ਮੋਦੀ ਦੇ ਬਿਆਨ ''ਤੇ ਵੇਰਕਾ ਦਾ ਠੋਕਵਾ ਜਵਾਬ (ਵੀਡੀਓ)
Wednesday, Dec 05, 2018 - 11:03 AM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਾਂਗਰਸ ਨੂੰ ਦੇਸ਼ ਦੀ ਵੰਡ ਲਈ ਜ਼ਿੰਮੇਵਾਰ ਦੱਸੇ ਜਾਣ 'ਤੇ ਤਿਲਮਿਲਾਈ ਕਾਂਗਰਸ ਨੂੰ ਮੋੜਵਾਂ ਜਵਾਬ ਦਿੱਤਾ ਹੈ। ਵੇਰਕਾ ਨੇ ਮੋਦੀ ਦੇ ਬਿਆਨ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਦੇਸ਼ ਨੂੰ ਕਾਂਗਰਸ ਨੇ ਨਹੀਂ ਬਲਕਿ ਭਾਜਪਾ ਨੇ ਵੰਡਿਆ ਹੈ। ਉਨ੍ਹਾਂ ਕਿਹਾ ਕਿ ਰਹੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਤਾਂ ਉਸ ਦਾ ਕ੍ਰੈਡਿਟ ਮੋਦੀ ਨੂੰ ਨਹੀਂ ਬਲਕਿ ਬਾਬਾ ਨਾਨਕ ਨੂੰ ਜਾਂਦਾ ਹੈ।
ਦੱਸ ਦੇਈਏ ਕਿ ਹਨੂੰਮਾਨਗੜ੍ਹ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਕਾਂਗਰਸ ਦੀ ਨਲਾਇਕੀ ਕਾਰਣ ਦੇਸ਼ ਦੀ ਵੰਡ ਹੋਈ ਤੇ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਚਲਾ ਗਿਆ।
