ਰਾਜਾ ਵੜਿੰਗ ਦੇ ਮਾਨਸਾ ਇੰਚਾਰਜ ਲੱਗਣ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਜਲਦ ਹੱਲ ਹੋਣ ਗੀਆਂ : ਭੱਠਲ
Sunday, Oct 10, 2021 - 11:41 PM (IST)
ਬੁਢਲਾਡਾ(ਮਨਜੀਤ)- ਚੰਨੀ ਸਰਕਾਰ ਵੱਲੋਂ ਨਵੇਂ ਮੰਤਰੀ ਬਣਾਏ ਗਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਾਨਸਾ ਜ਼ਿਲੇ ਦਾ ਇੰਚਾਰਜ ਲਾਉਣ ’ਤੇ ਭਰਪੂਰ ਸਵਾਗਤ ਚਹੁੰ ਪਾਸਿਓਂ ਹੋ ਰਿਹਾ ਹੈ। ਕਾਂਗਰਸੀ ਆਗੂਆਂ ਵਿਚ ਇਸ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਹੈ ਕਿ ਵੜਿੰਗ ਦਾ ਇਸ ਇਲਾਕੇ ਦਾ ਇੰਚਾਰਜ ਲੱਗਣ ਨਾਲ ਲੋਕਾਂ ਦੀ ਸੁਣਵਾਈ ਵਿਚ ਵਾਧਾ ਹੋਵੇਗਾ ਅਤੇ ਸਰਕਾਰ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਪੱਕਾ ਹੋਵੇਗਾ। ਮਾਰਕੀਟ ਕਮੇਟੀ ਬੁਢਲਾਡਾ ਦੇ ਉੱਪ ਚੇਅਰਮੈਨ ਰਾਜ ਕੁਮਾਰ ਭੱਠਲ ਨੇ ਕਿਹਾ ਕਿ ਰਾਜਾ ਵੜਿੰਗ ਨੇ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਨਾਜਾਇਜ਼ ਚੱਲ ਰਹੀਆਂ ਬੱਸਾਂ ਨੂੰ ਕਾਬੂ ਕੀਤਾ, ਜਿਸ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਅੰਦਰ ਕੰਮ ਕਰਨ ਦੀ ਸਮਰੱਥਾ ਅਤੇ ਸ਼ਕਤੀ ਜ਼ਿਆਦਾ ਹੈ। ਸਰਕਾਰ ਨੇ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਹੈ। ਉਮੀਦ ਜਾਗੀ ਹੈ ਕਿ ਮਾਨਸਾ ਖੇਤਰ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਨੂੰ ਪਾਰਟੀ ਹਾਈਕਮਾਂਡ ਅਤੇ ਸਰਕਾਰ ਤਕ ਪਹੁੰਚਾਇਆ ਜਾਵੇਗਾ, ਜਿਸ ਨਾਲ ਉਨ੍ਹਾਂ ਦੇ ਫੌਰੀ ਹੱਲ ਹੋਣ ਦੀ ਉਮੀਦ ਵਧੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਰਹਿੰਦੇ ਸਮੇਂ ਦੌਰਾਨ ਕੀਰਤੀਮਾਨ ਕੰਮ ਲੋਕਾਂ ਦੀ ਜੁਬਾਨ ’ਤੇ ਹੋਣਗੇ, ਜਿਸ ਨਾਲ ਸੂਬੇ ਵਿਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਇਸ ਮੌਕੇ ਵੜਿੰਗ ਦੀ ਇਸ ਨਿਯੁਕਤੀ ’ਤੇ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ, ਲਵਲੀ ਕੁਮਾਰ, ਗਿਆਨ ਬਰ੍ਹੇਂ, ਹੈਪੀ ਭੀਖੀ, ਗੋਬਿੰਦ ਗੋਇਲ, ਅਮਰਜੀਤ ਸਿੰਘ, ਮੋਹਿਤ ਕੁਮਾਰ, ਕੁਲਦੀਪ ਕੁਮਾਰ ਨੇ ਵੀ ਵੜਿੰਗ ਦੀ ਨਿਯੁਕਤੀ ਦਾ ਸਵਾਗਤ ਕੀਤਾ।