ਪੰਜਾਬ ''ਚ ਹੋ ਰਹੀ ਦਰਮਿਆਨੀ ਬਾਰਸ਼, ਮੁੜ ਜ਼ੋਰ ਫੜ੍ਹਨ ਲੱਗੀ ਠੰਡ

Tuesday, Jan 28, 2020 - 09:11 AM (IST)

ਪੰਜਾਬ ''ਚ ਹੋ ਰਹੀ ਦਰਮਿਆਨੀ ਬਾਰਸ਼, ਮੁੜ ਜ਼ੋਰ ਫੜ੍ਹਨ ਲੱਗੀ ਠੰਡ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ 'ਚ ਮੰਗਲਵਾਰ ਸਵੇਰ ਤੋਂ ਹੀ ਦਰਮਿਆਨੀ ਬਾਰਸ਼ ਹੋ ਰਹੀ ਹੈ, ਜਿਸ ਕਾਰਨ ਠੰਡ ਨੇ ਦੁਬਾਰਾ ਜ਼ੋਰ ਫੜ੍ਹ ਲਿਆ ਹੈ, ਹਾਲਾਂਕਿ ਇਹ ਬਾਰਸ਼ ਹਾੜ੍ਹੀ ਦੀਆਂ ਫਸਲਾਂ, ਖਾਸ ਕਰਕੇ ਕਣਕ ਲਈ ਕਾਫੀ ਲਾਹੇਵੰਦ ਹੁੰਦੀ ਹੈ। ਮੀਂਹ ਪੈਣ ਦੇ ਨਾਲ-ਨਾਲ ਹਵਾ ਵੀ ਚੱਲ ਰਹੀ ਹੈ। ਅੱਜ ਸਵੇਰੇ ਚੰਡੀਗੜ੍ਹ 'ਚ ਤਾਪਮਾਨ 12 ਡਿਗਰੀ ਸੈਲਸੀਅਸ, ਜਦੋਂ ਕਿ ਜਲੰਧਰ, ਅੰਮ੍ਰਿਤਸਰ 'ਚ ਤਾਪਮਾਨ 11 ਡਿਗਰੀ ਸੈਲਸੀਅਸ ਸੀ ਅਤੇ ਉੱਥੇ ਵੀ ਮੀਂਹ ਪੈ ਰਿਹਾ ਸੀ। ਮੌਸਮ ਵਿਭਾਗ ਮੁਤਾਬਕ ਅਗਲੇ 1-2 ਦਿਨਾਂ 'ਚ ਤੇਜ਼ ਹਵਾਵਾਂ ਨਾਲ ਮੀਂਹ ਪੈਂਦੇ ਰਹਿਣ ਦੀ ਸੰਭਾਵਨਾ ਹੈ ਪਰ ਇਹ ਮੀਂਹ ਰੁਕ-ਰੁਕ ਕੇ ਪੈ ਸਕਦਾ ਹੈ, ਜਿਸ ਕਾਰਨ ਠੰਡ ਦੀ ਮੁੜ ਵਾਪਸੀ ਵੀ ਹੋ ਸਕਦੀ ਹੈ।


author

Babita

Content Editor

Related News