ਪਟਿਆਲਾ ’ਚ ਤੇਜ਼ ਝੱਖੜ, ਜ਼ਬਰਦਸਤ ਗੜੇਮਾਰੀ ਨੇ ਬਦਲਿਆ ਮੌਸਮ ਦਾ ਮਿਜ਼ਾਜ

05/04/2022 5:59:10 PM

ਪਟਿਆਲਾ (ਵੈੱਬ ਡੈਸਕ, ਬਲਜਿੰਦਰ) : ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਦਰਮਿਆਨ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਅੱਜ ਜਿੱਥੇ ਸਵੇਰ ਤੋਂ ਹੀ ਸੂਬੇ ਵਿਚ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਬੱਦਲ ਛਾਏ ਰਹੇ, ਉਥੇ ਹੀ ਪਟਿਆਲਾ ਵਿਚ ਤੇਜ਼ ਝੱਖੜ ਦੇ ਨਾਲ-ਨਾਲ ਜ਼ਬਰਦਸਤ ਗੜੇਮਾਰੀ ਵੀ ਹੋਈ ਹੈ। ਇਸ ਨਾਲ ਪਟਿਆਲਾ ਵਾਸੀਆਂ ਨੂੰ ਗਰਮੀ ਤੋਂ ਕੁੱਝ ਸਮੇਂ ਲਈ ਰਾਹਤ ਮਿਲਣੀ ਲਾਜ਼ਮੀ ਹੈ। ਦੱਸਣਯੋਗ ਹੈ ਕਿ ਪਿਛਲੇ ਕੁੱਝ ਹਫਤਿਆਂ ਤੋਂ ਗਰਮੀ ਵੱਧਣ ਦੇ ਨਾਲ ਨਾ ਸਿਰਫ ਲੋਕਾਂ ਦਾ ਤ੍ਰਾਹ ਨਿਕਲਿਆ ਹੋਇਆ ਸੀ, ਸਗੋਂ ਪਾਵਰਕਾਮ ਵੀ ਬਿਜਲੀ ਦੀ ਮੰਗ ਵਧਣ ਕਾਰਣ ਮਾੜੇ ਹਾਲਾਤ ’ਚੋਂ ਨਿਕਲ ਰਿਹਾ ਸੀ।

ਇਹ ਵੀ ਪੜ੍ਹੋ : ਹਾਈਕਮਾਨ ਨੂੰ ਕਾਰਵਾਈ ਲਈ ਲਿਖੇ ਪੱਤਰ ’ਤੇ ਨਵਜੋਤ ਸਿੱਧੂ ਨੇ ਤੋੜੀ ਚੁੱਪੀ, ਦਿੱਤਾ ਵੱਡਾ ਬਿਆਨ

PunjabKesari

ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਕੁੱਝ ਘੰਟਿਆਂ ਵਿਚ ਸੂਬੇ ਅੰਦਰ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਸ ਨਾਲ ਕੁੱਝ ਸਮੇਂ ਲਈ ਗਰਮੀ ਤੋਂ ਰਾਹਤ ਮਿਲਣੀ ਸੁਭਾਵਕ ਹੈ ਪਰ ਅਗਲੇ ਤਿੰਨ ਦਿਨਾਂ ਬਾਅਦ ਪਾਰਾ ਫਿਰ ਵਧੇਗਾ ਅਤੇ ਲੋਕਾਂ ਨੂੰ ਫਿਰ ਤੇਜ਼ ਲੂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਕਤਲ ਕਾਂਡ ’ਚ ਪੁਲਸ ਦੀ ਵੱਡੀ ਕਾਰਵਾਈ, ਕਰਨਾਲ ਜੇਲ ’ਚੋਂ ਗੈਂਗਸਟਰ ਭੂਪੀ ਰਾਣਾ ਨੂੰ ਲਿਆ ਵਾਰੰਟ ’ਤੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News