ਰੇਲਵੇ ਨੇ ਕਿਸੇ ਨਿਯਮ ''ਚ ਨਹੀਂ ਕੀਤਾ ਹੈ ਬਦਲਾਅ, ਸੋਸ਼ਲ ਮੀਡੀਆ ''ਤੇ ਵਾਇਰਲ ਮੈਸੇਜ ਇਕ ਅਫਵਾਹ

Tuesday, Jul 04, 2017 - 12:41 PM (IST)

ਚੰਡੀਗੜ੍ਹ (ਲਲਨ)- ਵੇਟਿੰਗ ਟਿਕਟ ਖਤਮ ਹੋਣ ਤੇ ਸਿਰਫ਼ ਕਨਫਰਮ ਟਿਕਟ ਮਿਲਣ ਦੇ ਵਟਸਐਪ ਤੇ ਫੇਸਬੁਕ 'ਤੇ ਚੱਲ ਰਹੇ ਮੈਸੇਜ ਤੋਂ ਬਾਅਦ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪੁੱਛਗਿੱਛ ਕਾਊਂਟਰ 'ਤੇ ਲੋਕਾਂ ਦੀ ਭੀੜ ਲਗ ਗਈ। ਇਹੀ ਨਹੀਂ ਤਤਕਾਲ ਟਿਕਟ ਰੱਦ ਕਰਵਾਉਣ 'ਤੇ ਰਿਫੰਡ ਮਿਲਣ ਦਾ ਮੈਸੇਜ ਵੀ ਵਾਇਰਲ ਹੋਇਆ, ਜਿਸ ਤੋਂ ਬਾਅਦ ਕਈ ਯਾਤਰੀ ਤਤਕਾਲ ਟਿਕਟ ਰੱਦ ਕਰਵਾਉਣ ਲਈ ਵੀ ਰੇਲਵੇ ਸਟੇਸ਼ਨ ਪਹੁੰਚੇ ਹੋਏ ਸਨ ਪਰ ਰੇਲਵੇ ਵਿਭਾਗ ਨੇ ਅਜਿਹੇ ਮੈਸੇਜ ਨੂੰ ਅਫ਼ਵਾਹ ਦੱਸਿਆ ਹੈ ਤੇ ਇਕ ਪ੍ਰੈੱਸ ਨੋਟ ਜਾਰੀ ਕੀਤਾ ਹੈ ਕਿ ਰੇਲਵੇ ਨੇ ਆਪਣੇ ਨਿਯਮਾਂ 'ਚ ਕੋਈ ਵੀ ਤਬਦੀਲੀ ਨਹੀਂ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਮੈਸੇਜ ਅਫ਼ਵਾਹ ਹਨ। ਇਸ ਨੂੰ ਲੈ ਕੇ ਪ੍ਰੈੱਸ ਨੋਟ ਵੀ ਜਾਰੀ ਕਰ ਦਿੱਤਾ ਗਿਆ ਹੈ ਕਿ ਰੇਲਵੇ ਨੇ ਕਿਸੇ ਵੀ ਨਿਯਮ 'ਚ ਤਬਦੀਲੀ ਨਹੀਂ ਕੀਤੀ ਹੈ। ਯਾਤਰੀਆਂ ਨੂੰ ਵੇਟਿੰਗ ਟਿਕਟ ਮਿਲੇਗੀ ਤੇ ਤਤਕਾਲ ਟਿਕਟ ਰੱਦ ਕਰਵਾਉਣ 'ਤੇ ਰਿਫੰਡ ਨਹੀਂ ਮਿਲੇਗਾ। -ਨੀਰਜ ਸ਼ਰਮਾ, ਸੀ. ਪੀ. ਆਰ. ਓ., ਨਵੀਂ ਦਿੱਲੀ ਰੇਲਵੇ


Related News