ਰੇਲਵੇ ''ਚ ਨੌਕਰੀ ਦਿਵਾਉਣ ਦੇ ਨਾਂ ''ਤੇ ਕੀਤੀ ਲੱਖਾਂ ਦੀ ਠੱਗੀ
Wednesday, Jul 24, 2019 - 01:11 AM (IST)

ਅੰਮ੍ਰਿਤਸਰ (ਅਰੁਣ)-ਰੇਲਵੇ ਵਿਭਾਗ 'ਚ ਕਲਰਕ ਦੀ ਨੌਕਰੀ ਦਿਵਾਉਣ ਦੇ ਝਾਂਸੇ 'ਚ 4 ਵਿਅਕਤੀਆਂ ਖਿਲਾਫ ਥਾਣਾ ਮਜੀਠਾ ਰੋਡ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਜਾਪਾਨੀਤ ਕੌਰ ਨੇ ਦੱਸਿਆ ਕਿ ਪੰਡਿਤ ਰਾਕੇਸ਼ ਸ਼ਰਮਾ ਪੁੱਤਰ ਮਹਿੰਦਰ ਸ਼ਰਮਾ ਵਾਸੀ ਭੱਲਾ ਕਾਲੋਨੀ ਛੇਹਰਟਾ, ਜਗਤਾਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਰਮਦਾਸ, ਹਰਜਿੰਦਰ ਸਿੰਘ ਵਾਸੀ ਗੁਰਦਾਸਪੁਰ ਅਤੇ ਪਲਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਨਵਾਂ ਪਿੰਡ ਨੇ ਮਿਲੀਭੁਗਤ ਨਾਲ ਉਸ ਨੂੰ ਰੇਲਵੇ ਵਿਭਾਗ 'ਚ ਕਲਰਕ ਦੀ ਨੌਕਰੀ 'ਤੇ ਲਾਉਣ ਲਈ 9 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਅਤੇ ਕਲਰਕ ਦੀ ਨੌਕਰੀ ਦਾ ਜਾਅਲੀ ਜੁਆਈਨਿੰਗ ਪੱਤਰ ਉਸ ਨੂੰ ਦਿੱਤਾ, ਹੁਣ ਨਾ ਤਾਂ ਮੁਲਜ਼ਮ ਉਸ ਨੂੰ ਉਸ ਵੱਲੋਂ ਦਿੱਤੀ ਰਕਮ ਵਾਪਸ ਕਰ ਰਹੇ ਹਨ ਅਤੇ ਨਾ ਹੀ ਨੌਕਰੀ 'ਤੇ ਲਵਾ ਰਹੇ ਹਨ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।