ਚੰਡੀਗੜ੍ਹ : ਬਾਰਸ਼ ਕਾਰਨ ਗਰਮੀ ਤੋਂ ਰਾਹਤ, ਡਿਗਿਆ ਪਾਰਾ

Thursday, Jun 28, 2018 - 03:19 PM (IST)

ਚੰਡੀਗੜ੍ਹ : ਬਾਰਸ਼ ਕਾਰਨ ਗਰਮੀ ਤੋਂ ਰਾਹਤ, ਡਿਗਿਆ ਪਾਰਾ

ਚੰਡੀਗੜ੍ਹ (ਰਸ਼ਮੀ ਰੋਹਿਲਾ) : ਮਾਨਸੂਨ ਸਬੰਧੀ ਸ਼ਹਿਰਵਾਸੀਆਂ ਦਾ ਇੰਤਜ਼ਾਰ ਛੇਤੀ ਹੀ ਖਤਮ ਹੋਣ ਵਾਲਾ ਹੈ। ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ ਕਾਫ਼ੀ ਹੱਦ ਤਕ ਸੰਭਾਵਨਾਵਾਂ ਬਣੀਆਂ ਹਨ ਕਿ 2 ਜਾਂ 3 ਦਿਨਾਂ 'ਚ ਮਾਨਸੂਨ ਸ਼ਹਿਰ 'ਚ ਦਸਤਕ ਦੇਵੇਗੀ। ਮੌਸਮ ਵਿਭਾਗ ਦੇ ਹੁਣ ਤਕ ਦੇ ਅਨੁਮਾਨ ਅਨੁਸਾਰ ਅਗਲੇ 48 ਘੰਟਿਆਂ 'ਚ ਪੰਜਾਬ ਤੇ ਹਰਿਆਣਾ ਸਮੇਤ ਚੰਡੀਗੜ੍ਹ 'ਚ ਵੀ ਮਾਨਸੂਨ ਪਹੁੰਚ ਸਕਦੀ ਹੈ। ਉਥੇ ਹੀ ਬੁੱਧਵਾਰ ਸਵੇਰੇ ਪ੍ਰੀ-ਮਾਨਸੂਨ ਦੀ ਬੂੰਦਾ-ਬਾਂਦੀ ਨਾਲ ਦਿਨ ਦਾ ਤਾਪਮਾਨ ਮੰਗਲਵਾਰ ਦੇ ਮੁਕਾਬਲੇ 7 ਡਿਗਰੀ ਸੈਲਸੀਅਸ ਡਿਗ ਗਿਆ।  
ਦੋ ਦਿਨ ਭਾਰੀ ਮੀਂਹ ਪੈਣ ਦੀ ਚਿਤਾਵਨੀ 
ਮੰਗਲਵਾਰ ਨੂੰ ਜਿਥੇ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 38. 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਉਥੇ ਹੀ ਬੁੱਧਵਾਰ ਨੂੰ ਇਹ 31. 9 ਡਿਗਰੀ ਰਿਹਾ, ਹਾਲਾਂਕਿ ਹੁੰਮਸ ਨੇ ਪ੍ਰੇਸ਼ਾਨ ਕੀਤਾ। ਅਜੇ ਤਕ ਜੂਨ 'ਚ 149. 4 ਐੱਮ. ਐੱਮ. ਮੀਂਹ ਦਰਜ ਕੀਤਾ ਜਾ ਚੁੱਕਾ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 31. 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ 5 ਡਿਗਰੀ ਸੈਲਸੀਅਸ ਹੇਠਾਂ ਸੀ। ਉਥੇ ਹੀ ਹੇਠਲਾ ਤਾਪਮਾਨ 26.3 ਡਿਗਰੀ ਸੈਲਸੀਅਸ ਰਿਹਾ। ਸ਼ਹਿਰ 'ਚ ਵੀਰਵਾਰ ਨੂੰ ਬੱਦਲ ਛਾਏ ਰਹਿਣ ਤੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। 


Related News