ਕੰਗਣਾ ਰਣੌਤ ਬਾਰੇ ਆਹ ਕੀ ਬੋਲ ਗਏ ਰਾਜਾ ਵੜਿੰਗ! Emergency ਫਿਲਮ ਬਾਰੇ ਆਖ਼ੀ ਇਹ ਗੱਲ (ਵੀਡੀਓ)
Wednesday, Mar 19, 2025 - 12:21 PM (IST)

ਜਲੰਧਰ : ਭਾਜਪਾ ਦੀ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਣਾ ਰਣੌਤ ਦੀ ਫਿਲਮ 'ਐਮਰਜੈਂਸੀ' ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦਰਅਸਲ 'ਜਗਬਾਣੀ' ਨਾਲ ਹੋਏ ਵਿਸ਼ੇਸ਼ ਇੰਟਰਵਿਊ ਦੌਰਾਨ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਰਾਜਾ ਵੜਿੰਗ ਨੂੰ ਸਵਾਲ ਕੀਤਾ ਸੀ ਕਿ 'ਐਮਰਜੈਂਸੀ' ਫਿਲਮ 'ਚ ਇੰਦਰਾ ਗਾਂਧੀ ਨੇ ਸਟੇਟਮੈਂਟ ਦਿੱਤੀ ਸੀ ਕਿ ਸਿਆਸਤ 'ਚ ਸਭ ਤੋਂ ਵੱਡੀ ਗਲਤੀ ਹਾਰ ਜਾਣਾ ਹੁੰਦੀ ਹੈ ਅਤੇ ਇਸ ਤੋਂ ਵੱਡੀ ਸਿਆਸਤ 'ਚ ਕੋਈ ਗਲਤੀ ਨਹੀਂ ਹੁੰਦੀ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਕਣਕ ਲੈਣ ਵਾਲਿਆਂ ਲਈ ਬੁਰੀ ਖ਼ਬਰ! ਰੱਦ ਕੀਤਾ ਜਾ ਸਕਦਾ...
ਇਸ ਦਾ ਜਵਾਬ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਫਿਲਮ 'ਐਮਰਜੈਂਸੀ' 'ਚ ਕਿਹਾ ਗਿਆ ਹੈ ਜਾਂ ਫਿਰ ਇੰਦਰਾ ਗਾਂਧੀ ਦੇ ਆਪਣੇ ਬੋਲ ਹਨ ਕਿਉਂਕਿ ਇਹ ਫਿਲਮ ਤਾਂ ਮੈਡਮ ਕੰਗਣਾ ਨੇ ਬਣਾਈ ਹੈ ਅਤੇ ਉਨ੍ਹਾਂ ਨੇ ਕਿਹਾ ਹੈ। ਇੰਦਰਾ ਗਾਂਧੀ ਨੇ ਇਹ ਗੱਲ ਕਹੀ ਹੈ ਜਾਂ ਨਹੀਂ ਕਹੀ, ਮੈਨੂੰ ਇਸ ਬਾਰੇ ਨਹੀਂ ਪਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਹਾਰ ਪਿੱਛੇ ਸਾਡੀ ਹੀ ਗਲਤੀ ਹੈ। ਉਨ੍ਹਾਂ ਕਿਹਾ ਕਿ ਹਾਰ-ਜਿੱਤ ਜ਼ਿੰਦਗੀ ਅਤੇ ਸਿਆਸਤ ਦਾ ਹਿੱਸਾ ਹੈ। ਕਦੇ ਹਾਰ ਵੀ ਹੋਣੀ ਹੈ, ਤੁਸੀਂ ਹਮੇਸ਼ਾ ਜਿੱਤ ਨਹੀਂ ਸਕਦੇ।
ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਅਹਿਮ ਫ਼ੈਸਲਾ
ਸਾਲ 2027 ਦੀ ਵਿਧਾਨ ਸਭਾ ਚੋਣ ਲੜਨ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਪਾਰਟੀ ਚਾਹੇਗੀ ਤਾਂ ਉਹ ਇਹ ਚੋਣਾਂ ਜ਼ਰੂਰ ਲੜਨਗੇ, ਇੱਥੇ ਰਾਜਾ ਵੜਿੰਗ ਦੀ ਇੱਛਾ ਨਹੀਂ, ਸਗੋਂ ਪਾਰਟੀ ਦੀ ਮਰਜ਼ੀ ਹੈ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਕਿ ਸਿਆਸਤਦਾਨ ਲਈ ਸਹਿਜਤਾ ਬੇਹੱਦ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਿਨਾਂ ਇਨਸਾਨ ਆਪਣੇ ਮੁਕਾਮ ਤੱਕ ਨਹੀਂ ਪਹੁੰਚ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8