'ਦੇਸ਼ 'ਚ ਇਕ ਰਾਸ਼ਟਰ ਇਕ ਕਾਰਡ ਸਕੀਮ ਹੋਵੇਗਾ ਲਾਗੂ'

Monday, Feb 17, 2020 - 01:19 PM (IST)

ਰਾਜਾਸਾਂਸੀ (ਰਾਜਵਿੰਦਰ ਹੁੰਦਲ) : ਕੇਂਦਰ ਸਰਕਾਰ ਜਨਤਕ ਵੰਡ ਪ੍ਰਣਾਲੀ ਵਿਚ ਵੱਡੇ ਪੱਧਰ ਉਤੇ ਸੁਧਾਰ ਕਰਨ ਜਾ ਰਹੀ ਹੈ, ਜਿਸ ਲਈ ‘ਇਕ ਦੇਸ਼-ਇਕ ਰਾਸ਼ਨ ਕਾਰਡ’ ਯੋਜਨਾ ਨੂੰ ਛੇਤੀ ਹੀ ਲਾਗੂ ਕੀਤਾ ਜਾਵੇਗਾ। ਇਸ ਨਾਲ ਕੋਈ ਵੀ ਨਾਗਰਿਕ ਦੇਸ਼ ਭਰ ਵਿਚੋਂ ਕਿਸੇ ਵੀ ਰਾਸ਼ਨ ਡੀਪੂ ਤੋਂ ਆਪਣੇ ਹਿੱਸੇ ਦਾ ਅਨਾਜ ਲੈ ਸਕੇਗਾ।’ ਉਕਤ ਸਬਦਾਂ ਦਾ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਰਾਓਸਾਹਿਬ ਪਾਟਿਲ ਦਾਨਵੇ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਨਾਲ ਗੱਲਬਾਤ ਕਰਦੇ ਕੀਤਾ। ਸਥਾਨਕ ਹੋਟਲ ਵਿਚ ਕਣਕ ਦੀ ਖਰੀਦ ਸਬੰਧੀ ਫੂਡ ਸਪਲਾਈ, ਮਾਰਕਫੈਡ, ਪਨਸਪ, ਵੇਅਰ ਹਾਊਸ ਆਦਿ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਪੁੱਜੇ ਰਾਓ ਨੇ ਦੱਸਿਆ ਕਿ ਉਕਤ ਯੋਜਨਾ ਨੂੰ ਲਾਗੂ ਕਰਨ ਲਈ ਦੇਸ਼ ਭਰ ਵਿਚ 12 ਕਲਟਰ ਬਣਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਕੁੱਝ ਦਿਨਾਂ ਵਿਚ ਇਸ ਉਤੇ ਕੰਮ ਸ਼ੁਰੂ ਹੋ ਜਾਵੇਗਾ। ਉਨਾਂ ਕਿਹਾ ਇਹ ਕਾਰਡ ਬਣਨ ਨਾਲ ਦੇਸ਼ ਭਰ ਵਿਚ ਪ੍ਰਵਾਸ ਕਰਦੇ ਸਮੇਂ ਕਿਸੇ ਨੂੰ ਵੀ ਨਵੇਂ ਰਾਸ਼ਨ ਕਾਰਡ ਦੀ ਲੋੜ ਨਹੀਂ ਪਵੇਗੀ, ਬਲਕਿ ਉਹ ਕਾਰਡ ਹਰ ਥਾਂ ਚੱਲੇਗਾ।


Baljeet Kaur

Content Editor

Related News