ਰੇਲਵੇ ਵੱਲੋਂ ਸ੍ਰੀਗੰਗਾਨਗਰ ਤੋਂ ਆਗਰਾ ਲਈ ਵਿਸ਼ੇਸ਼ ਟਰੇਨ ਸ਼ੁਰੂ

01/04/2020 7:49:07 PM

ਮਲੋਟ,(ਵਿਕਾਸ)-ਰੇਲਵੇ ਵੱਲੋਂ ਸਰਦੀ ਦੇ ਮੌਸਮ ਦੌਰਾਨ ਯਾਤਰੀਆਂ ਦੇ ਵਧਣ ਦੇ ਮੱਦੇਨਜ਼ਰ 13 ਜਨਵਰੀ ਤਕ ਵਿਸ਼ੇਸ਼ ਪੈਸੰਜਰ ਟਰੇਨ ਸ਼ੁਰੂ ਕੀਤੀ ਗਈ ਹੈ, ਜੋ ਕਿ ਸ੍ਰੀਗੰਗਾਨਗਰ ਤੋਂ ਆਗਰਾ ਤਕ ਚਲੇਗੀ । ਇਹ ਟਰੇਨ ਨੰ. 04751 ਸ੍ਰੀਗੰਗਾਨਗਰ ਤੋਂ ਰਾਤੀਂ 9 ਵਜੇ ਚੱਲੇਗੀ ਅਤੇ ਮਲੋਟ ਸਟੇਸ਼ਨ 'ਤੇ ਰਾਤੀਂ 10. 22 ਵਜੇ ਪਹੁੰਚੇਗੀ ਅਤੇ ਨਵੀਂ ਦਿੱਲੀ ਅਗਲੇ ਦਿਨ ਸਵੇਰੇ 6.20 ਵਜੇ ਅਤੇ ਆਗਰਾ ਵਿਖੇ ਦੁਪਹਿਰ 11.50 ਵਜੇ ਪੁੱਜੇਗੀ। ਵਾਪਸੀ 'ਤੇ ਇਹ ਟਰੇਨ 04752 ਆਗਰਾ ਤੋਂ ਸ਼ਾਮ 3.20 ਵਜੇ ਚਲੇਗੀ ਅਤੇ ਨਵੀਂ ਦਿੱਲੀ ਤੋਂ ਸ਼ਾਮ 8 ਵਜੇ ਚਲੇਗੀ ਅਤੇ ਮਲੋਟ ਸਟੇਸ਼ਨ 'ਤੇ ਸਵੇਰੇ 4.57 ਵਜੇ ਪਹੁੰਚੇਗੀ ਅਤੇ ਸ੍ਰੀਗੰਗਾਨਗਰ ਵਿਖੇ ਸਵੇਰੇ 7.10 ਵਜੇ ਪਹੁੰਚੇਗੀ। ਇਹ ਸਪੈਸ਼ਲ ਟਰੇਨ ਸ੍ਰੀ ਗੰਗਾਨਗਰ, ਅਬੋਹਰ, ਮਲੋਟ , ਬਠਿੰਡਾ ਬਰਾਸਤਾ ਮਾਨਸਾ, ਜਾਖਲ, ਨਰਵਾਣਾ, ਜੀਂਦ , ਰੋਹਤਕ ਅਤੇ ਨਵੀਂ ਦਿੱਲੀ ਹੋ ਕੇ ਆਗਰਾ ਵਿਖੇ ਪਹੁੰਚੇਗੀ ।


Related News