ਮੁਰੰਮਤ ਕਾਰਨ ਰੇਲ ਗੱਡੀਆਂ ਨੂੰ ਰੋਕਿਆ ਰੇਲਵੇ ਸਟੇਸ਼ਨ ’ਤੇ
Monday, Jun 18, 2018 - 12:32 AM (IST)
ਰੂਪਨਗਰ, (ਕੈਲਾਸ਼)- ਅੱਜ ਅੰਬਾਲਾ ਤੋਂ ਨੰਗਲ (ਵਾਇਆ ਰੂਪਨਗਰ) ਵੱਲ ਜਾਣ ਵਾਲੀ ਰੇਲ ਗੱਡੀ ਨੂੰ ਭਰਤਗਡ਼੍ਹ ਦੇ ਨਜ਼ਦੀਕ ਚੱਲ ਰਹੀ ਰੇਲਵੇ ਲਾਈਨ ਅਤੇ ਰੇਲਵੇ ਅੰਡਰ ਬ੍ਰਿਜ ਦੀ ਮੁਰੰਮਤ ਕਾਰਨ ਰੂਪਨਗਰ ਵਿਖੇ ਹੀ ਰੋਕ ਲਿਆ ਗਿਆ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 
ਜਾਣਕਾਰੀ ਅਨੁਸਾਰ ਅੰਬਾਲਾ ਤੋਂ ਨੰਗਲ ਡੈਮ ਨੂੰ ਜਾਣ ਵਾਲੀ ਰੇਲਗੱਡੀ ਜੋ ਸਵੇਰੇ ਅੱਜ ਰੂਪਨਗਰ 9 ਵਜੇ ਪਹੁੰਚੀ ਸੀ, ਨੂੰ ਰੂਪਨਗਰ ਸਟੇਸ਼ਨ ’ਤੇ ਹੀ ਰੋਕ ਲਿਆ ਗਿਆ। ਜਾਣਕਾਰੀ ਅਨੁਸਾਰ ਉਕਤ ਰੇਲ ਗੱਡੀ ਨੰਗਲ ਪਹੁੰਚ ਕੇ ਮੁਡ਼ ਵਾਪਸ ਅੰਬਾਲਾ ਜਾਂਦੀ ਹੈ ਪਰ ਉਕਤ ਗੱਡੀ ਨੂੰ ਅੱਜ ਰੂਪਨਗਰ ਤੋਂ ਲੱਗਭਗ 12:45 ’ਤੇ ਰਵਾਨਾ ਕੀਤਾ ਗਿਆ। ਇਸੇ ਤਰ੍ਹਾਂ ਅੰਬਾਲਾ ਤੋਂ ਨੰਗਲ ਅੰਬ ਜਾਣ ਵਾਲੀ ਰੇਲ ਗੱਡੀ ਜੋ ਚੰਡੀਗਡ਼੍ਹ ਤੋਂ ਹੋ ਕੇ ਸਵੇਰੇ 10 ਵਜੇ ਰੂਪਨਗਰ ਪੰਹੁਚਦੀ ਹੈ, ਨੂੰ ਵੀ ਨੰਗਲ ਜਾਣ ਤੋਂ ਰੋਕ ਲਿਆ ਗਿਆ। ਸਹਾਰਨਪੁਰ-ਨੰਗਲ ਡੈਮ ਜਾਣ ਵਾਲੀ ਗੱਡੀ, ਜੋ ਵਾਇਆ ਸਰਹਿੰਦ ਤੋਂ 11:15 ਵਜੇ ਰੂਪਨਗਰ ਪਹੁੰਚਦੀ ਹੈ, ਨੂੰ ਰੂਪਨਗਰ ਤੋਂ ਹੀ ਵਾਪਸ 3:20 ਸ਼ਾਮ ਸਹਾਰਨਪੁਰ ਲਈ ਰਵਾਨਾ ਕੀਤਾ ਗਿਆ। ਇਸ ਤੋਂ ਇਲਾਵਾ ਬਾਕੀ ਰੇਲ ਗੱਡੀਆਂ ਜਿਨ੍ਹਾਂ ਵਿਚ ਹਿਮਾਚਲ ਐਕਸਪ੍ਰੈੱਸ ਜੋ ਸਵੇਰੇ ਦਿੱਲੀ ਤੋਂ ਚੱਲ ਕੇ ਨੰਗਲ ਜਾਣ ਲਈ ਰੂਪਨਗਰ ਕਰੀਬ 5:15 ਵਜੇ ਅਤੇ ਨੰਗਲ-ਦਿੱਲੀ ਜਨ ਸ਼ਤਾਬਦੀ, ਜੋ ਸਵੇਰੇ 6:30 ਵਜੇ ਰੂਪਨਗਰ ਤੋਂ ਚੱਲਦੀ ਹੈ ਪਹਿਲਾਂ ਵਾਂਗ ਚੱਲੀਆਂ। ਨੰਗਲ ਤੋਂ ਅੰਮ੍ਰਿਤਸਰ ਜਾਣ ਵਾਲੀ ਰੇਲਗੱਡੀ ਜੋ ਸਵੇਰੇ 8:30 ਵਜੇ ਰੂਪਨਗਰ ਤੋਂ ਚੱਲਦੀ ਹੈ, ਆਪਣੇ ਵੇਲੇ ਸਿਰ ਰਵਾਨਾ ਹੋ ਗਈ।
