ਭੈਣ-ਭਰਾ ਦੇ ਪਿਆਰ ਤੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ‘ਰੱਖੜੀ’

Monday, Aug 03, 2020 - 10:01 AM (IST)

ਭੈਣ-ਭਰਾ ਦੇ ਪਿਆਰ ਤੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ‘ਰੱਖੜੀ’

ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਵਿੱਤਰ ਪਿਆਰ ਅਤੇ ਰਿਸ਼ਤੇ ਦਾ ਪ੍ਰਤੀਕ ਹੈ, ਜੋ ਸਮਾਜਿਕ ਸੁਆਰਥਾਂ ਤੋਂ ਕਿਤੇ ਉਪਰ ਹੈ। ਅਜਿਹਾ ਪਿਆਰ ਅਤੇ ਵਿਸ਼ਵਾਸ ਭੈਣਾਂ ਅਤੇ ਭਰਾ ਆਪਸ ਵਿੱਚ ਬਖ਼ੂਬੀ ਨਿਭਾ ਰਹੇ ਹਨ। ਭਾਰਤ ਹੀ ਇੱਕ ਅਜਿਹਾ ਦੇਸ਼ ਹੈ, ਜਿਥੇ ਹਰ ਧਰਮ ਸੰਸਕ੍ਰਿਤੀ ਅਤੇ ਜਾਤੀ ਦੇ ਲੋਕ ਰਿਸ਼ਤਿਆਂ ਪ੍ਰਤੀ ਬੇਹੱਦ ਸੰਜੀਦਾ ਤੇ ਸੰਵੇਦਨਸ਼ੀਲ ਹੁੰਦੇ ਹਨ। ਇੱਥੇ ਪਰਿਵਾਰ ਇੱਕ ਅਜਿਹੀ ਸਮਾਜਕ ਇਕਾਈ ਹੈ, ਜਿਸ ਵਿਚ ਬੱਚਿਆਂ ਨੂੰ ਬਚਪਨ ਤੋਂ ਹੀ ਨੈਤਿਕ ਕਦਰਾਂ ਕੀਮਤਾਂ ਦੇ ਨਾਲ-ਨਾਲ ਵੱਖ-ਵੱਖ ਰਿਸ਼ਤਿਆਂ ਨੂੰ ਨਿਭਾਉਣ ਦੀ ਕਲਾ ਸਿਖਾਈ ਜਾਂਦੀ ਹੈ। ਭੈਣ ਭਰਾ ਦਾ ਰਿਸ਼ਤਾ ਅਜਿਹਾ ਹੀ ਨਿਵੇਕਲਾ ਅਤੇ ਪਵਿੱਤਰ ਰਿਸ਼ਤਾ ਹੈ ਜੋ ਪਿਆਰ ਵਿਸ਼ਵਾਸ ਅਤੇ ਜ਼ਿੰਮੇਦਾਰੀ ਨੂੰ ਪ੍ਰਗਟ ਕਰਦਾ ਹੈ।

ਪੜ੍ਹੋ ਇਹ ਵੀ ਖਬਰ - 29 ਸਾਲ ਬਾਅਦ ਆਏ ਇਸ ਸ਼ੁੱਭ ਮਹੂਰਤ ’ਚ ਬੰਨ੍ਹੋ ਰੱਖੜੀ, ਹੋਵੇਗਾ ਸ਼ੁੱਭ

ਰੱਖੜੀ ਦਾ ਤਿਉਹਾਰ ਵਿਸ਼ੇਸ਼ ਰੂਪ ਵਿੱਚ ਭੈਣ-ਭਰਾ ਦੀ ਪਿਆਰ ਭਰੀ ਸਾਂਝ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਇਹ ਤਿਉਹਾਰ ਸਾਵਣ ਦੇ ਮਹੀਨੇ ਦੀ ਪੁੰਨਿਆ ਜਾਂ ਪੂਰਨਮਾਸ਼ੀ ਨੂੰ ਲੱਗਭਗ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਉੱਤੇ ਰੱਖੜੀ ਬੰਨਦੀਆਂ ਹਨ ਅਤੇ ਉਨ੍ਹਾਂ ਦੇ ਜੀਵਨ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਭਰਾ ਭੈਣਾਂ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਹਨ। ਇਸ ਤਰ੍ਹਾਂ ਰੱਖੜੀ ਦੇ ਰੰਗ-ਬਿਰੰਗੇ ਧਾਗੇ ਭੈਣ ਭਰਾ ਦੇ ਰਿਸ਼ਤੇ ਨੂੰ ਹੋਰ ਵੀ ਸੁਹੱਪਣ ਨਾਲ ਭਰ ਦਿੰਦੇ ਹਨ।

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਰੱਖੜੀ ਦੇ ਤਿਉਹਾਰ ਨਾਲ ਬਹੁਤ ਸਾਰੀਆਂ ਇਤਿਹਾਸਕ ਤੇ ਮਿਥਿਹਾਸਕ ਕਥਾਵਾਂ ਜੁੜੀਆਂ ਹੋਈਆਂ ਹਨ। ਜਿਨ੍ਹਾਂ ਵਿਚੋਂ ਇਕ ਪ੍ਰਸਿੱਧ ਕਥਾ ਸ੍ਰੀ ਕ੍ਰਿਸ਼ਨ ਅਤੇ ਦਰੋਪਦੀ ਨਾਲ ਸਬੰਧਤ ਹੈ। ਜਦੋਂ ਸ਼੍ਰੀ ਕ੍ਰਿਸ਼ਨ ਨੇ ਸ਼ਿਸ਼ੂਪਾਲ ਦਾ ਵੱਧ ਕੀਤਾ ਤਾਂ ਉਨ੍ਹਾਂ ਦੀ ਉਂਗਲੀ ਵਿੱਚ ਸੱਟ ਲੱਗ ਗਈ ਅਤੇ ਦਰੋਪਦੀ ਨੇ ਆਪਣੀ ਸਾੜੀ ਦਾ ਪੱਲੂ ਪਾੜ ਕੇ ਉਨ੍ਹਾਂ ਦੀ ਉਂਗਲੀ ਤੇ ਪੱਟੀ ਕੀਤੀ। ਉਨ੍ਹਾਂ ਨੇ ਦ੍ਰੋਪਦੀ ਨੂੰ ਸੰਕਟ ਸਮੇਂ ਮਦਦ ਕਰਨ ਦਾ ਵਚਨ ਦਿੱਤਾ। ਜਦੋਂ ਭਰੀ ਸਭਾ ਵਿਚ ਦ੍ਰੋਪਤੀ ਦਾ ਚੀਰ ਹਰਨ ਕਰਨ ਦੀ ਕੋਸ਼ਿਸ਼ ਹੋਈ ਉਸ ਸਮੇਂ ਸ੍ਰੀ ਕ੍ਰਿਸ਼ਨ ਨੇ ਆਪਣਾ ਵਚਨ ਨਿਭਾਇਆ ਅਤੇ  ਦ੍ਰੋਪਤੀ ਦੀ ਲਾਜ ਰੱਖੀ।

ਪੜ੍ਹੋ ਇਹ ਵੀ ਖਬਰ - ਨੌਕਰੀ ਅਤੇ ਕਾਰੋਬਾਰ ’ਚ ਤਰੱਕੀ ਪਾਉਣਾ ਚਾਹੁੰਦੇ ਹੋ ਤਾਂ ਐਤਵਾਰ ਨੂੰ ਜ਼ਰੂਰ ਕਰੋ ਇਹ ਉਪਾਅ

PunjabKesari

ਇਕ ਇਤਿਹਾਸਕ ਕਹਾਣੀ ਦੇ ਅਨੁਸਾਰ ਜਦੋਂ ਮੇਵਾੜ ਦੀ ਰਾਣੀ ਕਰਮਵਤੀ ਨੂੰ ਬਹਾਦੁਰ ਸ਼ਾਹ ਜ਼ਫ਼ਰ ਦੇ ਮੇਵਾੜ ਉੱਤੇ ਹਮਲਾ ਕਰਨ ਦੀ ਖਬਰ ਮਿਲੀ ਤਾਂ ਉਸ ਨੇ ਮੁਗ਼ਲ ਬਾਦਸ਼ਾਹ ਹੁਮਾਯੂ ਨੂੰ ਰੱਖੜੀ ਦਾ ਧਾਗਾ ਭੇਜ ਕੇ ਉਸ ਦੀ ਰੱਖਿਆ ਕਰਨ ਦੀ ਪ੍ਰਾਰਥਨਾ ਕੀਤੀ ਅਤੇ ਹੁਮਾਯੂੰ ਨੇ ਵੀ ਰੱਖੜੀ ਦੀ ਲਾਜ ਰੱਖਦੇ ਹੋਏ ਮੇਵਾੜ ਵੱਲੋਂ ਲੜਾਈ ਕਰਕੇ ਬਹਾਦੁਰ ਸ਼ਾਹ ਨੂੰ ਹਰਾਇਆ ਅਤੇ ਕਰਮਾਵਤੀ ਅਤੇ ਉਸ ਦੇ ਰਾਜ ਦੀ ਰੱਖਿਆ ਕੀਤੀ। 

ਪੜ੍ਹੋ ਇਹ ਵੀ ਖਬਰ - ਭਰਾ ਦੇ ਗੁੱਟ ’ਤੇ ਕਦੇ ਵੀ ਭੈਣ ਭੁੱਲ ਕੇ ਨਾ ਬੱਨ੍ਹੇ ਅਜਿਹੀ ਰੱਖੜੀ, ਹੋ ਸਕਦੈ ਅਸ਼ੁੱਭ

ਭਾਵੇਂ ਮਸ਼ੀਨੀ ਯੁੱਗ ਆਉਣ ਕਰਕੇ ਅਤੇ ਤਕਨਾਲੋਜੀ ਦੇ ਵਿਕਾਸ ਨੇ ਭਾਰਤੀ ਰਹਿਣ ਸਹਿਣ ਅਤੇ ਲੋਕਾਂ ਦੀ ਸੋਚ ਵਿੱਚ ਬਹੁਤ ਬਦਲਾਅ ਲਿਆਉਂਦਾ ਹੈ। ਸਮੇਂ ਦੇ ਨਾਲ ਰੱਖੜੀ ਦੇ ਤਿਉਹਾਰ ਦੇ ਅਰਥ ਵੀ ਕੁਝ ਹੱਦ ਤੱਕ ਬਦਲ ਗਏ ਹਨ। ਪਹਿਲਾਂ ਰਖੜੀ ਬੰਨਣ ਸਮੇਂ ਭਰਾ ਭੈਣਾਂ ਨੂੰ ਉਹਨਾਂ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਸਨ। ਅੱਜ ਜਦੋਂ ਕੁੜੀਆਂ ਆਰਥਿਕ ਰੂਪ ਵਿੱਚ ਮੁੰਡਿਆਂ ਨੂੰ ਟੱਕਰ ਦੇ ਰਹੀਆਂ ਹਨ ਅਤੇ ਘਰਾਂ ਦੀ ਜ਼ਿੰਮੇਦਾਰੀ ਨੂੰ ਪੂਰੀ ਤਰ੍ਹਾਂ ਨਾਲ ਸੰਭਾਲ ਰਹੀਆਂ  ਹਨ ਉਹ ਵੀ ਭਰਾਵਾਂ ਦੀ ਰੱਖਿਆ ਕਰਨ ਦੇ ਕਾਬਿਲ ਹੋ ਗਈਆਂ ਹਨ। 

ਪੜ੍ਹੋ ਇਹ ਵੀ ਖਬਰ - ਦਿਨ ’ਚ 2 ਵਾਰ ਇਸਤੇਮਾਲ ਕਰਨੀ ਜ਼ਰੂਰੀ ਹੁੰਦੀ ਹੈ ‘ਐਲੋਵੇਰਾ’, ਜਾਣੋ ਕਿਉਂ

ਪਦਾਰਥ ਵਾਦੀ ਯੁਗ ਹੋਣ ਕਰਕੇ ਅੱਜ ਭੈਣ ਭਰਾ ਦੇ ਰਿਸ਼ਤੇ ਵਿੱਚ ਪਹਿਲਾਂ ਵਾਂਗ ਮਿਠਾਸ ਨਹੀਂ ਰਹੀ। ਹੁਣ ਇਹ  ਜ਼ਿਆਦਾਤਰ ਇੱਕ ਲੈਣ ਦੇਣ ਦਾ ਸੰਬੰਧ ਜਾਂ ਇੱਕ ਰਸਮ ਬਣਕੇ   ਰਹਿ ਗਿਆ ਹੈ। ਇਸ ਤਰ੍ਹਾਂ ਦੇ ਬਹੁਤ ਉਦਾਹਰਣ  ਸਮਾਜ ਵਿੱਚ ਮਿਲਦੇ ਹਨ,  ਮਾਂ-ਬਾਪ ਦੀ ਮੌਤ ਤੋਂ ਬਾਅਦ ਭੈਣਾਂ ਭਰਾਵਾਂ ਦੇ ਰਿਸ਼ਤਿਆਂ ਵਿੱਚ ਫ਼ਿੱਕ ਪੈ ਜਾਂਦੀ ਹੈ। 

ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਪਰਿਵਾਰ ਦੇ ਮਹੱਤਵ ਨੂੰ ਸਮਝੀਏ। ਭੈਣ ਭਰਾ ਦੇ ਰਿਸ਼ਤੇ ਦੀ ਗਰਿਮਾ ਦਾ ਮਾਣ ਰੱਖੀਏ। ਭੈਣਾਂ-ਭਰਾਵਾਂ ਲਈ ਰਖੜੀ ਦਾ ਤਿਉਹਾਰ ਮੁੜ ਉਹੀ ਭਾਵਨਾਤਮਕ ਸਾਂਝ ਲੈ ਕੇ ਆਵੇ ਅਤੇ ਉਨ੍ਹਾਂ ਦੇ ਆਪਸੀ ਪਿਆਰ ਅਤੇ ਸਨਮਾਨ ਵਿੱਚ ਹਰ ਪਲ ਵਾਧਾ ਹੋਵੇ। ਇਸ ਕਾਮਨਾ ਨਾਲ ਮੈਂ ਰੱਖੜੀ ਦੇ ਪਵਿੱਤਰ ਤਿਉਹਾਰ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹਾਂ ਅਤੇ ਆਸ ਕਰਦੀ ਹਾਂ ਕਿ ਅਸੀਂ  ਸਵਾਰਥ ਤੋਂ ਉੱਪਰ ਉੱਠ ਕੇ ਕੁਰਬਾਨੀ ਕਰਨ ਯੋਗ ਬਣਾਂਗੇ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਸੰਭਾਲਣ ਯੋਗ ਬਣਾਂਗੇ। ਖੁਸ਼ੀ ਖੁਸ਼ੀ ਸੱਭ ਨੂੰ ਰਾਖੀ ਮੁਬਾਰਕ!!

ਪੂਜਾ ਸ਼ਰਮਾ
ਅੰਗਰੇਜ਼ੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂ ਸ਼ਹਿਰ
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ


author

rajwinder kaur

Content Editor

Related News