ਰਾਜੀਵ ਗਾਂਧੀ ਨਗਰ ''ਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ
Sunday, Dec 24, 2017 - 10:13 AM (IST)
ਬਠਿੰਡਾ (ਸੁਖਵਿੰਦਰ)-ਰਾਜੀਵ ਗਾਂਧੀ ਨਗਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਰਜਿੰਦਰ ਬਾਂਸਲ ਦੀ ਅਗਵਾਈ ਹੇਠ ਨਗਰ ਸੁਧਾਰ ਟਰੱਸਟ ਦੇ ਈ. ਓ. ਅਤੇ ਡੀ. ਸੀ. ਨੂੰ ਮੰਗ-ਪੱਤਰ ਸੌਂਪ ਕੇ ਰਾਜੀਵ ਨਗਰ ਵਿਖੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਅਤੇ ਕਾਲੋਨੀ ਦੀ ਟੁੱਟੀ ਹੋਈ ਕੰਧ ਨੂੰ ਬਣਵਾਉਣ ਦੀ ਮੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਬਾਂਸਲ ਨੇ ਦੱਸਿਆ ਕਿ ਉਕਤ ਕਾਲੋਨੀ ਨੂੰ ਨਗਰ ਸੁਧਾਰ ਟਰੱਸਟ ਵੱਲੋਂ ਕੱਟਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਹੌਲੀ-ਹੌਲੀ ਕਾਲੋਨੀ ਦੀ ਜਗ੍ਹਾ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਕਾਲੋਨੀ ਦੀ ਟੁੱਟੀ ਹੋਈ ਕੰਧ ਦਾ ਫਾਇਦਾ ਚੁੱਕ ਕੇ ਰੋਜ਼ਾਨਾ ਨਸ਼ੇੜੀ ਅਤੇ ਬਾਹਰੀ ਲੋਕ ਇਥੇ ਘੁੰਮਦੇ ਰਹਿੰਦੇ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਉੱਚ ਅਧਿਕਾਰੀ ਤੋਂ ਮੰਗ ਕੀਤੀ ਕਿ ਕਾਲੋਨੀ ਦੀ ਜਗ੍ਹਾ 'ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਰੋਕਿਆ ਜਾਵੇ।
ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰ ਸੁਨੀਲ ਗਰੋਵਰ, ਮਦਨ ਲਾਲ, ਨਿਸ਼ਪਾਲ, ਬਲਵੰਤ ਸਿੰਘ, ਹਰਜਿੰਦਰ ਸਿੰਘ, ਅਮਿਤ ਗਰਗ, ਦਵਿੰਦਰ ਕੁਮਾਰ, ਰਛਪਾਲ ਸਿੰਘ, ਮੱਖਣ ਲਾਲ ਆਦਿ ਮੌਜੂਦ ਸਨ।
