ਜੇਲ੍ਹ ’ਚ ਬੰਦ ਭਰਾਵਾਂ ਦੇ ਗੁੱਟ ’ਤੇ ਨਹੀਂ ਬੰਨ੍ਹ ਸਕੀਆਂ ਭੈਣਾਂ ਆਪਣੇ ਹੱਥਾਂ ਨਾਲ ਰੱਖੜੀ

08/23/2021 3:41:37 PM

ਲੁਧਿਆਣਾ (ਸਿਆਲ) : ਸਦੀਆਂ ਤੋਂ ਪ੍ਰੰਪਰਾ ਰਹੀ ਜੇਲ ਵਿਚ ਕੈਦੀ ਅਤੇ ਹਵਾਲਾਤੀ ਭਰਾਵਾਂ ਨੂੰ ਰੱਖਣੀ ਬੰਨ੍ਹਣ ਲਈ ਉਨ੍ਹਾਂ ਦੀਆਂ ਭੈਣਾਂ ਜੇਲ੍ਹ ’ਚ ਆਉਂਦੀਆਂ ਹਨ ਪਰ ਕੋਵਿਡ-19 ਕਾਰਨ ਰੱਖੜੀ ਦੇ ਤਿਉਹਾਰ ’ਤੇ ਭੈਣਾਂ ਆਪਣੇ ਕੈਦੀ ਭਰਾਵਾਂ ਦੇ ਗੁੱਟ ’ਤੇ ਰੱਖੜੀ ਨਹੀਂ ਬੰਨ੍ਹ ਸਕੀਆਂ ਕਿਉਂਕਿ ਤਾਜਪੁਰ ਰੋਡ ਦੀ ਕੇਂਦਰੀ ਅਤੇ ਬ੍ਰੋਸਟਲ ਜੇਲ ਪ੍ਰਸ਼ਾਸਨ ਵੱਲੋਂ ਕੋਰੋਨਾ ਤੀਜੀ ਲਹਿਰ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਸੀ।

PunjabKesari

ਜੇਲ੍ਹ ’ਚ 3400 ਕੈਦੀ ਅਤੇ ਹਵਾਲਾਤੀ ਹਨ ਬੰਦ
ਜੇਲ੍ਹ ਵਿਚ ਕੈਦੀਆਂ ਅਤੇ ਹਵਾਲਾਤੀਆਂ ਦੀ ਗਿਣਤੀ ਲਗਭਗ 3400 ਹੈ। ਇਸ ਤਰ੍ਹਾਂ ਜੇਲ੍ਹ ਵਿਭਾਗ ਨੂੰ ਡਰ ਹੈ ਕਿ ਜੇਕਰ ਇਕ ਵੀ ਕੈਦੀ ਵਾਇਰਸ ਦੀ ਲਪੇਟ ਵਿਚ ਆ ਗਿਆ ਤਾਂ ਉਕਤ ਵਾਇਰਸ ਕਾਫੀ ਤੇਜ਼ੀ ਨਾਲ ਫੈਲੇਗਾ, ਇਸ ਲਈ ਜੇਲ੍ਹ ਵਿਭਾਗ ਨੇ ਤਿਉਹਾਰ ਨੂੰ ਸਮੂਹਿਕ ਰੂਪ ’ਵਿਚ ਨਾ ਮਨਾਉਣ ਦਾ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ : ਕਾਦੀਆਂ ਚ ਮੁਸਲਿਮ ਔਰਤਾਂ ਨੇ ਫ਼ਤਿਹਜੰਗ ਬਾਜਵਾ ਨੂੰ ਬੰਨ੍ਹੀ ਰੱਖੜੀ, ਭਾਈਚਾਰੇ ਦੀ ਮਿਸਾਲ ਕੀਤੀ ਕਾਇਮ

PunjabKesari

80 ਭੈਣਾਂ ਨੇ ਚਿੱਠੀਆਂ ਜ਼ਰੀਏ ਕੈਦੀ ਭਰਾਵਾਂ ਤੱਕ ਪਹੁੰਚਾਈਆਂ ਰੱਖੜੀਆਂ
ਜੇਲ ’ਚ ਬੰਦ ਭਰਾਵਾਂ ਨੂੰ ਰੱਖੜੀ ਦੇਣ ਆਈਆਂ ਭੈਣਾਂ ਨੂੰ ਜ਼ੇਲ ਪ੍ਰਸ਼ਾਸਨ ਵੱਲੋਂ ਕੋਵਿਡ ਗਾਈਡਲਾਈਨਜ਼ ਕਾਰਨ ਸਮਾਜਕ ਦੂਰੀ ਦੇ ਲਈ ਗੋਲੇ ਬਣਾ ਕੇ ਔਰਤਾਂ ਨੂੰ ਕਤਾਰ ’ਚ ਖੜ੍ਹਾ ਕੀਤਾ ਗਿਆ ਸੀ, ਜਿਸ ਉਪਰੰਤ ਪੁਲਸ ਮੁਲਾਜ਼ਮ ਔਰਤਾਂ ਨੂੰ ਭੈਣਾਂ ਨੇ ਲਿਫਾਫੇ ’ਚੋਂ ਕੇਵਲ ਰੱਖੜੀ ਕੱਢ ਕੇ ਦਿੱਤੀ, ਜਿਸ ’ਤੇ ਪੁਲਸ ਮੁਲਾਜ਼ਮ ਔਰਤਾਂ ਨੇ ਰੱਖੜੀ ਸੈਨੇਟਾਈਜ਼ ਕਰਨ ਤੋਂ ਬਾਅਦ ਛੋਟੇ ਲਿਫਾਫਿਆਂ ’ਚ ਪੈਕ ਕਰਨ ਤੋਂ ਬਾਅਦ ਕੈਦੀ ਦਾ ਨਾਂ, ਪਿਤਾ ਦਾ ਨਾਂ ਅਤੇ ਬੈਰਕ ਨੰਬਰ ਲਗਾ ਕੇ ਭੇਜ ਦਿੱਤੇ। ਸੈਂਟਰਲ ਜੇਲ ਵਿਚ 65 ਅਤੇ ਬ੍ਰੋਸਟਲ ਜੇਲ ਵਿਚ 15 ਦੇ ਲਗਭਗ ਭੈਣਾਂ ਆਪਣੇ ਕੈਦੀ ਭਰਾਵਾਂ ਲਈ ਰੱਖੜੀ ਲੈ ਕੇ ਆਈਆਂ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਵਾਰ ਵੀ ਜੇਲ ’ਚ ਰੱਖੜੀ ਬੰਨ੍ਹਣ ’ਤੇ ਰੋਕ ਹੈ। ਜ਼ੇਲ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦੀ ਗਾਈਡਲਾਈਨਜ਼ ਦੀ ਪਾਲਣਾ ਕਰਵਾਈ ਗਈ ਹੈ, ਜਿਸ ਕਾਰਨ ਕੈਦੀਆਂ ਨੂੰ ਕੋਰੋਨਾ ਤੋਂ ਬਚਾਉਣਾ ਵੀ ਜ਼ਰੂਰੀ ਹੈ। -ਸਤਨਾਮ ਸਿੰਘ, ਡਿਪਟੀ ਸੁਪਰਡੈਂਟ

ਇਹ ਵੀ ਪੜ੍ਹੋ : ਫਰੀਦਕੋਟ ਦੇ ਪੋਸ਼ ਇਲਾਕੇ ’ਚ ਦਹਿਸ਼ਤ, ਅੱਧੀ ਰਾਤ ਨੂੰ ਹਥਿਆਰਾਂ ਨਾਲ ਲੈਸ ਲੋਕ ਕੈਮਰਿਆਂ ’ਚ ਹੋਏ ਕੈਦ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News