ਟਰੇਨ ’ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਇਹ 5 DMU ਟਰੇਨਾਂ 15 ਜੂਨ ਤੋਂ ਰਹਿਣਗੀਆਂ ਰੱਦ
Thursday, Jun 10, 2021 - 05:07 PM (IST)
ਜਲੰਧਰ- ਰੇਲਵੇ ਮਹਿਕਮੇ ਨੇ ਯਾਤਰੀ ਨਾ ਮਿਲਣ ਕਰਕੇ 15 ਜੂਨ ਤੋਂ 5 ਜੋੜੀ ਡੀ. ਐੱਮ. ਯੂ. ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਉਥੇ ਹੀ 14 ਜੂਨ ਤੋਂ 5 ਜੋੜੀ ਸਪੈਸ਼ਲ ਟਰੇਨਾਂ ਦਾ ਸੰਚਾਲਨ ਵੀ ਕਰਨ ਜਾ ਰਿਹਾ ਹੈ। ਰੇਲਵੇ ਨੂੰ ਲੋਕਲ ਯਾਤਰੀ ਨਹੀਂ ਮਿਲ ਰਹੇ ਹਨ, ਜਿਸ ਕਾਰਨ ਪੰਜ ਜੋੜੀ ਡੀ. ਐੱਮ. ਯੂ. ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਦੋ ਮਹੀਨਿਆਂ ਵਿਚ ਰੇਲਵੇ ਨੇ ਅਜਿਹੀਆਂ ਕਈ ਟਰੇਨਾਂ ਨੂੰ ਰੱਦ ਕੀਤਾ ਹੈ, ਜਿਸ ’ਚ ਯਾਤਰੀ ਨਹੀਂ ਮਿਲ ਰਹੇ ਸਨ। ਕੋਰੋਨਾ ਕਾਰਨ ਟਰੇਨਾਂ ਵਿਚ ਸੀਟਾਂ ਦੇ ਹਿਸਾਬ ਨਾਲ ਯਾਤਰੀ ਬਿਠਾਏ ਜਾ ਰਹੇ ਹਨ। ਸਮਰੱਥਾ ਤੋਂ ਵੱਧ ਯਾਤਰੀਆਂ ਨੂੰ ਸਫ਼ਰ ਨਹੀਂ ਕਰਨ ਦਿੱਤਾ ਜਾ ਰਿਹਾ। ਫਿਲਹਾਲ 5 ਡੀ. ਐੱਮ. ਯੂ. ਰੱਦ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ:ਜਲੰਧਰ ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਵੱਡੀ ਧੋਖਾਧੜੀ ਦਾ ਪਰਦਾਫਾਸ਼, ਸਾਹਮਣੇ ਆਏ ਸੱਚ ਨੇ ਉਡਾਏ ਹੋਸ਼
ਇਹ 5 ਡੀ. ਐੱਮ. ਯੂ. ਟਰੇਨਾਂ ਰਹਿਣਗੀਆਂ ਰੱਦ
ਜਲੰਧਰ-ਫਿਰੋਜ਼ਪੁਰ (04634, 15 ਜੂਨ ਤੋਂ ਅਤੇ 04625, 16 ਜੂਨ ਤੋਂ ਰਹੇਗੀ ਰੱਦ।
ਫਿਰੋਜ਼ਪੁਰ ਤੋਂ ਲੁਧਿਆਣਾ (04626 ਅਤੇ 04625)
ਲੁਧਿਆਣਾ ਤੋਂ ਲੋਹੀਆਂ ਖ਼ਾਸ (04530 ਅਤੇ 06629)
ਫਿਰੋਜ਼ਪੁਰ ਤੋਂ ਫਾਜ਼ਿਲਕਾ (04627 ਅਤੇ 04628)
ਫਾਜ਼ਿਲਕਾ ਤੋਂ ਫਿਰੋਜ਼ਪੁਰ (04644 ਅਤੇ 04643) 15 ਜੂਨ ਤੋਂ ਅਗਲੇ ਆਦੇਸ਼ਾਂ ਤੱਕ ਰੱਦ ਰਹਿਣਗੀਆਂ।
ਇਹ ਵੀ ਪੜ੍ਹੋ:ਜਲੰਧਰ ’ਚ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਕੀਤਾ ਜਬਰ-ਜ਼ਿਨਾਹ, ਨਸ਼ੇ ਦੀ ਹਾਲਤ ’ਚ ਛੱਡ ਕੇ ਹੋਏ ਫਰਾਰ
ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਸਣੇ ਕਈ ਟਰੇਨਾਂ ਨੂੰ ਚਲਾਉਣ ਦੀ ਮਿਲੀ ਮਨਜ਼ੂਰੀ
ਉੱਤਰ ਰੇਲਵੇ ਵੱਲੋਂ ਕੋਰੋਨਾ ਦੇ ਵਧਦੇ ਕੇਸਾਂ ਅਤੇ ਯਾਤਰੀਆਂ ਦੀ ਗਿਣਤੀ ਵਿਚ ਕਮੀ ਹੋਣ ਕਾਰਨ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਸਮੇਤ ਕਈ ਟਰੇਨਾਂ ਨੂੰ ਰੱਦ ਕੀਤਾ ਗਿਆ ਸੀ। ਹੁਣ ਕੋਰੋਨਾ ਦੇ ਕੇਸ ਕਾਫੀ ਘੱਟ ਹੋਣ ਲੱਗੇ ਹਨ, ਜਿਸ ਕਾਰਨ ਰੇਲ ਮੰਤਰਾਲਾ ਨੇ ਕੁਝ ਪ੍ਰਮੁੱਖ ਟਰੇਨਾਂ ਨੂੰ ਦੋਬਾਰਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੀ ਸੂਚੀ ਇਸ ਤਰ੍ਹਾਂ ਹੈ :
1. ਅੰਮ੍ਰਿਤਸਰ-ਛਤਰਪਤੀ ਸ਼ਿਵਾਜੀ ਟਰਮੀਨਸ ਦਾਦਰ ਐਕਸਪ੍ਰੈੱਸ (01058) 19 ਜੂਨ ਤੋਂ ਅਤੇ (01057) 16 ਜੂਨ ਤੋਂ ਚੱਲੇਗੀ।
2. ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਸਪੈਸ਼ਲ (04054 ਅਤੇ 04053) 17 ਜੂਨ ਤੋਂ ਚੱਲੇਗੀ (ਸਿਰਫ ਵੀਰਵਾਰ)।
3. ਨੰਗਲ ਡੈਮ-ਨਵੀਂ ਦਿੱਲੀ ਸਪੈਸ਼ਲ (02058) 15 ਜੂਨ ਤੋਂ ਅਤੇ (02057) 14 ਜੂਨ ਤੋਂ ਚੱਲੇਗੀ।
4.ਰਿਸ਼ੀਕੇਸ਼-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (04610) 14 ਜੂਨ ਤੋਂ ਅਤੇ (04609) 15 ਜੂਨ ਤੋਂ ਚੱਲੇਗੀ।
5. ਹਿਮਾਚਲ ਐਕਸਪ੍ਰੈੱਸ (04554 ਅਤੇ 04553) 15 ਜੂਨ ਤੋਂ ਚੱਲੇਗੀ।
6. ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਦਿੱਲੀ ਸਪੈਸ਼ਲ (02445) 14 ਜੂਨ ਤੋਂ ਅਤੇ (02446) 15 ਜੂਨ ਤੋਂ ਚੱਲੇਗੀ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਮਾਮਲੇ 'ਚ ਖੁੱਲ੍ਹੀਆਂ ਹੈਰਾਨੀਜਨਕ ਪਰਤਾਂ, ਕੋਰੋਨਾ ਕਾਲ ’ਚ ਆਸ਼ੀਸ਼ ਨੇ ‘ਗੰਦੇ ਧੰਦੇ’ ਦੀ ਇੰਝ ਵਧਾਈ ਕਮਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ