ਮੀਂਹ : 3 ਘੰਟਿਆਂ ’ਚ 10 ਡਿਗਰੀ ਡਿਗਿਆ ਪਾਰਾ, 2 ਸਾਲ ਬਾਅਦ ਅਪ੍ਰੈਲ ਮਹੀਨੇ ’ਚ ਪਿਆ ਮੀਂਹ

Thursday, Apr 20, 2023 - 01:08 PM (IST)

ਚੰਡੀਗੜ੍ਹ (ਪਾਲ) : ਬੁੱਧਵਾਰ ਦੇਰ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਨੇ ਇਕ ਵਾਰ ਫਿਰ ਮੌਸਮ ਠੰਡਾ ਕਰ ਦਿੱਤਾ ਹੈ। ਸਾਰਾ ਦਿਨ ਬੱਦਲ ਛਾਏ ਰਹੇ। ਦੁਪਹਿਰ 2.30 ਵਜੇ ਤੋਂ ਸ਼ੁਰੂ ਹੋਇਆ ਅਤੇ ਮੀਂਹ ਸ਼ਾਮ 5.30 ਵਜੇ ਤਕ ਜਾਰੀ ਰਿਹਾ। ਮੌਸਮ ਵਿਭਾਗ ਅਨੁਸਾਰ 3 ਘੰਟਿਆਂ ਦੇ ਮੀਂਹ ਨਾਲ ਇਕ ਵਾਰ ਫਿਰ ਵੱਧ ਤੋਂ ਵੱਧ ਤਾਪਮਾਨ ਵਿਚ 10 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਸ਼ਾਮ 5.30 ਵਜੇ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਦਰਜ ਕੀਤਾ ਗਿਆ। ਜੇਕਰ ਵਿਭਾਗ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ 2021 ਤੋਂ ਬਾਅਦ ਭਾਵ ਦੋ ਸਾਲਾਂ ਬਾਅਦ ਅਪ੍ਰੈਲ ਮਹੀਨੇ ’ਚ ਬਾਰਿਸ਼ ਦਰਜ ਕੀਤੀ ਗਈ ਹੈ | 2021 ਵਿਚ 14.9 ਮਿ. ਮੀ. ਮੀਂਹ ਪਿਆ, ਉੱਥੇ ਹੀ 2022 ’ਚ ਮੀਂਹ ਨਹੀਂ ਪਿਆ ਸੀ। ਤਾਪਮਾਨ ਦੀ ਗੱਲ ਕਰੀਏ ਤਾਂ ਦਿਨ ਦਾ ਵੱਧ ਤੋਂ ਵੱਧ ਤਾਪਮਾਨ 34.6 ਅਤੇ ਘੱਟ-ਘੱਟ 19.6 ਡਿਗਰੀ ਦਰਜ ਕੀਤਾ ਗਿਆ। ਬੁੱਧਵਾਰ ਸਵੇਰੇ 8.30 ਵਜੇ ਤੋਂ ਸ਼ਾਮ 5.30 ਵਜੇ ਤਕ 7.8 ਐੱਮ. ਐੱਮ. ਮੀਂਹ ਪੈ ਗਿਆ ਹੈ। ਉੱਥੇ ਹੀ 1 ਮਾਰਚ ਤੋਂ 19 ਅਪ੍ਰੈਲ ਤਕ 90.1 ਐੱਮ. ਐੱਮ. ਮੀਂਹ ਪਿਆ।

PunjabKesari

ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤਾਪਮਾਨ ’ਚ ਗਿਰਾਵਟ ਆ ਸਕਦੀ ਹੈ। ਅਗਲੇ ਦੋ ਦਿਨਾਂ ਤਕ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਤਕ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਹੁਣ ਹਰ ਤਰ੍ਹਾਂ ਦੇ ਉਦਯੋਗਾਂ ਲਈ ਜ਼ਰੂਰੀ ਐੱਨ. ਓ. ਸੀ. ਇੱਕੋ ਛੱਤ ਹੇਠ ਮਿਲੇਗੀ : ਹਰਪਾਲ ਚੀਮਾ

ਅੱਗੇ ਇਸ ਤਰ੍ਹਾਂ ਦਾ ਰਹੇਗਾ ਮੌਸਮ
ਵੀਰਵਾਰ ਹਲਕੇ ਬੱਦਲ ਦੇ ਨਾਲ ਗਰਜ਼-ਤੂਫਾਨ ਦੇ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟੋ-ਘੱਟ 19 ਡਿਗਰੀ ਰਹਿ ਸਕਦਾ ਹੈ। ਸ਼ੁੱਕਰਵਾਰ ਹਲਕੇ ਬੱਦਲ ਦੇ ਨਾਲ ਗਰਜ਼ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 18 ਡਿਗਰੀ ਰਹਿ ਸਕਦਾ ਹੈ।

PunjabKesari

ਸ਼ਨੀਵਾਰ ਆਸਮਾਨ ਸਾਫ ਰਹੇਗਾ। ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 17 ਡਿਗਰੀ ਰਹਿ ਸਕਦਾ ਹੈ।

ਇਹ ਵੀ ਪੜ੍ਹੋ : ਮਨਰੇਗਾ : ਡੋਰ-ਟੂ-ਡੋਰ ਸਰਵੇ ਹੋਇਆ ਨਹੀਂ, 42 ਮ੍ਰਿਤਕਾਂ ਨੂੰ ਵੀ ਦੇ ਦਿੱਤਾ ਮਿਹਨਤਾਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News