ਰੇਲਵੇ ਵਿਭਾਗ ਨੇ ਨਵੀਆਂ ਚੱਲ ਰਹੀਆਂ ਗੱਡੀਆਂ ਦੀ ਸਮਾਂ ਸੂਚੀ ਕੀਤੀ ਜਾਰੀ

Tuesday, Feb 23, 2021 - 01:03 AM (IST)

ਰੇਲਵੇ ਵਿਭਾਗ ਨੇ ਨਵੀਆਂ ਚੱਲ ਰਹੀਆਂ ਗੱਡੀਆਂ ਦੀ ਸਮਾਂ ਸੂਚੀ ਕੀਤੀ ਜਾਰੀ

ਫਿਰੋਜ਼ਪੁਰ, (ਮਲਹੋਤਰਾ, ਆਨੰਦ)– ਰੇਲਵੇ ਵਿਭਾਗ ਵੱਲੋਂ ਫਿਰੋਜ਼ਪੁਰ ਮੰਡਲ ਵਿਚ ਚਲਾਈਆਂ ਜਾ ਰਹੀਆਂ 8 ਜੋੜੀ ਮੇਲ/ਐਕਸਪ੍ਰੈੱਸ ਰੇਲਗੱਡੀਆਂ ਦੀ ਸਮਾਂ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਗੱਡੀਆਂ ਦਾ ਸੰਚਾਲਣ 22 ਫਰਵਰੀ ਤੋਂ ਆਰੰਭ ਕਰ ਦਿੱਤਾ ਗਿਆ ਹੈ। ਡੀ. ਆਰ. ਐੱਮ. ਰਜੇਸ਼ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਕਾਲ ਕਾਰਣ ਬੰਦ ਕੀਤੀਆਂ ਗਈਆਂ ਰੇਲ ਗੱਡੀਆਂ ਨੂੰ ਹੌਲੀ ਹੌਲੀ ਪਟੜੀ ’ਤੇ ਲਿਆਂਦਾ ਜਾਵੇਗਾ। ਰੇਲ ਗੱਡੀ ’ਚ ਯਾਤਰਾ ਕਰਨ ਸਮੇਂ ਕੋਰੋਨਾ ਸਬੰਧੀ ਨਿਰਦੇਸ਼ਾਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਇਹ ਸਾਰੀਆਂ ਗੱਡੀਆਂ ਅਣਰਿਜ਼ਰਵਡ ਹੋਣਗੀਆਂ।

ਗੱਡੀਆਂ ਦਾ ਟਾਈਮ ਟੇਬਲ

–ਜਲੰਧਰ ਸ਼ਹਿਰ ਤੋਂ ਪਹਿਲੀ ਗੱਡੀ ਸਵੇਰੇ 6:50 ਵਜੇ ਚੱਲ ਕੇ ਸਵੇਰੇ 9:55 ਵਜੇ ਫਿਰੋਜ਼ਪੁਰ ਪੁੱਜੇਗੀ। ਦੂਜੀ ਗੱਡੀ ਸ਼ਾਮ 5:35 ਵਜੇ ਚੱਲ ਕੇ ਰਾਤ 8:35 ਵਜੇ ਫਿਰੋਜ਼ਪੁਰ ਪੁੱਜੇਗੀ।

-ਫਿਰੋਜ਼ਪੁਰ ਛਾਉਣੀ ਤੋਂ ਜਲੰਧਰ ਦੇ ਲਈ ਪਹਿਲੀ ਗੱਡੀ ਸਵੇਰੇ 4:50 ਵਜੇ ਚੱਲ ਕੇ 8:05 ਵਜੇ ਜਲੰਧਰ ਪੁੱਜੇਗੀ। ਦੂਜੀ ਗੱਡੀ ਸ਼ਾਮ 3:20 ਵਜੇ ਚੱਲ ਕੇ ਸ਼ਾਮ 6:25 ਵਜੇ ਜਲੰਧਰ ਪੁੱਜੇਗੀ।

-ਪਠਾਨਕੋਟ ਤੋਂ ਜੋਗਿੰਦਰਨਗਰ ਦੇ ਲਈ ਗੱਡੀ ਸਵੇਰੇ 10:10 ਵਜੇ ਚੱਲ ਕੇ ਸ਼ਾਮ 7:55 ਵਜੇ ਪੁੱਜੇਗੀ, ਜਦਕਿ ਵਾਪਸੀ ਲਈ ਜੋਗਿੰਦਰਨਗਰ ਤੋਂ ਗੱਡੀ ਸਵੇਰੇ 7:05 ਵਜੇ ਚੱਲ ਕੇ ਸ਼ਾਮ 5:05 ਵਜੇ ਪਠਾਨਕੋਟ ਪੁੱਜੇਗੀ।

-ਬਠਿੰਡਾ ਤੋਂ ਫਿਰੋਜ਼ਪੁਰ ਦੇ ਲਈ ਗੱਡੀ ਸਵੇਰੇ 6:40 ਵਜੇ ਚੱਲਿਆ ਕਰੇਗੀ ਅਤੇ ਸਵੇਰੇ 8:50 ਵਜੇ ਫਿਰੋਜ਼ਪੁਰ ਪਹੁੰਚੇਗੀ। ਵਾਪਸੀ ਲਈ ਫਿਰੋਜ਼ਪੁਰ ਤੋਂ ਗੱਡੀ ਸ਼ਾਮ 5:40 ਵਜੇ ਚੱਲ ਕੇ ਰਾਤ 7:55 ਵਜੇ ਬਠਿੰਡਾ ਪੁੱਜੇਗੀ।

-ਅੰਮ੍ਰਿਤਸਰ ਤੋਂ ਪਠਾਨਕੋਟ ਦੇ ਲਈ ਗੱਡੀ ਸਵੇਰੇ 6:45 ਵਜੇ ਚੱਲ ਕੇ ਸਵੇਰੇ 9:55 ਵਜੇ ਪੁੱਜੇਗੀ। ਪਠਾਨਕੋਟ ਤੋਂ ਵਾਪਸੀ ਗੱਡੀ ਸ਼ਾਮ 5:30 ਵਜੇ ਚੱਲ ਕੇ ਰਾਤ 8:30 ਵਜੇ ਅੰਮ੍ਰਿਤਸਰ ਪੁੱਜੇਗੀ।

-ਬਨਿਹਾਲ ਤੋਂ ਬਾਰਾਮੁੱਲਾ ਲਈ ਗੱਡੀ ਚੱਲਣ ਦਾ ਸਮਾਂ ਸਵੇਰੇ 11:25 ਵਜੇ ਹੋਵੇਗਾ ਅਤੇ ਪਹੁੰਚਣ ਦਾ ਸਮਾਂ ਬਾਅਦ ਦੁਪਹਿਰ 3 ਵਜੇ ਹੋਵੇਗਾ। ਬਾਰਾਮੁੱਲਾ ਤੋਂ ਗੱਡੀ ਵਾਪਸੀ ਚੱਲਣ ਦਾ ਸਮਾਂ ਸਵੇਰੇ 9:10 ਵਜੇ ਹੈ, ਜਦਕਿ ਗੱਡੀ ਬਨਿਹਾਲ ਦੁਪਹਿਰ 12:20 ਵਜੇ ਪੁੱਜੇਗੀ।

-ਪਠਾਨਕੋਟ ਤੋਂ ਊਧਮਪੁਰ ਦੇ ਲਈ ਗੱਡੀ ਸਵੇਰੇ 4:40 ਵਜੇ ਰਵਾਨਾ ਹੋ ਕੇ ਸਵੇਰੇ 9:15 ਵਜੇ ਪਹੁੰਚੇਗੀ। ਊਧਮਪੁਰ ਤੋਂ ਵਾਪਸੀ ਲਈ ਗੱਡੀ ਬਾਅਦ ਦੁਪਹਿਰ 3:55 ਵਜੇ ਚੱਲ ਕੇ ਰਾਤ 8:05 ਵਜੇ ਪਠਾਨਕੋਟ ਪੁੱਜੇਗੀ।

-ਅੰਬਾਲਾ ਕੈਂਟ ਤੋਂ ਲੁਧਿਆਣਾ ਦੇ ਲਈ ਗੱਡੀ ਸਵੇਰੇ 5:40 ਵਜੇ ਚੱਲ ਕੇ ਸਵੇਰੇ 8:10 ਵਜੇ ਲੁਧਿਆਣਾ ਪਹੁੰਚੇਗੀ। ਲੁਧਿਆਣਾ ਤੋਂ ਵਾਪਸੀ ਲਈ ਇਹ ਗੱਡੀ ਸ਼ਾਮ 4:10 ਵਜੇ ਰਵਾਨਾ ਹੋ ਕੇ ਸ਼ਾਮ 6:45 ਵਜੇ ਪਹੁੰਚਿਆ ਕਰੇਗੀ।
 


author

Bharat Thapa

Content Editor

Related News