ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਥੇਬੰਧਕ ਢਾਂਚੇ ਦਾ ਐਲਾਨ

Wednesday, Feb 25, 2026 - 05:52 PM (IST)

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਥੇਬੰਧਕ ਢਾਂਚੇ ਦਾ ਐਲਾਨ

ਅੰਮ੍ਰਿਤਸਰ (ਛੀਨਾ) : ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸ਼ਾਨਾ-ਮੱਤਾ ਇਤਿਹਾਸ ਹੈ ਜਿਸ ਵੱਲੋਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਖੇਤਰ 'ਚ ਹਮੇਸ਼ਾ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ। ਹਰ ਔਖੇ ਪੜਾਅ 'ਤੇ ਫੈਡਰੇਸ਼ਨ ਨੇ ਉਸਾਰੂ ਭੂਮਿਕਾ ਨਿਭਾਈ ਹੈ ਪਰ ਪਿਛਲੇ ਕੁਝ ਸਮੇਂ ਤੋਂ ਧਾਰਮਿਕ ਅਤੇ ਰਾਜਨੀਤਿਕ ਸਫਾਂ ਅੰਦਰ ਤੇਜ਼ੀ ਨਾਲ ਵਾਪਰੇ ਘਟਨਾਕ੍ਰਮ ਤੇ ਜਥੇਬੰਧਕ ਕਾਰਜ ਸ਼ੈਲੀ ਵਿਚ ਆਈ ਖੜੋਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫੈਡਰੇਸ਼ਨ ਦਾ ਪੁਨਰ ਗਠਨ ਕੀਤਾ ਗਿਆ ਹੈ। ਇਹ ਵਿਚਾਰ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਮੇਜਰ ਸਿੰਘ ਖਾਲਸਾ ਨੇ ਜਥੇਬੰਧਕ ਢਾਂਚੇ ਦਾ ਐਲਾਨ ਕਰਨ ਦੌਰਾਨ ਪ੍ਰਗਟਾਏ। ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਦੀ ਪੰਜ ਮੈਂਬਰੀ ਕਾਰਜਕਾਰੀ ਕਮੇਟੀ 'ਚ ਭਾਈ ਹਰਜਿੰਦਰ ਸਿੰਘ ਜਿੰਦਾ ਅੰਮ੍ਰਿਤਸਰ, ਭਾਈ ਚਰਨਦੀਪ ਸਿੰਘ ਹੁਸ਼ਿਆਰਪੁਰ, ਭਾਈ ਮਨਜੀਤ ਸਿੰਘ ਸ਼੍ਰੀਨਗਰ, ਭਾਈ ਅਵਤਾਰ ਸਿੰਘ ਮਾਕਨ ਦਿੱਲੀ ਅਤੇ ਭਾਈ ਮਨਦੀਪ ਸਿੰਘ ਲੁਧਿਆਣਾ ਨੂੰ ਸ਼ਾਮਲ ਕੀਤਾ ਗਿਆ ਹੈ। ਜਥੇਬੰਦੀ ਦਾ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਤੇ ਕੋਆਰਡੀਨੈਟਰ ਭਾਈ ਜਸਪਾਲ ਸਿੰਘ ਇਸਲਾਮ ਗੰਜ ਨੂੰ ਨਿਯੁਕਤ ਕੀਤਾ ਗਿਆ । ਭਾਈ ਸਰਬਜੀਤ ਸਿੰਘ ਨੂੰ ਇੰਚਾਰਜ ਮਾਝਾ ਜੋਨ, ਭਾਈ ਰਾਜਵਿੰਦਰ ਸਿੰਘ ਜੀਰਾ ਇੰਚਾਰਜ ਮਾਲਵਾ ਜੋਨ ਤੇ ਭਾਈ ਅਮਨਦੀਪ ਸਿੰਘ ਨੂੰ ਦੁਆਬਾ ਜੋਨ ਦੇ ਇੰਚਾਰਜ ਦੀ ਜਿੰਮੇਵਾਰੀ ਸੌਂਪੀ ਗਈ। ਭਾਈ ਖਾਲਸਾ ਨੇ ਕਿਹਾ ਕਿ ਫੈਡਰੇਸ਼ਨ ਕਾਲਜਾਂ ਤੇ ਸਕੂਲਾਂ ਵਿੱਚ ਨੌਜਵਾਨਾਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨ ਸਮੇਤ ਕੌਮੀ ਹੱਕਾਂ ਲਈ ਚੇਤਨ ਕਰੇਗੀ। 

ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਮੀਰ ਫਲਸਫੇ ਤੇ ਸਿਧਾਂਤਾਂ ਨੂੰ ਜੀਵੰਤ ਰੱਖਣ, ਪ੍ਰਫੁੱਲਤ ਕਰਨ ਲਈ ਯੋਗ ਉਪਰਾਲੇ ਵਿੱਢੇਗੀ। ਬੰਦੀ ਸਿੰਘਾਂ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਦੇ ਲਈ ਕਦਮ ਚੁੱਕੇ ਜਾਣਗੇ। ਅਖੀਰ ਵਿਚ ਫੈਡਰੇਸ਼ਨ ਸਰਪ੍ਰਸਤ ਨੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਕੌਮ ਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਕਾਲਜ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹਿੱਸਾ ਬਣਨ ਧਰਮ ਅਤੇ ਰਾਜਨੀਤੀ ਦੋਵਾਂ ਵਿਚ ਸਕਾਰਤਮਕ ਰੋਲ ਨਿਭਾਉਣ ਧਰਮ ਸਾਨੂੰ ਸੇਵਾ ਸਿਮਰਨ ਅਤੇ ਸਮਾਨਤਾ ਸਿਖਾਉਂਦਾ ਤੇ ਰਾਜਨੀਤੀ ਸਾਨੂੰ ਨਿਆਂ ਅਤੇ ਵਿਕਾਸ ਦਾ ਰਾਹ ਦੱਸਦੀ ਹੈ ਦੋਵੇਂ ਮਿਲ ਕੇ ਸਾਡੇ ਸਮਾਜ ਨੂੰ ਮਜਬੂਤ ਬਣਾ ਸਕਦੇ ਹਨ।


author

Gurminder Singh

Content Editor

Related News