ਲੱਕੜ ਦੀ ਮਿੱਲ 'ਚ ਕੰਮ ਕਰ ਵਾਲਾ ਇਹ ਪੰਜਾਬੀ ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਵੱਜੋਂ ਹੋਇਆ ਨਾਮਜ਼ਦ

Saturday, Dec 05, 2020 - 10:43 PM (IST)

ਲੱਕੜ ਦੀ ਮਿੱਲ 'ਚ ਕੰਮ ਕਰ ਵਾਲਾ ਇਹ ਪੰਜਾਬੀ ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਵੱਜੋਂ ਹੋਇਆ ਨਾਮਜ਼ਦ

ਲੁਧਿਆਣਾ— ਇਥੋਂ ਦੇ ਪਿੰਡ ਗਹੌਰ 'ਚ ਜਨਮੇ ਰਾਜ ਚੌਹਾਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਅਸੈਂਬਲੀ ਦਾ ਸਪੀਕਰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੇ ਵੱਡੇ ਭਰਾ ਵਕੀਲ ਰਾਜਵੰਤ ਸਿੰਘ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਦਾ ਵੱਡਾ ਝਟਕਾ

PunjabKesari

2005 'ਚ ਪਹਿਲੀ ਵਾਰ ਬਣੇ ਸਨ ਵਿਧਾਇਕ
ਦੱਸਣਯੋਗ ਹੈ ਕਿ ਰਾਜ ਚੌਹਾਨ ਲੁਧਿਆਣਾ ਦੇ ਆਰਿਆ ਕਾਲਜ ਤੋਂ ਗਰੈਜੁਏਸ਼ਨ ਕਰਨ ਤੋਂ ਬਾਅਦ ਕੈਨੇਡਾ ਚਲੇ ਗਏ ਸਨ। ਸਾਲ 2005 'ਚ ਪਹਿਲੀ ਵਾਰ ਉਹ ਵਿਧਾਇਕ ਬਣੇ ਸਨ। ਅਜੇ ਤੱਕ ਉਹ ਬਰਨਬੀ ਤੋਂ ਪੰਜਵੀਂ ਵਾਰ ਵਿਧਾਇਕ ਬਣ ਚੁੱਕੇ ਹਨ। ਹੁਣ ਸੋਮਵਾਰ ਨੂੰ ਉਨ੍ਹਾਂ ਦਾ ਨਾਂ ਸਪੀਕਰ ਦੇ ਰੂਪ 'ਚ ਪੇਸ਼ ਕੀਤਾ ਜਾਵੇਗਾ। ਵਕੀਲ ਰਾਜਵੰਤ ਸਿੰਘ ਨੇ ਦੱਸਿਆ ਕਿ ਰਾਜ ਚੌਹਾਨ ਸਪੀਕਰ ਚੁਣੇ ਜਾਣ ਤੋਂ ਬਾਅਦ ਡੈਰਿਲ ਪਲੈਕਸ ਦੀ ਜਗ੍ਹਾ ਲੈਣਗੇ। ਅਕਤੂਬਰ ਦੌਰਾਨ ਹੋਈਆਂ ਚੋਣਾਂ 'ਚ ਡੈਰਿਲ ਪਲੈਕਸ ਨੇ ਚੋਣਾਂ ਨਹੀਂ ਲੜੀਆਂ ਸਨ। ਇਸ ਤੋਂ ਪਹਿਲਾਂ ਉਹ ਡੈਰਿਲ ਦੇ ਨਾਲ ਡਿਪਟੀ ਸਪੀਕਰ ਦਾ ਕੰਮ ਕਰ ਚੁੱਕੇ ਹਨ, ਇਸ ਲਈ ਰਾਜ ਚੌਹਾਨ ਦਾ ਚੁਣਿਆ ਜਾਣਾ ਤੈਅ ਹੈ।

ਇਹ ਵੀ ਪੜ੍ਹੋ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਕੈਪਟਨ ਵੱਲੋਂ ਲੋਗੋ ਜਾਰੀ

PunjabKesari

ਲੱਕੜ ਦੀ ਮਿੱਲ 'ਚ ਕੀਤਾ ਮਜ਼ਦੂਰੀ ਦਾ ਕੰਮ
ਸਾਲ 1972 'ਚ ਉਹ ਆਪਣੇ ਦੋਸਤ ਹਰਿੰਦਰ ਸਿੰਘ ਦੇ ਨਾਲ ਕੈਨੇਡਾ ਚਲੇ ਗਏ ਸਨ। ਉਥੇ ਜਾ ਕੇ ਪਹਿਲਾਂ ਵੈਨਕੂਵਰ 'ਚ ਲੱਕੜੀਆਂ ਦੀ ਵੱਡੀ ਮਿੱਲ 'ਚ ਲੇਬਰ ਦਾ ਕੰਮ ਕੀਤਾ। ਉਨ੍ਹਾਂ ਦਾ ਛੋਟਾ ਬੇਟਾ ਕਾਫ਼ੀ ਸਮਝਦਾਰ ਸੀ। ਉਥੇ ਉਸ ਨੇ ਵੇਖਿਆ ਕਿ ਇਥੇ ਜ਼ਿਆਦਾਤਰ ਭਾਰਤੀ ਫਾਰਮ 'ਚ ਆ ਕੇ ਕੰਮ ਕਰਦੇ ਹਨ ਪਰ ਉਨ੍ਹਾਂ ਦੀ ਹਾਲਤ ਬੇਹੱਦ ਤਰਸਯੋਗ ਹੈ। ਉਨ੍ਹਾਂ ਲਈ ਨਿਯਮ ਕਾਨੂੰਨ ਕੁਝ ਨਹੀਂ ਸਨ। ਇਨ੍ਹਾਂ ਦੀ ਆਵਾਜ਼ ਸਭ ਤੋਂ ਪਹਿਲਾਂ ਉਨ੍ਹਾਂ ਦੇ ਭਰਾ ਨੇ ਚੁੱਕੀ।

ਇਹ ਵੀ ਪੜ੍ਹੋ: 'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ

ਇਸ ਕੰਮ 'ਚ ਉਥੇ ਭਾਰਤੀ ਪ੍ਰੋਫੈਸਰ ਹਰੀ ਸ਼ਰਮਾ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ। ਉਨ੍ਹਾਂ ਨੇ ਕੈਨੇਡਾ 'ਚ ਫਾਰਮ ਵਰਕਰਸ ਯੂਨੀਅਨ ਦਾ ਗਠਨ ਕੀਤਾ ਅਤੇ ਇਸ ਦੇ ਫਾਊਂਡਰ ਬਣੇ। ਉਥੇ ਹੀ 18 ਸਾਲ ਹਸਪਤਾਲ ਇੰਪਲਾਈਜ਼ ਯੂਨੀਅਨ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੈ ਕਿ ਉਨ੍ਹਾਂ ਦਾ ਬੇਟਾ ਸਪੀਕਰ ਬਣਨ ਜਾ ਰਿਹਾ ਹੈ।
ਇਹ ਵੀ ਪੜ੍ਹੋ: ਫਗਵਾੜਾ: ਭਾਜਪਾ ਆਗੂਆਂ ਨਾਲ ਬੈਠਕ ਕਰਨ ਪੁੱਜੇ ਅਸ਼ਵਨੀ ਸ਼ਰਮਾ ਦਾ ਹੋਇਆ ਜ਼ਬਰਦਸਤ ਵਿਰੋਧ


author

shivani attri

Content Editor

Related News