''ਸਰਦ ਰੁੱਤ ਇਜਲਾਸ'' ਸਬੰਧੀ ਵੇਰਕਾ ਦਾ ''ਆਪ'' ਨੂੰ ਕਰਾਰਾ ਜਵਾਬ
Thursday, Dec 13, 2018 - 06:24 PM (IST)

ਚੰਡੀਗੜ੍ਹ : ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਬਾਰੇ ਆਮ ਆਦਮੀ ਪਾਰਟੀ ਦੇ ਬਿਆਨਾਂ ਖਿਲਾਫ ਖੂਬ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਸਰਕਾਰ ਨੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲਈ ਡੇਢ ਦਿਨ ਦਾ ਇਜਲਾਸ ਰੱਖਿਆ ਹੈ ਤਾਂ ਪਹਿਲਾਂ ਪਾਰਟੀ ਇਹ ਦੱਸੇ ਕਿ ਉਨ੍ਹਾਂ ਦੇ ਚਾਰ ਵਿਧਾਇਕ ਇਕੱਠੇ ਹਨ ਤਾਂ ਚਾਰ ਵੱਖੋ-ਵੱਖਰੀ ਰਾਹ 'ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ 'ਆਪ' ਪਹਿਲਾਂ ਆਪਣਾ ਘਰ ਸੰਭਾਲੇ ਅਤੇ ਫਿਰ ਦੂਜਿਆਂ ਨੂੰ ਨਸੀਹਤ ਨਾ ਦੇਵੇ। ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਹੀ ਹੈ ਅਤੇ ਬਾਖੂਬੀ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਇਜਲਾਸ ਦੀ ਮਿਆਦ ਦਾ ਫੈਸਲਾ ਸਰਕਾਰ ਨਹੀਂ, ਸਗੋਂ ਬਿਜ਼ਨੈੱਸ ਐਡਵਾਈਜ਼ਰੀ ਕਮੇਟੀ ਕਰਦੀ ਹੈ।