ਚੰਡੀਗੜ੍ਹ : ਮਟਕਾ ਚੌਂਕ ''ਚ ਲਾਭ ਸਿੰਘ ਨੂੰ ਮਿਲਣ ਪੁੱਜੇ ''ਰਾਕੇਸ਼ ਟਿਕੈਤ'', ਕਹੀ ਇਹ ਗੱਲ

Thursday, Aug 12, 2021 - 12:21 PM (IST)

ਚੰਡੀਗੜ੍ਹ (ਹਾਂਡਾ) : ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਵਿਚ ਜਾਨ ਪਾਉਣ ਦੇ ਮਕਸਦ ਨਾਲ ਰਾਕੇਸ਼ ਟਕੈਤ ਬੁੱਧਵਾਰ ਦੋ ਸੂਬਿਆਂ ਦੇ ਦੌਰੇ ਦੌਰਾਨ ਚੰਡੀਗੜ੍ਹ ਪਹੁੰਚੇ। ਸੈਕਟਰ-17 ਮਟਕਾ ਚੌਂਕ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਨਿਹੰਗ ਬਾਬਾ ਲਾਭ ਸਿੰਘ ਦੀ ਟਕੈਤ ਨੇ ਸ਼ਲਾਘਾ ਕੀਤੀ ਅਤੇ ਐਲਾਨ ਕੀਤਾ ਕਿ ਭਵਿੱਖ ਵਿਚ ਬਾਬਾ ਲਾਭ ਸਿੰਘ ਦੇ ਯੋਗਦਾਨ ਨੂੰ ਯਾਦ ਰੱਖਣ ਲਈ ਉਨ੍ਹਾਂ ਦਾ ਚੰਡੀਗੜ੍ਹ ਵਿਚ ਬੁੱਤ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਕੈਪਟਨ ਦੀ ਅਪੀਲ 'ਤੇ ਕੇਂਦਰ ਵੱਲੋਂ ਪੰਜਾਬ ਲਈ ਵੈਕਸੀਨ ਦੀ ਸਪਲਾਈ 25 ਫ਼ੀਸਦੀ ਵਧਾਉਣ ਦੇ ਹੁਕਮ

ਸੈਕਟਰ-17 ਵਿਚ ਟਕੈਤ ਦੇ ਸਵਾਗਤ ਵਿਚ ਅਣਗਿਣਤ ਕਿਸਾਨ ਅਤੇ ਨੌਜਵਾਨ ਪਹੁੰਚ ਗਏ, ਜਿਨ੍ਹਾਂ ਨੂੰ ਵੇਖ ਕੇ ਪੁਲਸ ਵੀ ਭੰਬਲਭੂਸੇ ਵਿਚ ਪੈ ਗਈ। ਲੋਕਾਂ ਨੂੰ ਸੈਕਟਰ-17 ਤੱਕ ਪਹੁੰਚਣ ਤੋਂ ਰੋਕਣ ਲਈ ਸ਼ਹਿਰ ਦੀਆਂ ਸਰਹੱਦਾਂ ’ਤੇ ਨਾਕੇ ਲਾ ਦਿੱਤੇ ਗਏ। ਕਈ ਥਾਵਾਂ ’ਤੇ ਜਾਮ ਲੱਗਿਆ ਰਿਹਾ। ਬਾਵਜੂਦ ਇਸ ਦੇ ਸੈਂਕੜੇ ਕਿਸਾਨ ਅਤੇ ਉਨ੍ਹਾਂ ਦੇ ਸਮਰਥਕ ਸੈਕਟਰ-17 ਤੱਕ ਪਹੁੰਚ ਗਏ ਅਤੇ ਧਾਰਾ-144 ਲੱਗੀ ਹੋਣ ਦੇ ਬਾਵਜੂਦ ਰਾਕੇਸ਼ ਟਕੈਤ ਨਾ ਸਿਰਫ਼ ਆਪਣੇ ਕਾਫ਼ਲੇ ਨਾਲ ਮਟਕਾ ਚੌਂਕ ਤੱਕ ਪਹੁੰਚ ਗਏ, ਸਗੋਂ ਭਾਸ਼ਣ ਵੀ ਦੇ ਗਏ। ਟਕੈਤ ਸੈਕਟਰ-37 ਅਤੇ ਸੈਕਟਰ-38 ਦੇ ਚੌਂਕਾਂ ’ਚ ਵੀ ਗਏ, ਜਿੱਥੇ ਹਰ ਰੋਜ਼ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਇਕੱਠੇ ਹੁੰਦੇ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ 'ਚ 3 ਮੰਜ਼ਿਲਾ ਇਮਾਰਤ ਡਿੱਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

ਰਾਕੇਸ਼ ਟਕੈਤ ਨੇ ਕਿਹਾ ਕਿ ਉਹ ਵੱਖ-ਵੱਖ ਸੂਬਿਆਂ ਦੇ ਦੌਰੇ ’ਤੇ ਹਨ। ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਸਰਕਾਰ ਨੂੰ ਕਿਸਾਨ ਇਸ ਲਈ ਮਜ਼ਬੂਰ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਠੀਕ ਦਿਸ਼ਾ ਵਿਚ ਚੱਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਰਫ਼ਤਾਰ ਫੜ੍ਹ ਲਵੇਗਾ। ਉਹ ਆਉਣ ਵਾਲੇ ਸਮੇਂ ਵਿਚ ਵੀ ਵੱਖ-ਵੱਖ ਸੂਬਿਆਂ ਵਿਚ ਜਾ ਕੇ ਕਿਸਾਨਾਂ ਅਤੇ ਖੇਤੀ ਬਿੱਲਾਂ ਦਾ ਵਿਰੋਧ ਕਰਨ ਵਾਲਿਆਂ ਦੀ ਹੌਂਸਲਾ-ਅਫਜ਼ਾਈ ਕਰਨ ਆਉਂਦੇ ਰਹਿਣਗੇ।

ਇਹ ਵੀ ਪੜ੍ਹੋ : ਗੁਰਪਤਵੰਤ ਸਿੰਘ ਪੰਨੂ ਦੇ ਜੱਦੀ ਪਿੰਡ 'ਚ ਲਹਿਰਾਇਆ ਗਿਆ 'ਤਿਰੰਗਾ' (ਤਸਵੀਰਾਂ)

ਉੱਥੇ ਹੀ ਬੁੱਤ ਬਣਾਉਣ ਦੇ ਸਵਾਲ ’ਤੇ ਲਾਭ ਸਿੰਘ ਨੇ ਖੁਸ਼ੀ ਪ੍ਰਗਟਾਈ। ਲਾਭ ਸਿੰਘ ਨੇ ਕਿਹਾ ਕਿ ਰਾਕੇਸ਼ ਟਕੈਤ ਉਨ੍ਹਾਂ ਨੂੰ ਮਿਲੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦਾ ਹੌਂਸਲਾ ਹੋਰ ਵਧਿਆ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਟਕੈਤ ਦੇ ਦੌਰੇ ਤੋਂ ਬਾਅਦ ਕਿਸਾਨਾਂ ਦਾ ਅੰਦੋਲਨ ਰਫ਼ਤਾਰ ਫੜ੍ਹੇਗਾ। ਲਾਭ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਜੋ ਊਰਜਾ ਰਾਕੇਸ਼ ਟਕੈਤ ਨੇ ਇੱਥੇ ਆ ਕੇ ਦਿੱਤੀ ਹੈ, ਇਸ ਨੂੰ ਵੱਡੇ ਅੰਦੋਲਨ ਦਾ ਰੂਪ ਉਹ ਇੱਥੇ ਦੇਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News