ਧੁੰਦ ’ਚ ਰੇਲਵੇ ਦੀ ‘ਨਾਈਟ ਪੈਟਰੋਲਿੰਗ’ ਸ਼ੁਰੂ : ਲੋਕੋ ਪਾਇਲਟਾਂ ਨੂੰ ਮੁਹੱਈਆ ਕਰਵਾਈ ‘ਫੌਗ ਸੇਫਟੀ ਡਿਵਾਈਸ’

Thursday, Nov 28, 2024 - 02:37 AM (IST)

ਧੁੰਦ ’ਚ ਰੇਲਵੇ ਦੀ ‘ਨਾਈਟ ਪੈਟਰੋਲਿੰਗ’ ਸ਼ੁਰੂ : ਲੋਕੋ ਪਾਇਲਟਾਂ ਨੂੰ ਮੁਹੱਈਆ ਕਰਵਾਈ ‘ਫੌਗ ਸੇਫਟੀ ਡਿਵਾਈਸ’

ਜਲੰਧਰ (ਪੁਨੀਤ) – ਧੁੰਦ ਕਾਰਨ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਟ੍ਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਆਉਂਦੀਆਂ ਹਨ। ਆਮ ਤੌਰ ’ਤੇ ਧੁੰਦ ਜ਼ਿਆਦਾ ਹੋਣ ਕਾਰਨ ਲੋਕੋ ਪਾਇਲਟਾਂ ਨੂੰ ਅਗਲੇ ਸਿਗਨਲਾਂ ਦਾ ਸਹੀ ਪਤਾ ਨਹੀਂ ਚੱਲਦਾ, ਜਿਸ ਦਾ ਅਸਰ ਸਿੱਧੇ ਤੌਰ ’ਤੇ ਟ੍ਰੇਨਾਂ ਦੀ ਆਵਾਜਾਈ ’ਤੇ ਪੈਂਦਾ ਹੈ। ਇਸੇ ਦੇ ਮੱਦੇਨਜ਼ਰ ਰੇਲਵੇ ਵੱਲੋਂ ਜ਼ਰੂਰੀ ਕਦਮ ਉਠਾਏ ਗਏ ਅਤੇ ਫੌਗ ਸੇਫਟੀ ਡਿਵਾਈਸ, ਸਿਗਨਲ ਲੋਕੇਸ਼ਨ ਬੁਕਲੇਟ ਵਰਗੇ ਉਪਕਰਨਾਂ ਦਾ ਪ੍ਰਬੰਧ ਕਰਵਾਇਆ ਗਿਆ। ਇਸ ਨਾਲ ਲੋਕੋ ਟ੍ਰੇਨਾਂ ਦੀ ਆਵਾਜਾਈ ਵਿਚ ਮਦਦ ਮਿਲੇਗੀ।

ਉਥੇ ਹੀ ਸਰਦੀ ਦੌਰਾਨ ਰੇਲ ਟ੍ਰੈਕ ਕ੍ਰੈਕ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸਦੀ ਜਾਂਚ ਲਈ ਟ੍ਰੈਕ ’ਤੇ ਨਾਈਟ ਪੈਟਰੋਲਿੰਗ ਸ਼ੁਰੂ ਕਰਵਾਈ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ’ਤੇ ਕੰਟਰੋਲ ਕੀਤਾ ਜਾ ਸਕੇ। ਇਸਦੇ ਲਈ ਸੀਨੀਅਰ ਅਧਿਕਾਰੀਆਂ ਵੱਲੋਂ ਰੋਜ਼ਾਨਾ ਗਰਾਊਂਡ ਰਿਪੋਰਟ ’ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਉਪਕਰਨਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਰੇਲਵੇ ਵੱਲੋਂ ਵੱਖ-ਵੱਖ ਸਟੇਸ਼ਨਾਂ ਅਧੀਨ ਅਧਿਕਾਰੀਆਂ ਨੂੰ ਸ਼ੈਡਿਊਲ ਦਿੱਤਾ ਜਾ ਰਿਹਾ ਹੈ, ਜਿਸ ਦੇ ਆਧਾਰ ’ਤੇ ਜਾਂਚ ਦਾ ਕੰਮ ਪੂਰਾ ਕਰਵਾਇਆ ਜਾ ਰਿਹਾ ਹੈ।

ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੇ ਦੱਿਸਆ ਕਿ ਟ੍ਰੇਨਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਕਰਨ ਲਈ ਠੋਸ ਕਦਮ ਉਠਾਏ ਗਏ ਹਨ। ਰੇਲ ਇੰਜਣ ਵਿਚ ਲੋਕੋ ਪਾਇਲਟ ਨੂੰ ਸੁਰੱਖਿਆ ਦੇ ਭਰੋਸੇਮੰਦ ਉਪਕਰਨ ਦੇ ਤੌਰ ’ਤੇ ਫੌਗ ਸੇਫਟੀ ਡਿਵਾਈਸ ਉਪਲੱਬਧ ਕਰਵਾਏ ਗਏ ਹਨ। ਇਸੇ ਕ੍ਰਮ ਵਿਚ ਸਿਗਨਲਾਂ ਦੀ ਜਾਣਕਾਰੀ ਲਈ ਸਾਰੇ ਲੋਕੋ ਪਾਇਲਟਾਂ ਨੂੰ ਸਿਗਨਲ ਲੋਕੇਸ਼ਨ ਬੁਕਲੇਟ ਉਪਲੱਬਧ ਕਰਵਾਈ ਗਈ ਹੈ। ਇਸ ਤੋਂ ਇਲਾਵਾ ਟ੍ਰੇਨਾਂ ਦੇ ਲੋਕੋ ਪਾਇਲਟਾਂ ਨੂੰ ਸਾਵਧਾਨੀਆਂ ਦੀ ਪਾਲਣਾ ਕਰਨ, ਧੁੰਦ ਵਿਚ ਅੱਗੇ ਦਾ ਰਸਤਾ ਸਹੀ ਢੰਗ ਨਾਲ ਨਜ਼ਰ ਨਾ ਆਉਣ ਦੀ ਸਥਿਤੀ ਵਿਚ ਰਫਤਾਰ ਨੂੰ ਕੰਟਰੋਲ ਕਰਨ ਵਰਗੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।


author

Inder Prajapati

Content Editor

Related News