ਸਰਕਾਰੀ ਹਸਪਤਾਲ 'ਚ ਲੱਗਦੀ ਹੈ ਸ਼ਰਾਬੀਆਂ ਦੀ ਮਹਿਫਿਲ! (ਵੀਡੀਓ)
Saturday, Aug 19, 2017 - 02:34 PM (IST)
ਪਟਿਆਲਾ (ਬਖਸ਼ੀ) : ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਲੱਗਦੀ ਹੈ ਸ਼ਰਾਬੀਆਂ ਦੀ ਮਹਿਫਿਲ, ਇਹ ਅਸੀਂ ਨਹੀਂ ਇਹ ਹਸਪਤਾਲ ਦੇ ਕੰਪਲੈਕਸ 'ਚੋਂ ਮਿਲੀਆਂ ਦਾਰੂ ਦੀਆਂ ਖਾਲੀ ਬੋਤਲਾਂ ਕਹਿ ਰਹੀਆਂ ਹਨ। ਹਸਪਤਾਲ 'ਚੋਂ ਇਸ ਤਰ੍ਹਾਂ ਸ਼ਰਾਬ ਦੀਆਂ ਖਾਲੀ ਬੋਤਲਾਂ ਦਾ ਮਿਲਣਾ ਹਸਪਤਾਲ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੁੰਦੇ ਹਨ। ਜਦੋਂ ਮੀਡੀਆ ਨੇ ਹਸਪਤਾਲ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਚੈਕਿੰਗ ਟੀਮ ਭੇਜ ਕੇ ਮੌਕੇ ਦਾ ਜਾਇਜ਼ਾ ਲਿਆ। ਇਸ ਬਾਰੇ ਜਦੋਂ ਹਸਪਤਾਲ ਦੇ ਸੁਰੱਖਿਆ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹ ਉਲਟਾ ਮੀਡੀਆ ਦੇ ਹੀ ਗਲ ਪੈ ਗਏ।
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਾ ਕਹਿਣਾ ਹੈ ਕਿ ਸਮੇਂ-ਸਮੇਂ 'ਤੇ ਹਸਪਤਾਲ ਦੀ ਚੈਕਿੰਗ ਕਰਵਾਈ ਜਾਂਦੀ ਹੈ ਪਰ ਕੁਝ ਸ਼ਰਾਰਤੀ ਅਨਸਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਜਾਂਦੇ ਹਨ।
ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਕਰਮੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਪਰ ਇਹ ਨਿਰਦੇਸ਼ਾਂ ਦਾ ਕੀ ਅਸਰ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
