ਟਰੇਨ ਲੇਟ ਹੋਈ ਤਾਂ ਰੇਲਵੇ ਫੋਨ ''ਤੇ ਮੈਸੇਜ ਕਰਕੇ ਦੇਵੇਗਾ ਜਾਣਕਾਰੀ

11/19/2019 4:11:08 PM

ਜਲੰਧਰ— ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸਰਦੀਆਂ ਦੇ ਦਿਨਾਂ 'ਚ ਪੈਣ ਵਾਲੇ ਕੋਹਰੇ ਕਾਰਨ ਅਕਸਰ ਟਰੇਨਾਂ ਦੇਰੀ ਨਾਲ ਆਉਂਦੀਆਂ ਹਨ। ਇਸ ਕਰਕੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਅਜਿਹਾ ਨਹੀਂ ਹੋਵੇਗਾ। ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਕਿਸੇ ਵੀ ਕੋਹਰੇ ਕਾਰਨ ਯਾਤਰੀ ਨੂੰ ਟਰੇਨ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਸ ਦੇ ਲਈ ਰੇਲਵੇ ਵੱਲੋਂ ਯਾਤਰੀਆਂ ਨੂੰ ਸਹੂਲਤ ਦੇਣ ਲਈ ਉਨ੍ਹਾਂ ਦੇ ਮੋਬਾਇਲ 'ਤੇ ਟਰੇਨ ਦੇ ਦੇਰੀ ਨਾਲ ਪਹੁੰਚਣ ਦਾ ਮੈਸੇਜ ਆਵੇਗਾ ਤਾਂਕਿ ਯਾਤਰੀਆਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੀ ਟਰੇਨ ਕਿੰਨੀ ਦੇਰੀ ਨਾਲ ਆਵੇਗੀ। 

ਇਸ ਮੈਸੇਜ ਦੀ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ 'ਚ ਮਹਿਲਾ ਕਰਮਚਾਰੀ ਇਹ ਜਾਣਕਾਰੀ ਦੇ ਰਹੀ ਹੈ ਕਿ ਸਟੇਸ਼ਨਾਂ 'ਤੇ ਖਾਸ ਪੈਟਰੋਲਿੰਗ ਦਸਤੇ ਦੀ ਵਿਵਸਥਾ ਕੀਤੀ ਜਾ ਰਹੀ ਹੈ, ਜੋ ਰਾਤ 11 ਵਜੇ ਤੋਂ ਲੈ ਕੇ 7 ਵਜੇ ਤੱਕ ਡਿਊਟੀ ਦੇਣਗੇ। ਕੋਹਰੇ ਕਾਰਨ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਪੈਟਰੋਲਿੰਗ ਦਸਤਾ ਹਰ ਸਮੇਂ ਤਿਆਰ ਰਹੇਗਾ। 

PunjabKesari
ਰੇਲਵੇ ਵੱਲੋਂ ਜਾਰੀ ਵੀਡੀਓ 'ਚ ਮਹਿਲਾ ਕਰਮਚਾਰੀ ਕਹਿ ਰਹੀ ਹੈ ਕਿ 'ਰੇਲਵੇ ਹੈ ਤਿਆਰ, ਅਬਕੀ ਬਾਰ ਕੋਹਰੇ 'ਤੇ ਵਾਰ' ਯਾਨੀ ਕਿ ਕੋਹਰੇ 'ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਟਰੇਨ ਡਰਾਈਵਰ ਨੂੰ ਨਾ ਆਵੇ, ਇਸ ਦੇ ਲਈ ਸਾਰੇ ਸਿਗਨਲਸ ਨੂੰ ਵੀ ਠੀਕ ਕੀਤਾ ਜਾ ਰਿਹਾ ਹੈ। ਤਾਂਕਿ ਦੂਰ ਤੋਂ ਹੀ ਸਿਗਨਲ ਦੇ ਬਾਰੇ ਜਾਣਕਾਰੀ ਮਿਲ ਸਕੇ ਅਤੇ ਰੇਲ ਹਾਦਸਿਆਂ ਤੋਂ ਬਚਿਆ ਜਾ ਸਕੇ। 

ਬੁਕਿੰਗ ਵਾਲੇ ਯਾਤਰੀਆਂ ਨੂੰ ਮਿਲੇਗਾ ਲਾਭ
ਜਿਹੜੇ ਯਾਤਰੀਆਂ ਨੇ ਟਰੇਨਾਂ 'ਚ ਬੁਕਿੰਗ ਕਰਵਾਈ ਹੈ, ਸਿਰਫ ਉਨ੍ਹਾਂ ਯਾਤਰੀਆਂ ਨੂੰ ਹੀ ਮੈਸੇਜ ਉਨ੍ਹਾਂ ਦੇ ਮੋਬਾਇਲ 'ਤੇ ਆਵੇਗਾ ਕਿ ਟਰੇਨ ਕਿੱਥੋਂ ਤੱਕ ਪਹੁੰਚੀ ਹੈ ਅਤੇ ਕਦੋਂ ਤੱਕ ਸਟੇਸ਼ਨ 'ਤੇ ਪਹੁੰਚਣ ਦੀ ਉਮੀਦ ਹੈ। 

ਟਰੇਨਾਂ 'ਚ ਕੀਤੀ ਗਈ ਫਾਗ ਸੇਫਟੀ ਡਿਵਾਈਸ ਦੀ ਵਿਵਸਥਾ 
ਟਰੇਨਾਂ 'ਚ ਕੀਤੀ ਖਾਸ ਫਾਗ ਸੇਫਟੀ ਡਿਵਾਈਸ ਦੀ ਵਿਵਸਥਾ ਕੀਤੀ ਗਈ ਹੈ। ਜਿਸ 'ਚੋਂ ਇਹ ਪਤਾ ਲੱਗ ਜਾਵੇਗਾ ਕਿ ਅੱਗੇ ਦੀ ਲਾਈਨ ਕਲੀਅਰ ਨਹੀਂ। ਇਸ ਦਾ ਮੈਸੇਜ ਸਿੱਧਾ ਡਰਾਈਵਰ ਅਤੇ ਗਾਰਡ ਦੇ ਕੋਲ ਜਾਵੇਗਾ, ਜੋਕਿ ਆਡੀਓ ਅਤੇ ਵੀਡੀਓ ਦੇ ਰੂਪ 'ਚ ਹੋਵੇਗਾ। ਇਸ ਨਾਲ ਸਪੱਸ਼ਟ ਹੋ ਜਾਵੇਗਾ ਕਿ ਟਰੈਕ 'ਤੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ। 


shivani attri

Content Editor

Related News