਸ਼ੂਗਰ ਕੰਟਰੋਲ
ਅੱਜਕਲ੍ਹ ਬਲੱਡ ਸ਼ੂਗਰ ਦੀ ਸਮੱਸਿਆ ਵੱਡੀ ਗਿਣਤੀ 'ਚ ਲੋਕਾਂ ਨੂੰ ਆ ਰਹੀ ਹੈ। ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਕੜ੍ਹੀ ਪੱਤੇ ਬਹੁਤ ਮੱਦਦ ਕਰਦੇ ਹਨ। ਬਲੱਡ ਸ਼ੂਗਰ ਕੰਟਰੋਲ ਕਰਨ ਲਈ ਕੜ੍ਹੀ ਪੱਤੇ ਦਾ ਅਰਕ ਯਾਨੀ ਜੂਸ ਕੰਮ ਆਉਂਦਾ ਹੈ।