ਰੇਲਵੇ ਪਲੇਟਫਾਰਮ ਤੋਂ 18 ਬੋਤਲਾਂ ਦੇਸੀ ਹਰਿਆਣਾ ਨਾਜਾਇਜ਼ ਸ਼ਰਾਬ ਬਰਾਮਦ

Tuesday, Dec 19, 2017 - 05:30 PM (IST)

ਰੇਲਵੇ ਪਲੇਟਫਾਰਮ ਤੋਂ 18 ਬੋਤਲਾਂ ਦੇਸੀ ਹਰਿਆਣਾ ਨਾਜਾਇਜ਼ ਸ਼ਰਾਬ ਬਰਾਮਦ

ਬਰੇਟਾ (ਬਾਂਸਲ) - ਸਥਾਨਕ ਰੇਲਵੇ ਪੁਲਸ ਵੱਲੋਂ ਰੇਲਵੇ ਸਟੇਸ਼ਨ 'ਤੇ ਘੁੰਮ ਰਹੇ ਵਿਅਕਤੀ ਤੋਂ ਵੱਡੀ ਤਦਾਦ 'ਚ ਹਰਿਆਣਾ ਦੇਸ਼ੀ ਸ਼ਰਾਬ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ 'ਚ ਰਮੇਸ਼ ਕੁਮਾਰ ਪੁੱਤਰ ਨਗੀਨਾ ਕੁਮਾਰ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਕੋਲੋਂ 18 ਬੋਤਲਾਂ ਦੇਸੀ ਹਰਿਆਣਾ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ, ਜਿਸ ਖਿਲਾਫ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।


Related News