ਰੇਲਵੇ ਵਿਭਾਗ ’ਚ ਨੌਕਰੀ ਲਗਾਉਣ ਦਾ ਦਿੱਤਾ ਝਾਂਸਾ, ਠੱਗੇ 85 ਹਜ਼ਾਰ ਰੁਪਏ
Wednesday, Jun 23, 2021 - 12:18 PM (IST)
ਗੁਰਦਾਸਪੁਰ (ਸਰਬਜੀਤ) - ਥਾਣਾ ਸਿਟੀ ਦੀ ਪੁਲਸ ਨੇ ਰੇਲਵੇ ਵਿਭਾਗ ਵਿੱਚ ਨੌਕਰੀ ਲਗਾਉਣ ਦਾ ਝਾਂਸਾ ਦੇ ਕੇ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਰਨਬੀਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਸਰਾਵਾਂ ਨੇ ਦੱਸਿਆ ਕਿ ਪਿਛਲੇ ਸਾਲ ਦੋਸ਼ੀ ਲਵਪ੍ਰੀਤ ਸਿੰਘ ਗੁਰਲਾਲ ਸਿੰਘ ਵਾਸੀ ਭੁੱਚਰ ਖੁਰਦ ਥਾਣਾ ਝਬਾਲ ਜ਼ਿਲ੍ਹਾ ਤਰਨਤਾਰਨ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਸ ਨੂੰ ਰੇਲਵੇ ਵਿਭਾਗ ਵਿੱਚ ਨੌਕਰੀ ਲਗਵਾ ਸਕਦਾ ਹੈ ਪਰ ਇਸਦੇ ਬਦਲੇ ਉਸ ਨੂੰ 85 ਹਜ਼ਾਰ ਰੁਪਏ ਦੇਣੇ ਪੈਣਗੇ। ਨੌਕਰੀ ਦੇ ਝਾਂਸੇ ਵਿੱਚ ਆ ਕੇ ਉਸ ਨੇ 85 ਹਜ਼ਾਰ ਰੁਪਏ ਦੋਸ਼ੀ ਨੂੰ ਦੇ ਦਿੱਤੇ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵਾਪਰੀ ਖ਼ੂਨੀ ਵਾਰਦਾਤ : ਖੇਤਾਂ ’ਚ ਕੰਮ ਕਰਦੇ ਵਿਅਕਤੀ ਦਾ ਸਿਰ ’ਚ ਕਹੀ ਮਾਰ ਕੀਤਾ ਕਤਲ (ਤਸਵੀਰਾਂ)
8 ਮਹੀਨੇ ਬੀਤ ਜਾਣ ’ਤੇ ਦੋਸ਼ੀ ਨੇ ਨਾ ਤਾਂ ਉਸ ਨੂੰ ਨੌਕਰੀ ’ਤੇ ਲਗਵਾਇਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਜਦੋਂ ਵੀ ਉਹ ਦੋਸ਼ੀ ਨੂੰ ਪੈਸੇ ਵਾਪਸ ਕਰਨ ਲਈ ਕਹਿੰਦਾ ਤਾਂ ਉਹ ਟਾਲ ਮਟੋਲ ਕਰ ਦਿੰਦਾ ਹੈ, ਜਿਸ ਨਾਲ ਉਸ ਨੂੰ ਮਜਬੂਰਨ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਣੀ ਪਈ। ਉਧਰ ਡੀ.ਐੱਸ.ਪੀ ਦਿਹਾਤੀ ਵੱਲੋਂ ਕੀਤੀ ਗਈ ਜਾਂਚ ਪੜਤਾਲ ਤੋਂ ਬਾਅਦ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਜਿਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ 'ਚ ਵੱਡੀ ਵਾਰਦਾਤ: ਪੁਲਸ ਮੁਲਾਜ਼ਮ ਦੇ ਮੁੰਡੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ