ਹੋਲੀ ’ਤੇ ਯਾਤਰੀਆਂ ਨੂੰ ਰੇਲਵੇ ਦਾ ਤੋਹਫ਼ਾ, ਕੱਲ੍ਹ ਤੋਂ ਚੱਲੇਗੀ ਇਹ ਸਪੈਸ਼ਲ ਟ੍ਰੇਨ, ਇਨ੍ਹਾਂ ਜਗ੍ਹਾ 'ਤੇ ਹੋਵੇਗੀ ਠਹਿਰ

Thursday, Feb 26, 2026 - 10:30 AM (IST)

ਹੋਲੀ ’ਤੇ ਯਾਤਰੀਆਂ ਨੂੰ ਰੇਲਵੇ ਦਾ ਤੋਹਫ਼ਾ, ਕੱਲ੍ਹ ਤੋਂ ਚੱਲੇਗੀ ਇਹ ਸਪੈਸ਼ਲ ਟ੍ਰੇਨ, ਇਨ੍ਹਾਂ ਜਗ੍ਹਾ 'ਤੇ ਹੋਵੇਗੀ ਠਹਿਰ

ਅੰਮ੍ਰਿਤਸਰ (ਜਸ਼ਨ)- ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਰੇਲ ਯਾਤਰੀਆਂ ਦੇ ਸੁਵਿਧਾਜਨਕ ਆਵਾਜਾਈ ਲਈ ਰੇਲਵੇ ਵੱਲੋਂ ਹੋਲੀ ਦੇ ਮੱਦੇਨਜ਼ਰ ਕੁਝ ਰਾਖਵੀਆਂ ਸਪੈਸ਼ਲ ਰੇਲਗੱਡੀਆਂ ਦਾ ਸੰਚਾਲਨ ਕੀਤਾ ਜਾਵੇਗਾ। ਰੇਲਗੱਡੀ ਨੰਬਰ 04664/04663 ਅੰਮ੍ਰਿਤਸਰ–ਪਟਨਾ–ਅੰਮ੍ਰਿਤਸਰ ਰਾਖਵੀਂ ਸਪੈਸ਼ਲ ਐਕਸਪ੍ਰੈੱਸ ਇਸ ’ਚ ਸ਼ਾਮਲ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਆਉਣ ਵਾਲੇ ਦਿਨਾਂ ਦੌਰਾਨ ਕਿਸ ਤਰ੍ਹਾਂ ਦਾ ਰਹੇਗਾ ਮੌਸਮ, ਪੜ੍ਹੋ ਤਾਜ਼ਾ ਅਪਡੇਟ

ਰਾਖਵੀਂ ਸਪੈਸ਼ਲ ਐਕਸਪ੍ਰੈੱਸ ਟ੍ਰੇਨ ਨੰਬਰ-04664 ਅੰਮ੍ਰਿਤਸਰ ਤੋਂ ਪਟਨਾ ਲਈ 27 ਫਰਵਰੀ, 02 ਮਾਰਚ ਅਤੇ 05 ਮਾਰਚ (ਤਿੰਨ ਟਰਿੱਪ) ਨੂੰ ਚੱਲੇਗੀ। ਇਹ ਟ੍ਰੇਨ ਅੰਮ੍ਰਿਤਸਰ ਤੋਂ ਸਵੇਰੇ 09:45 ਵਜੇ ਰਵਾਨਾ ਹੋ ਕੇ ਲੱਗਭਗ 27 ਘੰਟੇ ਬਾਅਦ ਦੁਪਹਿਰ 13:30 ਵਜੇ ਪਟਨਾ ਪਹੁੰਚੇਗੀ। ਰਾਖਵੀਂ ਸਪੈਸ਼ਲ ਐਕਸਪ੍ਰੈੱਸ ਟ੍ਰੇਨ ਨੰਬਰ 04663 ਪਟਨਾ ਤੋਂ ਅੰਮ੍ਰਿਤਸਰ ਲਈ 28 ਫਰਵਰੀ, 3 ਮਾਰਚ ਤੇ 6 ਮਾਰਚ (ਤਿੰਨ ਟਰਿੱਪ) ਨੂੰ ਚੱਲੇਗੀ। ਇਹ ਟ੍ਰੇਨ ਪਟਨਾ ਤੋਂ ਸ਼ਾਮ 16:00 ਵਜੇ ਰਵਾਨਾ ਹੋ ਕੇ ਲੱਗਭਗ 28 ਘੰਟੇ ਬਾਅਦ ਰਾਤ 20:00 ਵਜੇ ਅੰਮ੍ਰਿਤਸਰ ਪਹੁੰਚੇਗੀ।

ਇਹ ਵੀ ਪੜ੍ਹੋ- 'ਤੁਸੀਂ 2 ਮਾਰੇ ਅਸੀਂ 10 ਨੂੰ...', ਪੁਲਸ ਮੁਲਾਜ਼ਮਾਂ ਦੇ ਕਤਲ ਪਿੱਛੋਂ ਲਾਰੈਂਸ ਦੀ ਸਿੱਧੀ ਧਮਕੀ

ਯਾਤਰੀਆਂ ਦੀ ਸੁਵਿਧਾ ਲਈ ਮਾਰਗ ’ਚ ਇਹ ਰਾਖਵੀਂ ਸਪੈਸ਼ਲ ਐਕਸਪ੍ਰੈਸ ਟ੍ਰੇਨ ਦੋਵਾਂ ਦਿਸ਼ਾਵਾਂ ’ਚ ਬਿਆਸ ਰੇਲਵੇ ਸਟੇਸ਼ਨ, ਜਲੰਧਰ ਸਿਟੀ ਰੇਲਵੇ ਸਟੇਸ਼ਨ, ਢੰਡਾਰੀ ਕਲਾਂ ਰੇਲਵੇ ਸਟੇਸ਼ਨ, ਸਰਹਿੰਦ ਰੇਲਵੇ ਸਟੇਸ਼ਨ, ਅੰਬਾਲਾ ਕੈਂਟ ਰੇਲਵੇ ਸਟੇਸ਼ਨ, ਯਮੁਨਾਨਗਰ-ਜਗਾਧਰੀ ਰੇਲਵੇ ਸਟੇਸ਼ਨ, ਸਹਾਰਨਪੁਰ ਰੇਲਵੇ ਸਟੇਸ਼ਨ, ਰੁੜਕੀ ਰੇਲਵੇ ਸਟੇਸ਼ਨ, ਮੁਰਾਦਾਬਾਦ ਰੇਲਵੇ ਸਟੇਸ਼ਨ, ਰਾਮਪੁਰ ਰੇਲਵੇ ਸਟੇਸ਼ਨ, ਬਰੇਲੀ ਰੇਲਵੇ ਸਟੇਸ਼ਨ, ਹਰਦੋਈ ਰੇਲਵੇ ਸਟੇਸ਼ਨਾਂ ’ਤੇ ਰੁਕੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shivani Bassan

Content Editor

Related News