6.20 ਲੱਖ ਕਿ. ਮੀ. ਸਾਈਕਲ ਯਾਤਰਾ ਕਰ ਚੁੱਕੇ ਰਾਜਿੰਦਰ 145ਵੀਂ ਵਾਰ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ’ਤੇ ਹੋਏ ਰਵਾਨਾ
Wednesday, Jan 31, 2024 - 05:23 PM (IST)
ਜਲੰਧਰ (ਪੁਨੀਤ) : 145ਵੀਂ ਵਾਰ ਸਾਈਕਲ ’ਤੇ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ’ਤੇ ਰਵਾਨਾ ਹੋਏ ਬਠਿੰਡਾ ਨਿਵਾਸੀ ਰਾਜਿੰਦਰ ਕੁਮਾਰ 7-8 ਫਰਵਰੀ ਨੂੰ ਦਰਬਾਰ ’ਚ ਜਾ ਕੇ ਦਰਸ਼ਨ ਕਰਨਗੇ। ਵੈਸ਼ਨੋ ਦੇਵੀ ਤੋਂ ਬਾਅਦ ਉਹ ਕਾਂਗੜਾ, ਚਮੁੰਡਾ ਦੇਵੀ, ਨੈਣਾਂ ਦੇਵੀ, ਜਵਾਲਾ ਜੀ, ਚਿੰਤਪੂਰਨੀ ਅਤੇ ਮਨਸਾ ਦੇਵੀ ਦੇ ਦਰਸ਼ਨ ਕਰ ਕੇ ਹਰਿਦੁਆਰ ਨੂੰ ਜਾਣਗੇ, ਉਥੇ ਨੀਲਕੰਠ ਮੰਦਰ ਤੋਂ ਕਾਂਵੜ ’ਚ ਗੰਗਾ ਜਲ ਲੈ ਕੇ 8 ਮਾਰਚ ਨੂੰ ਬਠਿੰਡਾ ਵਾਪਸ ਪਹੁੰਚਣਗੇ। ਰਾਜਿੰਦਰ ਨੇ 1989 ’ਚ ਸਾਈਕਲ ’ਤੇ ਧਾਰਮਿਕ ਯਾਤਰਾਵਾਂ ਕਰਨੀਆਂ ਸ਼ੁਰੂ ਕੀਤੀਆਂ ਸਨ ਅਤੇ 35 ਸਾਲਾਂ ਤੋਂ ਲਗਾਤਾਰ ਉਹ ਸਾਈਕਲ ’ਤੇ ਵੱਖ-ਵੱਖ ਸੂਬਿਆਂ ਦੇ ਇਤਿਹਾਸਕ ਮੰਦਰਾਂ ਦੇ ਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਸਾਈਕਲ ’ਤੇ 18 ਵਾਰ ਅਮਰਨਾਥ ਦੀ ਯਾਤਰਾ ਕਰ ਚੁੱਕੇ ਹਨ ਅਤੇ ਹੁਣ ਤਕ 6.20 ਲੱਖ ਕਿਲੋਮੀਟਰ ਸਾਈਕਲ ਚਲਾ ਚੁੱਕੇ ਹਨ। ਪਿਛਲੀ ਯਾਤਰਾ ’ਚ ਉਨ੍ਹਾਂ ਮੱਧ ਪ੍ਰਦੇਸ਼ ਵਿਚ ਉਜੈਨ ਮਹਾਕਾਲ ਮੰਦਰ, ਓਂਕਾਰ ਮਹਾਦੇਵ ਮੰਦਰ (ਇੰਦੌਰ) ਸਮੇਤ ਜਯੋਤਿਰਲਿੰਗ ਦੇ ਦਰਸ਼ਨ ਕੀਤੇ ਹਨ। ਉਕਤ ਯਾਤਰਾ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਲੰਮੀਆਂ ਯਾਤਰਾਵਾਂ ’ਚੋਂ ਇਕ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵਿਦਿਆਰਥੀਆਂ ਨੂੰ ਵੱਡਾ ਝਟਕਾ
ਇਸ ਤੋਂ ਪਹਿਲਾਂ ਉਨ੍ਹਾਂ ਰਾਜਸਥਾਨ ਦੇ ਵੱਖ-ਵੱਖ ਮੰਦਰਾਂ ਦੇ ਦਰਸ਼ਨ ਕੀਤੇ, ਜਿਨ੍ਹਾਂ ’ਚ ਮੀਰਾ ਬਾਈ ਦਾ ਮੰਦਰ, ਸਾਲਾਸਰ, ਬਾਲਾਜੀ, ਰਾਮਦੇਵੜਾ (ਘੋੜੇ ਵਾਲੇ ਬਾਬਾ ਦਾ ਮੰਦਰ), ਪੁਸ਼ਕਰ, ਕਰਨੀ ਮਾਤਾ ਦੇ ਮੰਦਰ ਸਮੇਤ ਕਈ ਇਤਿਹਾਸਕ ਅਸਥਾਨ ਸ਼ਾਮਲ ਸਨ। ਸਾਈਕਲ ’ਤੇ 18 ਵਾਰ ਅਮਰਨਾਥ ਯਾਤਰਾ ਕਰ ਚੁੱਕੇ ਰਾਜਿੰਦਰ ਗੁਪਤਾ ਨੇ ਕਿਹਾ ਕਿ ਪ੍ਰਭੂ ਦੀ ਕ੍ਰਿਪਾ ਨਾਲ ਉਨ੍ਹਾਂ ਨੂੰ ਯਾਤਰਾਵਾਂ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸੇ ਲੜੀ ’ਚ ਉਹ ਜੰਮੂ-ਕਸ਼ਮੀਰ, ਹਿਮਾਚਲ, ਹਰਿਆਣਾ, ਯੂ. ਪੀ., ਉੱਤਰਾਖੰਡ, ਨੈਨੀਤਾਲ ਸਮੇਤ ਕਈ ਸੂਬਿਆਂ ਦੌਰਾ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਤਕ ਉਨ੍ਹਾਂ ’ਚ ਸਾਈਕਲ ਚਲਾਉਣ ਦੀ ਸਮਰੱਥਾ ਹੈ, ਉਦੋਂ ਤਕ ਉਹ ਸਾਈਕਲ ’ਤੇ ਧਾਰਮਿਕ ਯਾਤਰਾਵਾਂ ਕਰਦੇ ਰਹਿਣਗੇ।
ਇਹ ਵੀ ਪੜ੍ਹੋ : ਫ਼ੌਜ ’ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਜ਼ਰੂਰੀ ਖ਼ਬਰ, ਜਾਰੀ ਹੋਈਆਂ ਹਿਦਾਇਤਾਂ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।