ਰੇਲਵੇ ਨੇ ਪੰਜਾਬ ਸਣੇ 4 ਹੋਰ ਰਾਜਾਂ ਤੋਂ ਹੋਲੀ ’ਤੇ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਕੀਤਾ ਐਲਾਨ
Wednesday, Mar 24, 2021 - 02:15 PM (IST)
ਜੈਤੋ (ਰਘੂਨੰਦਨ ਪਰਾਸ਼ਰ) - ਰੇਲ ਮੰਤਰਾਲਾ ਨੇ ਆਉਣ ਵਾਲੇ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਵੱਖ-ਵੱਖ ਰੂਟਾਂ 'ਤੇ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਰੇਲ ਮੰਤਰਾਲਾ ਨੇ ਟ੍ਰੇਨ ਨੰਬਰ 07003/07004 ਸਿਕੰਦਰਬਾਦ-ਗੋਰਖਪੁਰ-ਸਿਕੰਦਰਬਾਦ ਸਪੈਸ਼ਲ ਟ੍ਰੇਨ, 07003 ਸਿਕੰਦਰਾਬਾਦ-ਗੋਰਖਪੁਰ ਸਪੈਸ਼ਲ ਰੇਲਗੱਡੀ 25 ਮਾਰਚ ਨੂੰ ਸਿਕੰਦਰਾਬਾਦ ਤੋਂ ਸਵੇਰੇ 09.25 ਵਜੇ ਰਵਾਨਾ ਹੋਣ ਦਾ ਕਿਹਾ ਹੈ, ਜੋ ਤੀਜੇ ਦਿਨ ਸਵੇਰੇ 06.25 ਵਜੇ ਗੋਰਖਪੁਰ ਪਹੁੰਚੇਗੀ। ਵਾਪਸੀ ਦੀ ਦਿਸ਼ਾ ਵਿਚ 07004 ਗੋਰਖਪੁਰ-ਸਿਕੰਦਰਾਬਾਦ ਸਪੈਸ਼ਲ ਟ੍ਰੇਨ ਗੋਰਖਪੁਰ ਤੋਂ 30 ਮਾਰਚ ਨੂੰ ਸ਼ਾਮ 05.25 ਵਜੇ ਰਵਾਨਾ ਹੋਵੇਗੀ ਅਤੇ ਤੀਜੇ ਦਿਨ ਸਵੇਰੇ 04.10 ਵਜੇ ਸਿਕੰਦਰਬਾਦ ਪਹੁੰਚੇਗੀ। ਇਹ ਵਿਸ਼ੇਸ਼ ਟ੍ਰੇਨ ਦੋਵਾਂ ਦਿਸ਼ਾਵਾਂ ਵਿੱਚ ਬੱਲਰਸ਼ਾਹ, ਨਾਗਪੁਰ, ਇਟਾਰਸੀ, ਭੋਪਾਲ, ਝਾਂਸੀ, ਓਰਈ, ਕਾਨਪੁਰ ਸੈਂਟਰਲ, ਬਾਰਾਬੰਕੀ ਅਤੇ ਗੋਂਡਾ ਸਟੇਸ਼ਨਾਂ 'ਤੇ ਰੁਕੇਗੀ।
ਟ੍ਰੇਨ ਨੰਬਰ 09049/09050 ਸੂਰਤ-ਮੁਜ਼ੱਫਰਪੁਰ-ਸੂਰਤ ਸਪੈਸ਼ਲ ਰੇਲਗੱਡੀ
09049 ਸੂਰਤ-ਮੁਜ਼ੱਫਰਪੁਰ ਸਪੈਸ਼ਲ ਟ੍ਰੇਨ 26 ਮਾਰਚ ਨੂੰ ਸਵੇਰੇ 07.40 ਵਜੇ ਸੂਰਤ ਤੋਂ ਰਵਾਨਾ ਹੋਵੇਗੀ ਅਤੇ ਤੀਜੇ ਦਿਨ ਸਵੇਰੇ 04.30 ਵਜੇ ਮੁਜ਼ੱਫਰਪੁਰ ਪਹੁੰਚੇਗੀ। ਵਾਪਸੀ ਦੀ ਦਿਸ਼ਾ ਵਿਚ 09050 ਮੁਜ਼ੱਫਰਪੁਰ-ਸੂਰਤ ਸਪੈਸ਼ਲ ਟ੍ਰੇਨ 28 ਮਾਰਚ ਨੂੰ ਸ਼ਾਮ 08.10 ਵਜੇ ਮੁਜ਼ੱਫਰਪੁਰ ਤੋਂ ਰਵਾਨਾ ਹੋਵੇਗੀ ਅਤੇ ਤੀਜੇ ਦਿਨ ਸ਼ਾਮ 05.05 ਵਜੇ ਸੂਰਤ ਪਹੁੰਚੇਗੀ। ਇਹ ਵਿਸ਼ੇਸ਼ ਟ੍ਰੇਨ ਵਡੋਦਰਾ, ਰਤਲਾਮ, ਉਜੈਨ, ਮਕਸੀ, ਬਿਵਾੜਾ ਰਾਜਗੜ, ਗੁਣਾ, ਅਸ਼ੋਕਨਗਰ, ਬੀਨਾ, ਝਾਂਸੀ, ਗਵਾਲੀਅਰ, ਆਗਰਾ ਕੈਂਟ, ਟੁੰਡਲਾ, ਕਾਨਪੁਰ ਸੈਂਟਰਲ, ਲਖਨਊ, ਫੈਜ਼ਾਬਾਦ, ਅਯੁੱਧਿਆ, ਸ਼ਾਹਗੰਜ, ਆਜ਼ਮਗੜ੍ਹ, ਮਊ, ਬਲੀਆ, ਛਪਰਾ ਲਈ ਜਾਂਦੀ ਹੈ। ਇਹ ਟ੍ਰੇਨ ਹਾਜੀਪੁਰ ਸਟੇਸ਼ਨਾਂ 'ਤੇ ਦੋਵਾਂ ਦਿਸ਼ਾਵਾਂ 'ਤੇ ਰੁਕੇਗੀ।
ਟ੍ਰੇਨ ਨੰਬਰ 04145/04146 ਕਾਨਪੁਰ ਸੈਂਟਰਲ-ਅੰਮ੍ਰਿਤਸਰ-ਕਾਨਪੁਰ ਸੈਂਟਰਲ ਸੁਪਰਫਾਸਟ ਸਪਤਾਹਕ ਸਪੈਸ਼ਲ 04145 ਕਾਨਪੁਰ ਸੈਂਟਰਲ-ਅੰਮ੍ਰਿਤਸਰ ਸੁਪਰਫਾਸਟ ਸਪਤਾਹ ਸਪੈਸ਼ਲ ਹਰ ਸੋਮਵਾਰ 05 ਅਪ੍ਰੈਲ ਤੋਂ ਸ਼ਾਮ 05.50 ਵਜੇ ਕਾਨਪੁਰ ਸੈਂਟਰਲ ਤੋਂ 05 ਅਪ੍ਰੈਲ ਤੋਂ ਅਗਲੇ ਆਦੇਸ਼ ਤਕ ਸਵੇਰੇ 9.30 ਵਜੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ ਦੀ ਦਿਸ਼ਾ ਵਿਚ 04146 ਅੰਮ੍ਰਿਤਸਰ-ਕਾਨਪੁਰ ਸੈਂਟਰਲ ਸੁਪਰਫਾਸਟ ਸਪਤਾਹਿਕ ਸਪੈਸ਼ਲ ਹਰ ਮੰਗਲਵਾਰ ਨੂੰ ਦੁਪਹਿਰ 12.45 ਵਜੇ 06 ਅਪ੍ਰੈਲ ਤੋਂ ਤੱਕ ਰਵਾਨਾ ਹੋਵੇਗੀ, ਜੋ ਅਗਲੇ ਦਿਨ ਸਵੇਰੇ 04.50 ਵਜੇ ਕਾਨਪੁਰ ਸੈਂਟਰਲ ਪਹੁੰਚੇਗੀ। ਇਹ ਵਿਸ਼ੇਸ਼ ਟ੍ਰੇਨ ਉਨਾਓ, ਬਾਲਾਮੌਉ, ਬਰੇਲੀ, ਮੁਰਾਦਾਬਾਦ, ਲਕਸ਼ਰ, ਰੁੜਕੀ, ਸਹਾਰਨਪੁਰ, ਅੰਬਾਲਾ, ਰਾਜਪੁਰਾ, ਸਾਹਨੇਵਾਲ, ਲੁਧਿਆਣਾ, ਫਗਵਾੜਾ, ਜਲੰਧਰ ਅਤੇ ਬਿਆਸ ਸਟੇਸ਼ਨਾਂ 'ਤੇ ਦੋਵਾਂ ਦਿਸ਼ਾਵਾਂ 'ਤੇ ਰੁਕੇਗੀ।
ਟ੍ਰੇਨ ਨੰਬਰ 05703 ਨਿਊਜਲਪਿਗੁੜੀ-ਜੰਮੂਤਵੀ ਸਪੈਸ਼ਲ (ਇਕ ਫੇਰਾ)
05703 ਨਿਊਜਾਲਪਾਈਗੁਡੀ-ਜੰਮੂਤਵੀ ਸਪੈਸ਼ਲ (ਇਕ ਫੇਰਾ) ਨਿਊਜਾਲਪਾਈਗੁੜੀ ਤੋਂ 24 ਮਾਰਚ ਨੂੰ ਸ਼ਾਮ 9.30 ਵਜੇ ਰਵਾਨਾ ਹੋਵੇਗੀ ਅਤੇ ਤੀਜੇ ਦਿਨ ਰਾਤ 01.10 ਵਜੇ ਜੰਮੂਤਵੀ ਪਹੁੰਚੇਗੀ।
ਇਹ ਵਿਸ਼ੇਸ਼ ਟ੍ਰੇਨ ਕਿਸ਼ਨਗੰਜ, ਕਤੀਹਾਰ, ਕਰਾਗੋਲਾ ਰੋਡ, ਨੌਗਾਚੀਆ, ਖਗੜੀਆ, ਬੇਗੂਸਰਾਏ, ਬਰੌਣੀ, ਸਮਸਤੀਪੁਰ, ਮੁਜ਼ੱਫਰਪੁਰ, ਮੋਤੀਪੁਰ, ਚੱਕੀਆ, ਬਾਪੁਧਮ ਮੋਤੀਹਾਰੀ, ਸੁਗੌਲੀ, ਬੇਟੀਆਹ, ਨਰਕਟੀਆਗੰਜ, ਬਾਘਾ, ਸਿਸਵਾ ਬਾਜ਼ਾਰ, ਕਪਤਾਨਗੰਜ, ਗੋਰਖਪੁਰ, ਬਸਤੀ, ਗੋਰਖਪੁਰ, ਸ਼ਾਹਜਹਾਨਪੁਰ, ਬਰੇਲੀ, ਮੁਰਾਦਾਬਾਦ, ਲੂਸਰ, ਰੁੜਕੀ, ਸਹਾਰਨਪੁਰ, ਯਮੁਨਾਨਗਰ ਜਗਾਧਰੀ, ਅੰਬਾਲਾ ਛਾਉਣੀ, ਲੁਧਿਆਣਾ, ਜਲੰਧਰ ਛਾਉਣੀ, ਪਠਾਨਕੋਟ ਅਤੇ ਕਠੂਆ ਸਟੇਸ਼ਨ ’ਤੇ ਰੁਕੇਗੀ।