ਰਾਸ਼ਟਰਪਤੀ ਚੋਣ ਲਈ ਸ਼ਵੇਤ ਮਲਿਕ ਹੁਣ ਬਣੇ ਭਾਜਪਾ ਪ੍ਰਦੇਸ਼ ਇੰਚਾਰਜ
Friday, Jun 30, 2017 - 11:55 AM (IST)

ਚੰਡੀਗੜ੍ਹ / ਅੰਮ੍ਰਿਤਸਰ (ਭੁੱਲਰ, ਮਹਿੰਦਰ, ਕਮਲ) — ਰਾਜ ਸਭਾ ਮੈਂਬਰ ਬਨਣ ਤੋਂ ਬਾਅਦ ਜਨਹਿੱਤ 'ਚ ਕਈ ਅਹਿਮ ਮੁੱਦਿਆਂ ਨੂੰ ਸੰਸਦ ਤੇ ਰਾਜ ਸਭਾ 'ਚ ਚੁੱਕਣ ਵਾਲੇ ਸੰਸਦ ਸ਼ਵੇਤ ਮਲਿਕ ਨੂੰ ਦੇਸ਼ 'ਚ ਹੋਣ ਜਾ ਰਹੇ ਰਾਸ਼ਟਰਪਤੀ ਚੋਣਾਂ ਲਈ ਪਾਰਟੀ ਹਾਈਕਮਾਨ ਨੇ ਹੁਣ ਭਾਜਪਾ ਪੰਜਾਬ ਦਾ ਇੰਚਾਰਜ ਬਣਾ ਦਿੱਤਾ ਹੈ। ਮਲਿਕ ਨੇ ਇਹ ਮਹੱਤਵਪੂਰਣ ਜ਼ਿੰਮੇਵਾਰੀ ਸੌਂਪੇ ਜਾਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਧੰਨਵਾਦ ਕੀਤਾ ।
ਮਲਿਕ ਨੇ ਕਿਹਾ ਕਿ ਰਾਸ਼ਟਰਪਤੀ ਚੋਣ ਲਈ ਭਾਜਪਾ ਵਲੋਂ ਘੋਸ਼ਿਤ ਕੀਤੇ ਗਏ ਉਮੀਦਵਾਰ ਰਾਮ ਨਾਥ ਕੋਵਿੰਦ ਜਿਥੇ ਬਿਹਾਰ ਦੇ ਸਾਬਕਾ ਗਵਰਨਰ ਹਨ, ਉਥੇ ਹੀ ਭਾਜਪਾ ਦੇ ਉੱਘੇ ਕਾਰਜਕਰਤਾ ਤੇ ਪ੍ਰਤੀਭਾਸ਼ਾਲੀ ਸ਼ਖਸੀਅਤ ਦੇ ਮਾਲਿਕ ਵੀ ਹਨ। ਮਲਿਕ ਨੇ ਕਿਹਾ ਕਿ ਕੋਵਿੰਦ ਨੂੰ ਲੰਮੇ ਸਮੇਂ ਤਕ ਪਾਰਟੀ ਦੀ ਸੇਵਾ ਤੇ ਉਨ੍ਹਾਂ ਦੀ ਸੇਵਾ ਤੇ ਉਨ੍ਹਾਂ ਦੀ ਪ੍ਰਤੀਭਾ ਦੇ ਆਧਾਰ 'ਤੇ ਉਨ੍ਹਾਂ ਦੀ ਚੋਣ ਕੀਤੀ ਗਈ ਹੈ। ਸੰਸਦ ਮਲਿਕ ਨੇ ਰਾਮ ਨਾਥ ਕੋਵਿੰਦ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਦੇ ਕਾਰਜਕਾਲ 'ਚ ਪ੍ਰਾਪਤ ਕੀਤੀਆਂ ਉਪਲਬੱਧੀਆਂ ਨੂੰ ਸੁਨਹਿਰੀ ਕਾਰਜਕਾਲ ਦੇ ਤੌਰ 'ਤੇ ਜਾਣਿਆ ਜਾਵੇਗਾ।