ਰੇਲ ਵਿਭਾਗ ਨੇ ਬੁਕਿੰਗ ਨਿਯਮਾਂ ''ਚ ਕੀਤਾ ਬਦਲਾਅ

01/24/2019 11:27:47 AM

ਜਲੰਧਰ (ਗੁਲਸ਼ਨ)—ਰੇਲ ਵਿਭਾਗ ਨੇ ਐਡਵਾਂਸ ਟਿਕਟ ਬੁਕਿੰਗ ਦੇ ਨਿਯਮਾਂ 'ਚ ਬਦਲਾਅ ਕੀਤਾ ਹੈ। ਹੁਣ ਯਾਤਰੀ ਪਹਿਲਾਂ ਤੋਂ ਬੁੱਕ ਟਿਕਟਾਂ 'ਚ ਵੀ ਬੱਚਿਆਂ ਦਾ ਨਾਂ ਜੁੜਵਾ ਸਕਣਗੇ। ਇਸ ਵਿਚ ਬੱਚਿਆਂ ਨੂੰ ਟਰੇਨ ਵਿਚ ਬਰਥ ਜਾਂ ਸੀਟ ਨਹੀਂ ਮਿਲੇਗੀ। ਸ਼ਤਾਬਦੀ ਐਕਸਪ੍ਰੈੱਸ ਵਿਚ ਇਹ ਨਿਯਮ ਲਾਗੂ ਨਹੀਂ ਹੁੰਦਾ। ਇਸ ਤੋਂ  ਪਹਿਲਾਂ 5 ਤੋਂ 12 ਸਾਲ ਤੱਕ ਦੇ ਬੱਚਿਆਂ ਨੂੰ ਕਨਫਰਮ ਟਿਕਟਾਂ  'ਚ ਸ਼ਾਮਲ ਕਰਵਾਉਣ ਦੀ ਸਹੂਲਤ ਨਹੀਂ ਸੀ। ਜੇ ਬੱਚਿਆਂ ਦਾ ਨਾਂ ਟਿਕਟ ਵਿਚ ਸ਼ਾਮਲ ਕਰਵਾਉਣਾ ਹੈ ਤਾਂ ਪੁਰਾਣੀ ਟਿਕਟ ਰੱਦ ਕਰਵਾਉਣ ਤੋਂ ਬਾਅਦ ਨਵੀਂ  ਟਿਕਟ ਬਣਵਾਉਣੀ ਪੈਂਦੀ ਸੀ। ਇਸ ਵਿਚ ਪੀ. ਐੱਨ. ਆਰ. ਬਦਲਦੇ ਹੀ ਕਨਫਰਮ ਸੀਟ ਜਾਂ ਬਰਥ ਚਲੀ ਜਾਂਦੀ ਸੀ ਅਤੇ ਟਰੇਨਾਂ ਵਿਚ ਭੀੜ ਕਾਰਨ ਯਾਤਰੀਆਂ ਨੂੰ ਵੇਟਿੰਗ ਟਿਕਟ ਹੀ ਮਿਲਦੀ ਸੀ।


Shyna

Content Editor

Related News